ਗੁਰਾਇਆ, (ਮੁਨੀਸ਼)- ਨੇੜਲੇ ਪਿੰਡ ਚੱਕ ਥੋਥੜਾ ਦੀ ਇਕ ਔਰਤ ਨੂੰ ਪਿੰਡ ਵਾਸੀਆਂ ਨੇ ਕੁੱਟਮਾਰ ਕਰ ਕੇ ਪੁਲਸ ਹਵਾਲੇ ਕਰ ਦਿੱਤਾ। ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਉਕਤ ਔਰਤ ਅਕਸਰ ਹੀ ਸ਼ਰਾਬ ਪੀ ਕੇ ਪਿੰਡ ਵਾਸੀਆਂ ਨਾਲ ਝਗੜਾ ਕਰਦੀ ਤੇ ਕੁੱਟਮਾਰ ਕਰਦੀ ਹੈ ਅਤੇ ਸ਼ਨੀਵਾਰ ਨੂੰ ਵੀ ਊਸ਼ਾ ਰਾਣੀ ਪਤਨੀ ਜਸਪਾਲ ਵਾਸੀ ਚੱਕ ਥੋਥੜਾ ਨੇ ਪਿੰਡ ਦੇ ਹੈਂਡੀਕੈਪ ਸੁੱਚਾ ਰਾਮ ਅਤੇ ਉਸ ਦੀ ਪਤਨੀ ਕਮਲਜੀਤ ਕੌਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ, ਜਿਸ ਦਾ ਪਤਾ ਜਦ ਪਿੰਡ ਵਾਸੀਆਂ ਨੂੰ ਲੱਗਾ ਤਾਂ ਪੂਰਾ ਪਿੰਡ ਹੈਂਡੀਕੈਪ ਸੁੱਚਾ ਰਾਮ ਅਤੇ ਕਮਲਜੀਤ ਕੌਰ ਦੇ ਪੱਖ ਵਿਚ ਖੜ੍ਹਾ ਹੋ ਗਿਆ ਅਤੇ ਪਿੰਡ ਦੀਆਂ ਔਰਤਾਂ ਨੇ ਊਸ਼ਾ ਰਾਣੀ ਨੂੰ ਫੜ ਕੇ ਉਸ ਦੀ ਖੂਬ ਕੁੱਟਮਾਰ ਕੀਤੀ ਅਤੇ ਉਸ ਨੂੰ ਬੰਨ੍ਹ ਲਿਆ।
ਪਿੰਡ ਦੇ ਅਵਤਾਰ ਚੰਦ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਉਕਤ ਔਰਤ ਖਿਲਾਫ ਪੁਲਸ ਨੂੰ ਦੋ ਦਿਨ ਪਹਿਲਾਂ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ 'ਤੇ ਪੁਲਸ ਨੇ ਅਜੇ ਕੋਈ ਕਾਰਵਾਈ ਨਹੀਂ ਕੀਤੀ ਸੀ। ਸ਼ਨੀਵਾਰ ਨੂੰ ਉਕਤ ਔਰਤ ਨੇ ਹੈਂਡੀਕੈਪ ਪਰਿਵਾਰ ਨਾਲ ਕੁੱਟਮਾਰ ਕਰਦੇ ਹੋਏ ਕਮਲਜੀਤ ਕੌਰ ਨੂੰ ਜ਼ਖਮੀ ਕਰ ਦਿੱਤਾ, ਜਿਸ ਨੂੰ ਸਿਵਲ ਹਸਪਤਾਲ ਬੜਾ ਪਿੰਡ ਵਿਖੇ ਦਾਖਲ ਕਰਵਾਇਆ ਗਿਆ। ਉਕਤ ਔਰਤ ਊਸ਼ਾ ਰਾਣੀ ਨੂੰ ਪੁਲਸ ਨੇ ਕਾਬੂ ਕਰ ਕੇ ਉਸ ਦਾ ਸਿਵਲ ਹਸਪਤਾਲ ਬੜਾ ਪਿੰਡ ਵਿਖੇ ਮੈਡੀਕਲ ਕਰਵਾਇਆ। ਕਮਲਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਊਸ਼ਾ ਰਾਣੀ ਖਿਲਾਫ ਥਾਣਾ ਗੁਰਾਇਆ ਵਿਚ ਮਾਮਲਾ ਦਰਜ ਕਰ ਲਿਆ ਹੈ।
ਟ੍ਰੈਪ ਲਾ ਕੇ ਪੁਲਸ ਨੇ ਦਬੋਚੇ 2 ਝਪਟਮਾਰ
NEXT STORY