Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 12, 2025

    11:43:13 PM

  • water and blood cannot flow together

    'ਪਾਣੀ ਤੇ ਖੂਨ ਇਕੱਠੇ ਨਹੀਂ ਵਹਿ ਸਕਦੇ', ਅੱਤਵਾਦ...

  • drones spotted in jalandhar

    ਜਲੰਧਰ 'ਚ ਦੇਖੇ ਗਏ ਡਰੋਨ! ਹੋ ਗਿਆ ਬਲੈਕਆਊਟ

  • new schedule of ipl 2025 announced

    IPL 2025 ਦੇ ਨਵੇਂ ਸ਼ਡਿਊਲ ਦਾ ਐਲਾਨ, ਇਸ ਤਰੀਕ ਨੂੰ...

  • blackout again in border area bamiyal

    ਸਰਹੱਦੀ ਖੇਤਰ ਬਮਿਆਲ 'ਚ ਫੇਰ ਹੋਇਆ ਬਲੈਕਆਊਟ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਸ਼ਬਦਾਂ ਦਾ ਵਣਜਾਰਾ ‘ਓਮ ਪ੍ਰਕਾਸ਼ ਗਾਸੋ’

PUNJAB News Punjabi(ਪੰਜਾਬ)

ਸ਼ਬਦਾਂ ਦਾ ਵਣਜਾਰਾ ‘ਓਮ ਪ੍ਰਕਾਸ਼ ਗਾਸੋ’

  • Updated: 07 Apr, 2020 08:09 PM
Jalandhar
the words trader om prakash gaso
  • Share
    • Facebook
    • Tumblr
    • Linkedin
    • Twitter
  • Comment

ਜਗਬਾਣੀ ਸਾਹਿਤ ਵਿਸ਼ੇਸ਼

ਲੇਖਕ : ਨਵਦੀਪ ਗਿੱਲ

ਓਮ ਪ੍ਰਕਾਸ਼ ਗਾਸੋ ਸ਼ਬਦਾਂ ਦਾ ਵਣਜਾਰਾ ਹੈ। ਉਹ ਮਾਲਵੇ ਦੀ ਧੁਨੀ ਅੰਦਰ ਸਾਹਿਤਕ ਰਾਜਧਾਨੀ ਵਜੋਂ ਜਾਣੇ ਜਾਂਦੇ ਬਰਨਾਲਾ ਦੇ ਸਾਹਿਤਕਾਰਾਂ ਦਾ ਮੋਹੜੀ-ਗੱਡ ਹੈ। ਗਾਸੋ ਆਪਣੀ ਦਿੱਖ, ਸੁਭਾਅ ਤੇ ਵਿਹਾਰ ਪੱਖੋਂ ਮਾਲਵੇ ਦੀ ਪੂਰੀ ਪ੍ਰਤੀਨਿਧਤਾ ਕਰਦਾ ਹੈ ਜਿਸ ਨੂੰ ਦੇਖਣ ਵਾਲਾ ਖੁੱਲ੍ਹੇ-ਡੁੱਲ੍ਹੇ ਮਾਲਵੇ ਦੇ ਦਰਸ਼ਨ ਕਰਦਾ ਹੈ। ਉਹ ਮਾਲਵੇ ਦਾ ਚਲਦਾ ਫਿਰਦਾ ਬ੍ਰਾਂਡ ਅੰਬੈਸਡਰ ਹੈ। ਨਾਵਲਕਾਰ ਵਜੋਂ ਪ੍ਰਸਿੱਧ ਗਾਸੋ ਨੇ ਨਿਬੰਧਾਂ, ਕਵਿਤਾਵਾਂ ਅਤੇ ਬਾਲ ਸਾਹਿਤ ਤੋਂ ਇਲਾਵਾ ਹਿੰਦੀ ਵਿੱਚ ਵੀ ਕਵਿਤਾਵਾਂ ਤੇ ਨਾਵਲ ਲਿਖੇ ਹਨ। ਗਾਸੋ ਨੇ ਉਮਰ ਦੇ 85 ਵਰ੍ਹੇ ਪੂਰੇ ਕਰ ਲਏ ਹਨ ਅਤੇ 50 ਦੇ ਕਰੀਬ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਪੇਸ਼ੇ ਵਜੋਂ ਸਰੀਰਕ ਸਿੱਖਿਆ ਅਧਿਆਪਕ ਅਤੇ ਪੰਜਾਬੀ ਦੇ ਪ੍ਰੋਫ਼ੈਸਰ ਰਹੇ ਗਾਸੋ ਦੀ ਪਛਾਣ ਇਕੱਲੇ ਸਾਹਿਤਕਾਰ ਦੀ ਨਹੀਂ, ਸਗੋਂ ਪੁਸਤਕ ਸੱਭਿਆਚਾਰ ਪੈਦਾ ਕਰਨ ਵਿੱਚ ਉਸ ਦਾ ਵੱਡਾ ਰੋਲ ਹੈ। ਇਸੇ ਲਈ ਉਸ ਨੂੰ ਮੈਂ ਸ਼ਬਦਾਂ ਦਾ ਵਣਜਾਰਾ ਕਹਿੰਦਾ ਹਾਂ। 
ਗਾਸੋ ਨੂੰ ਕੁਦਰਤ ਨਾਲ ਵੀ ਬਹੁਤ ਪਿਆਰ ਹੈ। ਅਧਿਆਪਕ ਹੁੰਦਿਆਂ ਵਿਦਿਆਰਥੀਆਂ ਨੂੰ ਜ਼ਿੰਦਗੀ ਦਾ ਪਾਠ ਵੀ ਪੜ੍ਹਾਇਆ ਅਤੇ ਚੌਗਿਰਦੇ ਨੂੰ ਹਰਿਆ-ਭਰਿਆ ਰੱਖਣ ਲਈ ਖ਼ੁਦ ਹੱਥÄ ਬੂਟੇ ਲਾ ਕੇ ਫੇਰ ਸੰਭਾਲ ਕਰ ਕੇ ਮਿਸਾਲ ਵੀ ਕਾਇਮ ਕੀਤੀ। ਘਰ-ਘਰ ਪੁਸਤਕਾਂ ਵੰਡਣ ਦਾ ਹੋਕਾ ਦੇਣ ਵਾਲਾ ਗਾਸੋ ਆਪਣੇ ਆਪ ਵਿੱਚ ਇੱਕ ਸੰਸਥਾ ਹੈ ਜਿਸ ਨੇ ਕਦੇ ਵੀ ਕੋਈ ਕੰਮ ਕਰਨ ਲੱਗਿਆਂ ਕਿਸੇ ਵੱਲ ਨਹੀਂ ਦੇਖਿਆ, ਸਗੋਂ ਖ਼ੁਦ ਹੀ ਹਿੰਮਤ ਜੁਟਾ ਕੇ ਮੋਹਰੀ ਭੂਮਿਕਾ ਨਿਭਾਈ। ਭੋਲਾ ਸਿੰਘ ਸੰਘੇੜਾ ਦੱਸਦੇ ਹਨ ਕਿ 1988 ਵਿੱਚ ਸਾਹਿਤ ਸਭਾ ਬਰਨਾਲਾ ਦੀ ਮੀਟਿੰਗ ਵਿੱਚ ਗਾਸੋ ਨੇ ਬਰਨਾਲਾ ਵਿਖੇ ਵੱਡਾ ਸਾਹਿਤਕ ਸਮਾਗਮ ਕਰਵਾਉਣ ਦਾ ਐਲਾਨ ਕਰ ਦਿੱਤਾ ਜਿਸ ਦੀ ਹਮਾਇਤ ਬਹੁਤ ਥੋੜੇ ਵਿਅਕਤੀਆਂ ਨੇ ਕੀਤੀ। ਉਸ ਵੇਲੇ ਵਿਰੋਧੀਆਂ ਵੱਲੋਂ ਸਾਧਨ ਤੇ ਵਸੀਲਿਆਂ ਦੀ ਘਾਟ ਦਾ ਰੌਲਾ ਪਾਏ ਜਾਣ ’ਤੇ ਗਾਸੋ ਨੇ ਚੁਣੌਤੀ ਦਿੱਤੀ ਕਿ ਉਹ ਖ਼ੁਦ ਘਰ-ਘਰ ਜਾ ਕੇ ਲੋਕਾਂ ਕੋਲੋਂ ਪੈਸੇ ਇਕੱਠੇ ਕਰਨਗੇ। ਅੰਤ ਗਾਸੋ ਆਪਣੀ ਗੱਲ ’ਤੇ ਪੱਕਾ ਉਤਰਦਾ ਹੋਇਆ ਬਰਨਾਲਾ ਵਿਖੇ ਵੱਡਾ ਸਾਹਿਤਕ ਸਮਾਗਮ ਕਰਵਾਉਣ ਵਿੱਚ ਸਫ਼ਲ ਰਿਹਾ ਜਿਸ ਵਿੱਚ ਦੇਸ਼-ਵਿਦੇਸ਼ ਤੋਂ ਚੋਟੀ ਦੇ ਸਾਹਿਤਕਾਰ ਆਏ। ਇਸ ਸਮਾਗਮ ਨੇ ਬਰਨਾਲਾ ਦੀ ਸਾਹਿਤਕ ਹਲਕਿਆਂ ਵਿੱਚ ਅਜਿਹੀ ਭੱਲ ਬਣਾਈ ਕਿ ਉਹ ਅੱਜ ਵੀ ਕਾਇਮ ਹੈ। ਇਹ ਸਮਾਗਮ ਬਰਨਾਲਾ ਦੀ ਸਾਹਿਤਕ ਲਹਿਰ ਲਈ ਮੀਲ ਪੱਥਰ ਸਾਬਤ ਹੋਇਆ।

ਜਨਮ ਅਤੇ ਮਾਤਾ ਪਿਤਾ
ਓਮ ਪ੍ਰਕਾਸ਼ ਗਾਸੋ ਦਾ ਜਨਮ 9 ਅਪਰੈਲ, 1933 ਨੂੰ ਪੰਡਿਤ ਗੋਪਾਲ ਦਾਸ ਦੇ ਘਰ ਮਾਤਾ ਉੱਤਮੀ ਦੇਵੀ ਦੀ ਕੁੱਖੋਂ ਹੋਇਆ। ਗਾਸੋ ਨੂੰ ਬਚਪਨ ਤੋਂ ਹੀ ਅਣਚਾਹੇ, ਅਣਡਿੱਠੇ ਤੇ ਅਣਗੌਲੇ ਪਲਾਂ ਵਿੱਚੋਂ ਗੁਜ਼ਰਨਾ ਪਿਆ। ਗਾਸੋ ਦਾ ਬਚਪਨ ਸਾਧਾਂ-ਸੰਤਾਂ ਦੇ ਡੇਰਿਆਂ ਵਿੱਚ ਬੀਤਿਆ ਜਿਸ ਬਾਰੇ ਉਹ ਜ਼ਿਕਰ ਆਪਣੀ ਸਵੈ-ਜੀਵਨੀ ‘ਨਦੀ ਦਾ ਨਾਦ’ ਵਿੱਚ ਵੀ ਕਰਦੇ ਹਨ। ਉਹ ਲਿਖਦੇ ਹਨ, ‘‘ਹੰਢਿਆਇਆ ਵਾਲੇ ਸਾਧਾਂ ਦਾ ਉਹ ਪਤਾ ਨਹੀਂ ਕਿਹੜਾ ਨਿਰਮਲਿਆਂ, ਉਦਾਸੀਆਂ, ਬੈਰਾਗੀਆਂ ਦਾ ਡੇਰਾ ਸੀ, ਜਿੱਥੇ ਮੇਰਾ ਬਾਪ ਮੈਨੂੰ ਲੰਡਰ ਜਿਹਾ ਕਤੂਰਾ ਸਮਝ ਕੇ ਛੱਡ ਗਿਆ ਪਰ ਪਤਾ ਨਹੀਂ ਕਿਹੜੀ ਸ਼ਕਤੀ ਸੀ ਜਿਸ ਨੇ ਮੈਨੂੰ ਲੰਡਰ ਕਤੂਰੇ ਤੋਂ ਅਵਾਰਾ ਕੁੱਤਾ ਨਾ ਬਣਨ ਦਿੱਤਾ।’’ ਸਾਧਾਂ ਦੇ ਡੇਰਿਆਂ ’ਤੇ 13 ਸਾਲ ਗੁਜ਼ਾਰਨ ਵਾਲੇ ਗਾਸੋ ਨੇ ਗਜਾ ਦੀਆਂ ਰੋਟੀਆਂ ਵੀ ਮੰਗੀਆਂ, ਸਾਧੂਆਂ ਦੀਆਂ ਚਿਲਮਾਂ ਵੀ ਭਰੀਆਂ, ਮੰਦਰਾਂ ’ਚ ਖੜਤਾਲਾਂ ਵੀ ਖੜਕਾਈਆਂ। ਗਾਸੋ ਦਾ ਬਚਪਨ ਰੋਹੀ-ਬੀਆਬਾਨ, ਸੁੰਨੇ ਖੇਤਾਂ ਦੀਆਂ ਪਗਡੰਡੀਆਂ ’ਤੇ ਬੀਤਿਆ, ਜਿੱਥੇ ਉਸ ਨੂੰ ਪਾਧਾ ਬਣਾਉਣ ਲਈ ਤੋਰਿਆ ਗਿਆ ਸੀ ਪਰ ਉਨ੍ਹਾਂ ਹਾਲਤਾਂ ਵਿੱਚ ਰਹਿ ਕੇ ਵੀ ਉਹ ਪਾਧਾ ਨਾ ਬਣ ਕੇ ਪਾੜਾ ਬਣ ਗਿਆ ਅਤੇ ਫੇਰ ਪੜ੍ਹਾਉਣ ਲੱਗ ਗਿਆ। ਪੰਜਾਬੀ ਤੇ ਹਿੰਦੀ ਦੋ ਵਿਸ਼ਿਆਂ ਦੀ ਐਮ.ਏ. ਕਰਨ ਵਾਲੇ ਗਾਸੋ ਸਕੂਲ ਵਿੱਚ ਭਾਵੇਂ ਪੀ.ਟੀ. ਮਾਸਟਰ ਅਤੇ ਕਾਲਜ ਵਿੱਚ ਪੰਜਾਬੀ ਦੇ ਪ੍ਰੋਫ਼ੈਸਰ ਰਹੇ ਹਨ। ਸਕੂਲ ਸਮੇਂ ਕਿਸੇ ਵੀ ਜਮਾਤ ਦਾ ਕੋਈ ਵੀ ਵਿਹਲਾ ਪੀਰੀਅਡ ਹੁੰਦਾ ਤਾਂ ਗਾਸੋ ਵਿਦਿਆਰਥੀਆਂ ਨੂੰ ਪੰਜਾਬੀ ਜਾਂ ਹਿੰਦੀ ਪੜ੍ਹਾਉਣ ਲੱਗ ਜਾਂਦਾ। ਪਹਿਲੀ ਨਜ਼ਰੇ ਹਰ ਕੋਈ ਉਸ ਨੂੰ ਪੰਜਾਬੀ ਜਾਂ ਹਿੰਦੀ ਦਾ ਅਧਿਆਪਕ ਸਮਝਦਾ। ਸਾਹਿਤਕ ਹਲਕਿਆਂ ਵਿੱਚ ਬਹੁਤਿਆਂ ਨੂੰ ਇਹ ਪਤਾ ਨਹੀਂ ਕਿ ਗਾਸੋ ਪੀ.ਟੀ. ਮਾਸਟਰ ਵੀ ਰਿਹਾ ਹੈ। ਵਿਦਿਆਰਥੀਆਂ ਨੂੰ ਉਹ ਪੜ੍ਹਾਉਣ ਦੇ ਨਾਲ-ਨਾਲ ਕਬੱਡੀ ਤੇ ਖੋ-ਖੋ ਵੀ ਖਿਡਾਉਂਦਾ ਰਿਹਾ। 

ਬਤੌਰ ਅਧਿਆਪਕ ਗਾਸੋ ਦੀ ਸ਼ਖਸੀਅਤ 
ਮੇਰੇ ਪਿਤਾ ਜੀ ਨੂੰ ਉਨ੍ਹਾਂ ਦੇ ਕੁਲੀਗ ਰਹਿਣ ਦਾ ਮਾਣ ਹਾਸਲ ਹੈ। ਇਕੋ ਸਕੂਲ ਵਿੱਚ ਗਾਸੋ ਜੀ ਪੀ.ਟੀ. ਅਤੇ ਮੇਰੇ ਪਿਤਾ ਜੀ ਡੀ.ਪੀ.ਈ. ਰਹੇ ਹਨ, ਜਿੱਥੋਂ ਮੈਨੂੰ ਉਨ੍ਹਾਂ ਦੇ ਨੇੜੇ ਆਉਣ ਦਾ ਮੌਕਾ ਮਿਲਿਆ ਅਤੇ ਸਾਹਿਤ ਪ੍ਰਤੀ ਰੁਝਾਨ ਵੀ ਉਸ ਵੇਲੇ ਪੈਦਾ ਹੋਇਆ। ਉਹ ਮੇਰੇ ਪਹਿਲੇ ਆਦਰਸ਼ ਲੇਖਕ ਹਨ, ਛੋਟਾ ਹੁੰਦਾ ਜਿਨ੍ਹਾਂ ਵਰਗਾ ਬਣਨਾ ਮੈਂ ਅਕਸਰ ਲੋਚਦਾ। ਗਾਸੋ ਦੀ ਰਿਸ਼ਟ-ਪੁਸ਼ਟ ਸਿਹਤ ਦਾ ਰਾਜ ਵੀ ਸਰੀਰਕ ਸਿੱਖਿਆ ਅਧਿਆਪਕ ਹੋਣਾ ਹੈ। ਸਕੂਲ ਪੜ੍ਹਾਉਂਦਿਆਂ ਗਾਸੋ ਨੇ ਪੰਜਾਬੀ ਵਿਸ਼ੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਫ਼ਿਲ. ਕੀਤੀ। ਐਮ.ਫ਼ਿਲ. ਕਰਦਿਆਂ ਗਾਸੋ ਦੇ ਜਮਾਤੀਆਂ ਵਿੱਚ ਸੀ. ਮਾਰਕੰਡਾ, ਮਨਜੀਤ ਇੰਦਰਾ ਜਿਹੇ ਸਾਹਿਤਕਾਰ ਹੁੰਦੇ ਸਨ ਜਿਸ ਬਾਰੇ ਮਨਜੀਤ ਇੰਦਰਾ ਕਹਿੰਦੀ ਹੈ, ‘‘ਗਾਸੋ ਦੀ ਸਿਆਣਪ, ਸੂਝ-ਬੂਝ ਅਤੇ ਖੁੱਲ੍ਹ-ਦਿਲੇ ਸੁਭਾਅ ਕਰ ਕੇ ਸਾਡੀ ਕਲਾਸ ਦੇ 20 ਜਮਾਤੀ ਇਕ ਸਾਲ ਇਕੱਠੇ ਪਰਿਵਾਰ ਵਾਂਗ ਰਹੇ। ਗਾਸੋ ਜਦੋਂ ਵੀ ਘਰੋਂ ਆਉਂਦਾ ਤਾਂ ਸਾਡੇ ਲਈ ਕੁਝ ਖਾਣ ਨੂੰ ਲਿਆਉਂਦਾ ਜਿਸ ਵਿੱਚ ਸਾਗ, ਮੱਖਣ ਅਤੇ ਲੱਸੀ ਪ੍ਰਮੁੱਖ ਹੁੰਦੀ ਸੀ।’’ ਸਕੂਲ ਦੀ ਨੌਕਰੀ ਉਪਰੰਤ ਉਨ੍ਹਾਂ ਕਾਲਜ ਵਿੱਚ ਪੰਜਾਬੀ ਵਿਸ਼ਾ ਵੀ ਪੜ੍ਹਾਇਆ। ਗਾਸੋ ਦੇ ਤਿੰਨ ਪੁੱਤਰਾਂ ਵਿੱਚੋਂ ਦੋ ਪੁੱਤਰਾਂ ਸੁਦਰਸ਼ਨ ਤੇ ਰਵੀ ਨੇ ਪੀਐੱਚ.ਡੀ. ਕੀਤੀ। ਡਾ. ਸੁਦਰਸ਼ਨ ਗਾਸੋ ਅੰਬਾਲਾ ਦੇ ਕਾਲਜ ਵਿੱਚ ਪੜ੍ਹਾਉਂਦਿਆਂ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪਸਾਰ ਦਾ ਝੰਡਾਬਰਦਾਰ ਬਣਿਆ ਹੋਇਆ ਹੈ। ਡਾ. ਸੁਦਰਸ਼ਨ ਤਾਂ ਯੂਨੀਵਰਸਿਟੀ ਵਿੱਚ ਐਮ.ਫ਼ਿਲ. ਦੀ ਪੜ੍ਹਾਈ ਦੌਰਾਨ ਆਪਣੇ ਪਿਤਾ ਓਮ ਪ੍ਰਕਾਸ ਗਾਸੋ ਦਾ ਜੂਨੀਅਰ ਵੀ ਰਿਹਾ ਹੈ। ਤੀਜੇ ਪੁੱਤਰ ਦਾ ਨਾਮ ਰਮੇਸ਼ ਗਾਸੋ ਹੈ।
ਗਾਸੋ ਨੇ ਪੰਜਾਬੀ ਤੇ ਹਿੰਦੀ ਦੋਵਾਂ ਭਾਸ਼ਾਵਾਂ ਦੀ ਐਮ.ਏ. ਕੀਤੀ ਅਤੇ ਦੋਵਾਂ ਵਿੱਚ ਹੀ ਲਿਖਿਆ। ਪੰਜਾਬੀ ਭਾਸ਼ਾ ਬਾਰੇ ਗਾਸੋ ਦਾ ਕਹਿਣਾ ਹੈ ਕਿ ਉਹ ਪੰਜਾਬੀ ਵਿੱਚੋਂ ਸੰਤ ਬਾਣੀ ਅਤੇ ਸੂਰਬੀਰਤਾ ਦੇ ਸੁਰ ਪ੍ਰਾਪਤ ਕਰਦਾ ਹੈ। ਹਿੰਦੀ ਬਾਰੇ ਉਸ ਦਾ ਕਹਿਣਾ ਹੈ ਕਿ ਭਾਸ਼ਾ ਦੀ ਕੋਮਲਤਾ ਅਤੇ ਦਾਰਸ਼ਨਿਕਤਾ ਵਿੱਚੋਂ ਪੈਦਾ ਹੋਈ ਸੂਖਮਤਾ ਨੇ ਉਸ ਨੂੰ ਹਿੰਦੀ ਭਾਸ਼ਾ ਦਾ ਮੁਰੀਦ ਬਣਾਇਆ। ਗਾਸੋ ਦਾ ਪਹਿਲਾ ਨਾਵਲ 1966 ਵਿੱਚ ‘ਸੁਪਨੇ ਤੇ ਸੰਸਕਾਰ’ ਆਇਆ ਅਤੇ ਉਸ ਵੇਲੇ ਤੋਂ ਹੁਣ ਤੱਕ ਨਿਰੰਤਰ ਲਿਖਣਾ ਜਾਰੀ ਹੈ। ਨਾਵਲਾਂ ਦੀ ਬਹੁਗਿਣਤੀ ਹੈ। ਹੁਣ ਤੱਕ ਉਹ 20 ਨਾਵਲ ਲਿਖ ਚੁੱਕੇ ਹਨ। ਸੱਭਿਆਚਾਰ, ਸੰਸਕ੍ਰਿਤੀ ਬਾਰੇ 11 ਪੁਸਤਕਾਂ ਲਿਖੀਆਂ। ਬਾਲ ਸਾਹਿਤ ਦੀ ਝੋਲੀ ਦੋ ਪੁਸਤਕਾਂ ਪਾਈਆਂ, ਜਿਨ੍ਹਾਂ ਵਿੱਚੋਂ ‘ਫਲੋਰੰਜਨੀ ਦੇ ਫੁੱਲ’ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਤੇ ਮਕਬੂਲ ਪੁਸਤਕ ਹੈ। ਕਵਿਤਾ ਦੀ ਵੱਡ-ਆਕਾਰੀ ਪੁਸਤਕ ‘ਕਿੱਥੇ ਹੈ ਆਦਮੀ’ ਲਿਖੀ। ਗਾਸੋ ਦੀ ‘ਕਿੱਥੇ ਹੈ ਆਦਮੀ’ ਕਵਿਤਾ ਦੀ ਤੁਲਨਾ ਪ੍ਰਸਿੱਧ ਹਿੰਦੀ ਕਵੀ ਧੂਮਿਲ ਦੀ ਮਸ਼ਹੂਰ ਕਵਿਤਾ ‘ਸੰਸਦ ਸੇ ਸੜਕ ਤੱਕ’ ਨਾਲ ਕੀਤੀ ਜਾਂਦੀ ਹੈ। 123 ਪੰਨਿਆਂ ਦੀ ਇਹ ਕਵਿਤਾ ਉਨ੍ਹਾਂ ਸਿਰਫ਼ 2-4 ਘੰਟਿਆਂ ਵਿੱਚ ਲਿਖੀ ਜਿਸ ਵਿੱਚ ਅਜੋਕੇ ਸਮਾਜ ਦੇ ਹਾਲਾਤ ਬਿਆਨ ਕੀਤੇ।

 ਗਾਸੋ ਦੀਆਂ ਲਿਖਤਾਂ ਵਿਚੋਂ ਝਲਕਦਾ ਮਲਵਈ ਸੱਭਿਆਚਾਰ
ਐਸ.ਡੀ. ਕਾਲਜ ਪੜ੍ਹਾਉਂਦਿਆਂ ਇਕ ਵਿਦਿਆਰਥੀ ਨਾਲ ਬੀਤੀ ਕਹਾਣੀ ਨੂੰ ਇਸ ਕਵਿਤਾ ਰਾਹੀਂ ਬਿਆਨ ਕਰ ਕੇ ਗਾਸੋ ਨੇ ਦੱਸਿਆ ਕਿ ਵਿਦਿਆਰਥੀ ਉਸ ਦੇ ਦਿਲ ਦੇ ਕਿੰਨੇ ਨੇੜੇ ਰਹੇ ਹਨ। ਇਸ ਤੋਂ ਇਲਾਵਾ ਹਿੰਦੀ ਵਿੱਚ ਵੀ ਦੋ ਨਾਵਲ ‘ਮਨੁਸ਼ਯ ਕੀ ਆਂਖੇਂ’ ਤੇ ‘ਬਿਖਰੀ ਬਿਖਰੀ ਬਾਤੇਂ’ ਲਿਖੇ। ‘ਬਿਖਰੀ ਬਿਖਰੀ ਬਾਤੇਂ’ ਲਈ ਭਾਸ਼ਾ ਵਿਭਾਗ ਵੱਲੋਂ ਗਲਪਕਾਰ ਸੁਦਰਸ਼ਨ ਪੁਰਸਕਾਰ ਵੀ ਮਿਲਿਆ। ਇਹ ਨਾਵਲ ਪੰਜਾਬ ਦੇ ਵੰਡ ਦੀ ਦੁਖਾਂਤ ਦੀ ਸੰਪ੍ਰਦਾਇਕਤਾ ਨੂੰ ਪੇਸ਼ ਕਰਦਾ ਸੀ। ਹਿੰਦੀ ਵਿੱਚ ਕਵਿਤਾਵਾਂ ਦੀਆਂ ਪੁਸਤਕਾਂ ਵੀ ਲਿਖੀਆਂ। ਹਿੰਦੀ ਕਾਵਿ ਸੰਗ੍ਰਹਿ ‘ਨੀਮ ਕੀ ਛਾਇਆ ਤਲੇ’ ਦਾ ਪੰਜਾਬੀ ਤੇ ਬੰਗਾਲੀ ਭਾਸ਼ਾ ਵਿੱਚ ਵੀ ਅਨੁਵਾਦ ਹੋਇਆ। ਸਵੈ-ਜੀਵਨੀ ‘ਨਦੀ ਦਾ ਨਾਦ’ ਵਿੱਚ ਗਾਸੋ ਨੇ ਹੈਰਾਨ ਕਰਨ ਵਾਲੀਆਂ ਆਪ-ਬੀਤੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ‘ਤੁਰਦਿਆਂ-ਤੁਰਦਿਆਂ’ ਨਾਵਲ ਵਿੱਚ ਗਾਸੋ ਨੇ ਯੂ.ਪੀ. ਦੀ ਇਕ ਕੰਮ ਵਾਲੀ ਔਰਤ ਗੋਮਤੀ ਦੀ ਕਹਾਣੀ ਪੇਸ਼ ਕੀਤੀ ਹੈ। ਗਾਸੋ ਦੀਆਂ ਲਿਖਤਾਂ ਦਾ ਵਿਸ਼ਾ ਯਥਾਰਦਵਾਦੀ, ਪ੍ਰਗਤੀਵਾਦੀ, ਸਮਾਜਵਾਦੀ, ਮਾਨਵਤਾਵਾਦੀ, ਆਸ਼ਾਵਾਦੀ, ਕਿਰਤੀ-ਕਿਸਾਨਾਂ ਦੇ ਹੱਕ ’ਚ ਹੋਕਾ ਦੇਣ ਵਾਲਾ ਰਿਹਾ। ਗਾਸੋ ਦੀਆਂ ਲਿਖਤਾਂ ਵਿੱਚ ਮਲਵਈ ਸੱਭਿਆਚਾਰ ਦੇ ਖੁੱਲ੍ਹੇ ਦਰਸ਼ਨ ਹੁੰਦੇ ਹਨ। ਸਮਕਾਲੀ ਵਿਸ਼ਵ ਸਾਹਿਤ ਦਾ ਅਸਰ ਕਬੂਲਣ ਵਾਲੇ ਗਾਸੋ ਦੇ ਨਾਵਲਾਂ ਦੇ ਪਾਤਰ ਨਿਵੇਕਲੇ, ਨਵੇਂ ਤੇ ਲੀਕ ਨਾਲੋਂ ਹਟਵੇਂ ਹੁੰਦੇ ਹਨ। ਉਹ ਦੀਨ-ਦੁਖੀਆਂ ਦਾ ਮਦਦਗਾਰ ਹੈ ਅਤੇ ਲਿਖਤਾਂ ਰਾਹÄ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਸ਼ਬਦ ਲਿਖਦਾ ਹੈ। ਗਾਸੋ ਦੀਆਂ ਲਿਖਤਾਂ ਅਸ਼ਲੀਲਤਾ, ਕਾਮੁਕਤਾ, ਅਰਥਹੀਣ, ਅੰਧਵਿਸ਼ਵਾਸ ਤੋਂ ਕੋਹਾਂ ਦੂਰ ਰਹੀਆਂ ਹਨ। ਲੋਕ ਪੱਖੀ ਸਾਹਿਤ ਪ੍ਰਕਾਸ਼ਿਤ ਕਰਵਾਉਣਾ ਉਸ ਦੀ ਪਹਿਲ ਰਿਹਾ ਹੈ। ਗਾਸੋ ਦੀ ਲੇਖਣੀ ’ਚ ਵਿਦਵਤਾ ਤੇ ਬੌਧਿਕ ਚੇਤਨਾ ਹੈ, ਜੋ ਸਮਾਜਿਕ ਹਾਲਤਾਂ ਨੂੰ ਬਿਆਨ ਕਰਦੀ ਹੈ। ਗਾਸੋ ਦੇ ਗਿਆਨ ਦਾ ਘੇਰਾ ਵਿਸ਼ਾਲ ਹੈ। ਵਧੇਰੇ ਭਾਸ਼ਾਵਾਂ ਤੇ ਵਧੇਰੇ ਖਿੱਤਿਆਂ, ਸੱਭਿਅਤਾਵਾਂ ਉਸ ਦੇ ਇਸ ਘੇਰੇ ਵਿੱਚ ਆਉਂਦੇ ਹਨ।

ਪੁਸਤਕ ਸੱਭਿਆਚਾਰ  ਦੀ ਦੀਵਨਗੀ
ਪੁਸਤਕ ਸੱਭਿਆਚਾਰ ਪੈਦਾ ਕਰਨ ਲਈ ਗਾਸੋ ਦੀ ਸਭ ਤੋਂ ਵੱਡੀ ਦੇਣ ਮਿੱਤਰ ਮੰਡਲ ਪ੍ਰਕਾਸ਼ਨ ਹੈ। 1966 ਵਿੱਚ ਮਿੱਤਰ ਮੰਡਲ ਪ੍ਰਕਾਸ਼ਨ ਦੀ ਸਥਾਪਨਾ ਹੋਈ। ਉਦੋਂ ਇਸ ਵਿੱਚ 200 ਦੋਸਤ ਸ਼ਾਮਲ ਸਨ, ਜਿਨ੍ਹਾਂ ਤੋਂ 5 ਰੁਪਏ ਪ੍ਰਤੀ ਵਿਅਕਤੀ ਲਏ ਗਏ ਅਤੇ ਇਸ ਬਦਲੇ 4 ਪੁਸਤਕਾਂ ਵੰਡਣ ਲਈ ਦਿੱਤੀਆਂ ਗਈਆਂ। ਇਹ ਪੁਸਤਕਾਂ ਗਾਸੋ ਦੇ ਪਹਿਲੇ ਚਾਰ ਨਾਵਲ ‘ਸਪੁਨੇ ਤੇ ਸੰਸਕਾਰ’, ‘ਕੱਪੜਵਾਸ’, ‘ਆਸ ਅੱਥਰੂ’ ਤੇ ‘ਮਿੱਟੀ ਦਾ ਮੁੱਲ’ ਸਨ। ਉਦੋਂ ਤੋਂ ਪੁਸਤਕਾਂ ਘਰ-ਘਰ ਪਹੁੰਚਾਉਣ ਦੇ ਉਪਰਾਲੇ ਜਾਰੀ ਹਨ। ਹੁਣ ਤੱਕ ਮਿੱਤਰ ਮੰਡਲ ਪ੍ਰਕਾਸ਼ਨ ਵੱਲੋਂ 50 ਹਜ਼ਾਰ ਪੁਸਤਕਾਂ ਪਾਠਕਾਂ ਵਿੱਚ ਵੰਡੀਆਂ ਗਈਆਂ ਹਨ ਅਤੇ ਇੰਨੀਆਂ ਹੀ ਪੁਸਤਕਾਂ ਹੋਰ ਵੰਡਣ ਦਾ ਟੀਚਾ ਹੈ। ਗਾਸੋ ਹੁਰਾਂ ਨੇ ਹਮੇਸ਼ਾ ਹੀ ਆਪਣੀਆਂ ਪੁਸਤਕਾਂ ਦੀ ਕੀਮਤ ਵਾਜਬ ਰੱਖੀ। ਪੁਸਤਕ ਦੀ ਕੀਮਤ 20 ਰੁਪਏ ਹੁੰਦੀ ਸੀ ਅਤੇ ਹੁਣ ਇਸ ਕੀਮਤ ਵਿੱਚ ਸਿਰਫ਼ 5 ਰੁਪਏ ਵਾਧਾ ਕਰ ਕੇ 25 ਰੁਪਏ ਕਰ ਦਿੱਤਾ ਤਾਂ ਜੋ ਪਾਠਕ ਮਹਿੰਗੀ ਕਿਤਾਬ ਕਾਰਨ ਖ਼ਰੀਦਣੋਂ ਅਸਮਰੱਥ ਨਾ ਹੋਵੇ। ਪਾਠਕ ਵੀ 100 ਰੁਪਏ ਵਿੱਚ ਪਹਿਲਾਂ 5 ਅਤੇ ਹੁਣ ਚਾਰ ਪੁਸਤਕਾਂ ਲੈ ਕੇ ਖ਼ੁਸ਼ ਹੋ ਜਾਂਦਾ ਹੈ। ਕੋਈ ਖ਼ੁਸ਼ੀ, ਗ਼ਮੀ, ਵਿਆਹ, ਪਾਰਟੀ, ਸੇਵਾ-ਮੁਕਤੀ ਜਾਂ ਹੋਰ ਕੋਈ ਵੀ ਸਮਾਗਮ ਹੋ ਰਿਹਾ ਹੋਵੇ ਤਾਂ ਗਾਸੋ ਹੁਰੀਂ ਮੇਜ਼ਬਾਨ ਨੂੰ ਕਿਤਾਬਾਂ ਵੰਡਣ ਲਈ ਪ੍ਰੇਰਦੇ। ਮੇਰੇ ਪਿਤਾ ਜੀ ਦੀ ਸੇਵਾ-ਮੁਕਤੀ ਮੌਕੇ ਵੀ ਉਨ੍ਹਾਂ ਦੀ ਪੁਸਤਕ ‘ਫਲੋਰੰਜਨੀ ਦੇ ਫੁੱਲ’ ਸਕੂਲ ਦੇ ਵਿਦਿਆਰਥੀਆਂ ਨੂੰ ਵੰਡੀ ਗਈ ਸੀ।
ਗਾਸੋ ਹੁਰਾਂ ਬਾਰੇ ਉਨ੍ਹਾਂ ਦੇ ਵਿਰੋਧੀ ਅਕਸਰ ਕਹਿਣਗੇ ਕਿ ਉਨ੍ਹਾਂ ਦਾ ਝੋਲਾ ਪਾ ਕੇ ਕਿਤਾਬਾਂ ਵੇਚਣਾ ਗ਼ਲਤ ਹੈ ਪ੍ਰੰਤੂ ਬਾਪੂ ਗਾਸੋ ਆਪਣੀ ਧੁਨੇ ਲੱਗਿਆ ਹੋਇਆ ਹੈ ਅਤੇ ਉਹ ਅਕਸਰ ਕਹਿੰਦਾ ਹੈ ਕਿ ਕੋਈ ਮਾੜੀ ਚੀਜ਼ ਤਾਂ ਨਹੀਂ ਵੇਚਦਾ, ਸਗੋਂ ਲੋਕਾਂ ਨੂੰ ਸਾਹਿਤ ਨਾਲ ਹੀ ਜੋੜਦਾ ਹਾਂ। ਗਾਸੋ ਦਾ ਵਿਚਾਰ ਹੈ ਕਿ ਜਿਹੜੇ ਲੇਖਕ ਕਹਿੰਦੇ ਹਨ ਕਿ ਪੁਸਤਕ ਸੱਭਿਆਚਾਰ ਖ਼ਤਮ ਹੋ ਗਿਆ ਹੈ ਜਾਂ ਪਾਠਕਾਂ ਦੀ ਕਮੀ ਆ ਗਈ ਹੈ, ਉਹ ਨਿਰਾ ਝੂਠ ਬੋਲਦੇ ਹਨ। ਉਨ੍ਹਾਂ ਦਾ ਤਰਕ ਹੈ ਕਿ ਪਾਠਕਾਂ ਦੀ ਕੋਈ ਘਾਟ ਨਹੀਂ, ਬੱਸ ਉਨ੍ਹਾਂ ਨੂੰ ਪ੍ਰੇਰਨ ਵਾਲਾ ਕੋਈ ਚਾਹੀਦਾ ਹੈ। ਉਹ ਕਹਿੰਦੇ ਹਨ, ‘‘ਘਰ-ਘਰ ਜਾ ਕੇ ਹੋਕਾ ਦੇਣਾ ਪੈਂਦੈ।’’ ਇਕ ਵਾਰ ਕਿਸੇ ਵਿਅਕਤੀ ਨੇ ਬਾਪੂ ਨੂੰ ਸਪਤਾਹ ’ਤੇ ਸੱਦਾ ਦਿੱਤਾ ਅੱਗਿਉਂ ਬਾਪੂ ਨੇ ਕਿਹਾ ਕਿ ਤੁਸੀ ਜੇਕਰ ਸੱਦਿਆ ਹੀ ਹੈ ਤਾਂ ਸਪਤਾਹ ’ਤੇ 5000 ਰੁਪਏ ਦੀਆਂ ਪੁਸਤਕਾਂ ਹੀ ਭਗਤਾਂ ਨੂੰ ਵੰਡ ਦਿਉ। ਬਾਪੂ ਨੂੰ ਕਿਸੇ ਵੀ ਪ੍ਰੋਗਰਾਮ, ਸਾਹਿਤ ਸਭਾ, ਸੰਮਲੇਨ, ਸੰਸਥਾ ਤੋਂ ਮਿਹਨਤਾਨੇ ਦੇ ਰੂਪ ਵਿੱਚ ਕੋਈ ਰਕਮ ਮਿਲਣੀ ਤਾਂ ਉਹ ਉਥੇ ਹੀ ਉਨੇ ਮੁੱਲ ਦੀਆਂ ਕਿਤਾਬਾਂ ਵਿਦਿਆਰਥੀਆਂ ਨੂੰ ਵੰਡ ਆਉਂਦੇ। ਦੂਰਦਰਸ਼ਨ, ਅਕਾਸ਼ਵਾਣੀ ਦੇ ਪ੍ਰੋਗਰਾਮ ਉਤੇ ਜਾਂਦੇ ਤਾਂ ਆਪਣੇ ਕਿਰਾਏ ਦੀ ਰਕਮ ਕੱਢ ਕੇ ਬਾਕੀ ਰੁਪਏ ਦੀਆਂ ਪੁਸਤਕਾਂ ਵੰਡ ਦੇਣੀਆਂ। ਗਮਦੂਰ ਸਿੰਘ ਰੰਗੀਲਾ ਹਰ ਜਨਮ ਦਿਨ ’ਤੇ 500 ਰੁਪਏ ਦੀਆਂ 20 ਪੁਸਤਕਾਂ ਖ਼ਰੀਦ ਕੇ ਅੱਗੇ ਪਾਠਕਾਂ ਨੂੰ ਵੰਡਦਾ ਹੈ। ਇਸੇ ਤਰ੍ਹਾਂ ਬਾਬੂ ਬਿ੍ਰਜ ਲਾਲ ਗੋਇਲ ਨੇ ਬਾਪੂ ਦੇ ਜਨਮ ਦਿਨ ਮੌਕੇ 1000 ਰੁਪਏ ਦੀਆਂ 50 ਪੁਸਤਕਾਂ ਧਨੌਲਾ ਵਿਖੇ ਵੰਡੀਆਂ।

ਕੁਦਰਤ ਦੀ ਝਲਕ ‘ਗਾਸੋ ਦਾ ਚੌਬਾਰਾ’
ਬੂਟੇ ਲਗਾਉਂਦਿਆਂ ਬਾਪੂ ਨੂੰ ਅੱਧੀ ਸਦੀ ਹੋ ਗਈ ਹੈ। ਮੈਂ ਛੋਟੇ ਹੁੰਦਿਆਂ ਗਾਸੋ ਹੁਰਾਂ ਨੂੰ ਸਕੂਲ ਵਿੱਚ ਵਣ ਮਹਾਂਉਤਸਵ ਮਨਾਉਂਦੇ ਦੇਖਿਆ। ਹੁਣ ਵੀ ਜਦੋਂ ਬਾਪੂ ਤੋਂ ਬੂਟੇ ਲਗਾਉਣ ਬਾਰੇ ਪੁੱਛੀਦਾ ਹੈ ਤਾਂ ਉਹ ਅਕਸਰ ਕਹੇਗਾ, ‘‘ਬੂਟੇ ਲਾਉਣ ਨਾਲੋਂ ਵੱਧ ਇਨ੍ਹਾਂ ਦੀ ਸੰਭਾਲ ਜ਼ਰੂਰੀ ਹੈ।’’ ਅਕਸਰ ਹੀ ਲੋਕ ਵੱਡੇ ਸਮਾਗਮ ਕਰ ਕੇ ਬੂਟੇ ਲਗਾ ਕੇ ਅਖ਼ਬਾਰਾਂ ਵਿੱਚ ਤਸਵੀਰਾਂ ਲਵਾ ਲੈਂਦੇ ਹਨ ਪ੍ਰੰਤੂ ਬਾਅਦ ਵਿੱਚ ਕੋਈ ਵੀ ਬੂਟਿਆਂ ਦੀ ਦੇਖਭਾਲ ਨਹੀਂ ਕਰਦਾ ਅਤੇ ਬੂਟੇ ਨਸ਼ਟ ਹੋ ਜਾਂਦੇ ਹਨ। ਉਹ ਹਰ ਸਾਲ 100 ਬੂਟੇ ਲਾਉਂਦੇ ਹਨ, ਜਿਨ੍ਹਾਂ ਨੂੰ ਪਾਲਣ ਦਾ ਕੰਮ ਵੀ ਖ਼ੁਦ ਹੀ ਕਰਦੇ ਹਨ। ਬਾਪੂ ਆਪਣੇ ਹੱਥੀਂ ਲਾਏ ਬੂਟਿਆਂ ਦੀ ਸੰਭਾਲ ਲਈ ਬਾਅਦ ਵਿੱਚ ਗੇੜਾ ਮਾਰੀ ਰੱਖਦਾ। ਦਰੱਖ਼ਤ ਉਹ ਹਮੇਸ਼ਾ ਹੀ ਗੁਣਕਾਰੀ ਲਾਉਂਦਾ ਹੈ। 
ਗਾਸੋ ਦਾ ਕਹਿਣਾ ਹੈ ਵਿਅਕਤੀਤਵ ਦੀ ਉਸਾਰੀ ਵਿੱਚ ਵਸੀਲਿਆਂ, ਵਾਤਾਵਰਣ, ਵਿਵਸਥਾ, ਵਿੱਦਿਆ, ਵਿਧੀ ਵਿਧਾਨ ਅਤੇ ਸਮਾਜਿਕ ਵਿਹਾਰ ਦਾ ਪੂਰਾ ਹੱਥ ਹੁੰਦਾ ਹੈ। ਗਾਸੋ ਕਿਸੇ ਧਰਮ, ਜਾਤ, ਫ਼ਿਰਕੇ, ਭਾਸ਼ਾ ਨਾਲ ਬੰਨਿ੍ਹਆ ਹੋਇਆ ਇਨਸਾਨ ਨਹੀ ਹੈ। ਉਹ ਹਮੇਸ਼ਾ ਕਹਿੰਦੇ ਹਨ ਕਿ ਕਿਸੇ ਭਾਸ਼ਾ ਨੂੰ ਵਿਸ਼ੇਸ਼ ਧਰਮ ਨਾਲ ਨਾ ਜੋੜੋ। ਉਹ ਸੱਭਿਆਚਾਰ ਨੂੰ ਸਮਾਜਿਕ ਪ੍ਰਣਾਲੀਆਂ ਦਾ ਸੰਗੀਤ ਦੱਸਦਾ ਹੈ। ਕਵਿਤਾ ਨੂੰ ਗਾਸੋ ਭਾਵਨਾ ਦਾ ਪ੍ਰਗਟਾਅ ਦੱਸਦਾ ਹੈ। ਭਾਵਨਾਵਾਂ ਦੀਆਂ ਤਰੰਗਾਂ ਦੇ ਵਹਿਣ ਵਿੱਚੋਂ ਪੈਦਾ ਹੋਈ ਬਾਣੀ ਦਿਲ ਦੀ ਧੜਕਣ ਬਣ ਬੈਠਦੀ ਹੈ। ਗਾਸੋ ਦੀ ਰਹਿਣੀ-ਸਹਿਣੀ, ਮੂੰਹ ਮੁਲਾਹਜ਼ਾ, ਵਿਹਾਰ ਤੋਂ ਵੀ ਉਨ੍ਹਾਂ ਦੀ ਸਾਦਗੀ ਅਤੇ ਕੁਦਰਤ ਪ੍ਰੇਮ ਦੇ ਦਰਸ਼ਨ ਹੁੰਦੇ ਹਨ। ਗਾਸੋ ਨੇ ਆਪਣਾ ਨਿਵਾਸ ਹਾਲੇ ਵੀ ਚੁਬਾਰਾ ਰੱਖਿਆ ਹੋਇਆ ਹੈ, ਜਿੱਥੇ ਸਾਦੇ ਦੋ ਕਮਰੇ ਅਤੇ ਇਕ ਵਰਾਂਡਾ ਹੈ। ਫੱਕਰਾਂ ਦੇ ਆਲ੍ਹਣੇ ਰੂਪੀ ਇਸ ਚੁਬਾਰੇ ਵਿਚਲੀ ਹਰ ਸ਼ੈਅ ਵਿੱਚੋਂ ਕੁਦਰਤ, ਸਾਦਗੀ ਤੇ ਸਾਹਿਤਕ ਦਰਸ਼ਨ ਹੁੰਦੇ ਹਨ। ਗਾਸੋ ਦੀਆਂ ਪੁਸਤਕਾਂ ਦੇ ਟਾਈਟਲਾਂ ਦੇ ਫ਼ੋਟੋਗ੍ਰਾਫ਼ੀ ਫਰੇਮ, ਢੇਰਾਂ ਪੁਸਤਕਾਂ ਅਤੇ ਪੁਰਾਣੇ ਸਮੇਂ ਦਾ ਰਵਾਇਤੀ ਫ਼ਰਨੀਚਰ ਜਿਸ ਵਿੱਚ ਕੁਰਸੀ ਰੂਪੀ ਦਰਖ਼ਤਾਂ ਦੇ ਖੁੰਢ ਵੀ ਪਏ ਹਨ। ਗਾਸੋ ਕਿਸੇ ਵੀ ਸਮੇਂ ਕਿਸੇ ਵੀ ਹਾਲਤ ਵਿੱਚ ਬੈਠਾ ਜਾਂ ਪਿਆ ਹੋਵੇ, ਕਿਸੇ ਵੀ ਉਮਰ ਅਤੇ ਕਿਸੇ ਵੀ ਰੁਤਬੇ ਦੇ ਵਿਅਕਤੀ ਦੀ ਉਸ ਕੋਲ ਆਮਦ ’ਤੇ ਉਸ ਨੂੰ ਵਿਆਹ ਜਿੰਨਾ ਚਾਅ ਚੜ੍ਹ ਜਾਂਦਾ ਹੈ। ਹਰ ਇੱਕ ਨੂੰ ਨਿੱਘ, ਅਪਣੱਤ, ਤਪਾਕ ਨਾਲ ਮਿਲਣਾ ਉਸ ਦੇ ਸੁਭਾਅ ਦਾ ਹਿੱਸਾ ਹੈ। ਖਿੜਖਿੜਾ ਕੇ ਦੇਸੀ ਮਲਵਈ ਭਾਸ਼ਾ ਵਿੱਚ ਗਾਲ੍ਹਾਂ ਕੱਢਦਿਆਂ ਬੋਲਣਾ ਗਾਸੋ ਦੀ ਆਦਤ ਹੈ। ਗਾਸੋ ਦੇ ਰਹਿਣ-ਬਸੇਰੇ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਉਸ ਦੇ ਆਲੇ-ਦੁਆਲੇ ਖਾਣ ਵਾਲੇ ਪਦਾਰਥਾਂ ਦੇ ਢੇਰ ਲੱਗੇ ਹੁੰਦੇ ਹਨ, ਜਿਨ੍ਹਾਂ ਨੂੰ ਉਹ ਬੜੇ ਅਦਬ ਤੇ ਪਿਆਰ ਨਾਲ ਆਉਣ ਵਾਲੇ ਮਹਿਮਾਨ ਨੂੰ ਪਰੋਸਦਾ ਹੈ। ਖਾਣ ਵਾਲੀਆਂ ਵਸਤਾਂ ਵਿੱਚ ਸੁੱਕੇ ਮੇਵੇ ਕਾਜੂ, ਬਦਾਮ, ਪਿਸਤੇ, ਦਾਖਾਂ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਲੱਡੂ, ਪਕੌੜੀਆਂ, ਜਲੇਬੀਆਂ, ਸ਼ੱਕਰਪਾਰੇ, ਪੰਜੀਰੀ, ਪਿੰਨੀਆਂ, ਬਿਸਕੁਟ, ਭੁਜੀਆ, ਸੇਬ, ਕੇਲੇ ਆਦਿ ਪਤਾ ਨਹੀਂ ਹੋਰ ਕਿੰਨਾ ਕੁ ਖਾਣ ਦਾ ਸਮਾਨ ਹੁੰਦਾ ਹੈ ਜਿਸ ਨਾਲ ਮਹਿਮਾਨ ਪਾਠਕਾਂ ਦੀ ਖ਼ਾਤਰਦਾਰੀ ਕੀਤੀ ਜਾਂਦੀ ਹੈ। ਉਸ ਦੀ ਸਾਦਗੀ ਉਸ ਦੇ ਪਹਿਰਾਵੇ ਤੇ ਕਾਰ-ਵਿਹਾਰ ਤੋਂ ਸਾਫ਼ ਝਲਕਦੀ ਹੈ।

ਜਦੋਂ ਗਾਸੋ ਨੇ ਨੰਗੇ ਪਿੰਡੇ ਹੀ ਖਿਚਵਾ ਲਈ ਤਸਵੀਰ
ਗਾਸੋ ਨੂੰ ਘਰ ਮਿਲਣ ਲਈ ਕੋਈ ਆ ਜਾਵੇ ਤਾਂ ਉਹ ਮੱਥੇ ਵੱਟ ਨਹੀਂ ਪਾਉਂਦਾ ਅਤੇ ਖੁੱਲ੍ਹ-ਦਿਲੀ ਨਾਲ ਮਹਿਮਾਨ ਦਾ ਸਵਾਗਤ ਕਰਦਾ ਹੈ। ਉਹ ਮਿਲਦਿਆਂ ਹੀ ਹੱਸਦਾ ਹੋਇਆ ਬੋਲੇਗਾ, ‘‘ਅੱਜ ਕੱਲ੍ਹ ਤਾਂ ਲੋਕਾਂ ਨੂੰ ਮਿਲਣ, ਆਉਣ-ਜਾਣ ਦੀ ਤਹਿਜ਼ੀਬ ਹੀ ਭੁੱਲ ਗਈ। ਇੰਝ ਉਪਰੇ ਜਿਹੇ ਹੋਏ ਮਿਲਣਗੇ, ਜਿਵੇਂ ਕੋਈ ਬਿਨਾਂ ਸੱਦਿਆ ਮਹਿਮਾਨ ਘਰ ਆ ਗਿਆ ਹੋਵੇ। ਅਤਿਥੀ ਤਾਂ ਰੱਬ ਦਾ ਰੂਪ ਹੁੰਦੈਤ।’’ ਗਾਸੋ ਦੀ ਸਾਦਗੀ ਉਸ ਵੇਲੇ ਅੱਖੀਂ ਦੇਖਣ ਨੂੰ ਮਿਲਦੀ ਹੈ, ਜਦੋਂ ਉਸ ਨਾਲ ਬਾਹਰੋਂ ਆਇਆ ਮਹਿਮਾਨ ਉਸ ਨਾਲ ਤਸਵੀਰ ਖਿਚਵਾਉਣ ਨੂੰ ਕਹਿੰਦਾ ਹੈ ਤਾਂ ਉਹ ਜਿਹੋ ਜਿਹੀ ਹਾਲਤ ਵਿੱਚ ਬੈਠਾ ਹੁੰਦਾ ਹੈ, ਉਸੇ ਵਿੱਚ ਹੀ ਮਿਲਣ ਵਾਲੇ ਨਾਲ ਤਸਵੀਰ ਖਿਚਵਾਉਣ ਨੂੰ ਪੋਜ਼ ਬਣਾ ਲੈਂਦਾ ਹੈ। ਇਕੇਰਾਂ ਮੇਰੇ ਨਾਲ ਮੇਰਾ ਨਜ਼ਦੀਕੀ ਰਿਸ਼ਤੇਦਾਰ ਮਨਿੰਦਰ ਸਿੰਘ ਢਿੱਲੋਂ ਬਰਨਾਲਾ ਵਿਖੇ ਬਾਪੂ ਗਾਸੋ ਨੂੰ ਮਿਲਣ ਚਲਾ ਗਿਆ। ਵਾਪਸੀ ਵੇਲੇ ਜਾਂਦਿਆਂ ਜਦੋਂ ਬਾਪੂ ਨਾਲ ਫ਼ਟੋ ਖਿਚਵਾਉਣ ਲੱਗੇ ਤਾਂ ਉਹ ਨੰਗੇ ਪਿੰਡੇ ਜਿਵੇਂ ਹੀ ਬੈਠਾ ਸੀ, ਉਵੇਂ ਹੀ ਤਸਵੀਰ ਖਿਚਵਾ ਲਈ। ਨਹੀਂ ਤਾਂ ਅੱਜ ਕੱਲ੍ਹ ਕਿਸੇ ਨੇ ਫ਼ੋਟੋ ਖਿਚਵਾਉਣੀ ਹੋਵੇ ਤਾਂ ਸੌ-ਸੌ ਅਸ਼ਨੇ ਕਰਦਾ। ਗਾਸੋ ਨੂੰ ਸਿਖਰ ਦੁਪਹਿਰੇ ਜਦੋਂ ਅਸੀਂ ਸੁੱਤੇ ਪਏ ਨੂੰ ਉਠਾਇਆ ਤਾਂ ਉਸ ਨੂੰ ਭੋਰਾ ਵੀ ਗਿਲਾ ਨਹੀਂ ਸੀ ਕਿ ਅਸੀਂ ਉਸ ਦੀ ਨੀਂਦ ਖ਼ਰਾਬ ਕਰ ਦਿੱਤੀ। ਸਾਡੇ ਵੱਲੋਂ ਨੀਂਦ ਖ਼ਰਾਬ ਲਈ ਖਿਮਾਂ ਮੰਗਣ ’ਤੇ ਅੱਗਿਉਂ ਬਾਪੂ ਬੋਲਿਆ, ‘‘ਓ ਬੱਚੂ, ਤੂੰ ਕਿਹੜਾ ਨਿੱਤ-ਨਿੱਤ ਆਉਣਾ, ਨਾਲੇ ਮੈਂ ਕਿਹੜਾ ਸੌਂ ਰਿਹਾ ਸੀ, ਫੇਰੇ ਦੇਣੇ ਦੇ ਇਕ ਨਾਵਲ ਦੇ ਪਾਤਰਾਂ ਨਾਲ ਜੱਦੋ ਜਹਿਦ ਕਰ ਰਿਹਾ ਸੀ।’’ ਗਾਸੋ ਬਿਸਤਰੇ ’ਤੇ ਪਿਆ ਹੋਇਆ ਵੀ ਆਪਣੇ ਪਾਤਰਾਂ ਨਾਲ ਘੁਲਦਾ ਰਹਿੰਦਾ ਹੈ। ਪਾਤਰਾਂ ਦੇ ਨਾਲ ਨਾਵਲ ਦਾ ਪਲਾਟ ਗੁੰਦਦਾ ਹੈ। ਗਾਲ੍ਹ ਕੱਢਣਾ ਉਸ ਦੇ ਸੁਭਾਅ ਦਾ ਹਿੱਸਾ ਹੈ, ਜੋ ਮਾਲਵੇ ਦੇ ਹਰ ਵੱਡੇ ਬਜ਼ੁਰਗ ਦੇ ਸੁਭਾਅ ਵਿੱਚ ਸ਼ਾਮਲ ਹੰੁਦਾ ਹੈ। ਗਾਲ੍ਹਾਂ ਵੀ ਬਾਪੂ ਦੀਆਂ ਘਿਉ ਦੀਆਂ ਨਾਲਾਂ ਹੁੰਦੀਆਂ ਹਨ। ‘ਭੈਣ ਦੇਣੇ ਦਾ ਗੋਪੀ ਚੰਦ’, ‘ਫੇਰੇ ਦੇਣ ਦਾ’ ਉਸ ਦਾ ਤਕੀਆ ਕਲਾਮ ਹੈ। ਹਰ ਗੱਲ ਸੁਣ ਕੇ ਉਹ ‘ਆ.ਹਾ..ਹਾ’ ਕਹਿੰਦਾ ਹੈ। ਮੇਰੇ ਪਿਤਾ ਜੀ ਨੂੰ ਆਪਣੇ ਪੁੱਤਰ ਸਮਾਨ ਦੋਸਤ ਸਮਝਦੇ ਹੋਣ ਕਰਕੇ ਮੈਨੂੰ ਉਹ ਪੋਤੇ ਵਾਲੀ ਥਾਂ ਰੱਖਦਾ ਹੈ। ਵੈਸੇ ਹਰ ਛੋਟੇ ਨੂੰ ਬੱਚੂ ਕਹਿ ਕੇ ਉਹ ਆਪਣਾ ਪਿਆਰ ਦਿੰਦੇ ਹਨ।

ਸਾਦਗੀ ਦੀ ਮੂਰਤ ਗਾਸੋ ਦੀ ਸ਼ਖਸੀਅਤ
ਗਾਸੋ ਦੀ ਖ਼ੂਬਸੂਰਤੀ ਉਸ ਦਾ ਨੇਕ, ਸਾਦ-ਮੁਰਾਦਾ ਤੇ ਭਲਾ ਸੁਭਾਅ ਹੈ। ਗਾਸੋ ਦੇ ਅਰੋਗੀ ਤੇ ਸਿਹਤਮੰਦ ਜੀਵਨ ਜਿਊਣ ਪਿੱਛੇ ਉਸ ਦੀ ਜੀਵਨ ਜਾਚ ਹੀ ਹੈ। ਗਾਸੋ ਦੀਆਂ ਲਿਖਤਾਂ ਜਿੰਨੀਆਂ ਸਾਹਿਤਕ ਉੱਚ ਪਾਏ ਅਤੇ ਮੌਲਿਕਤਾ ਭਰਪੂਰ ਹੁੰਦੀਆਂ ਹਨ, ਪਹਿਰਾਵਾ ਉਨਾ ਹੀ ਸਾਦਾ ਹੁੰਦਾ ਹੈ। ਸਿਰ ’ਤੇ ਸਾਦ-ਮੁਰਾਦੀ ਪੱਗ, ਪਿੰਡੇ ਚਿੱਟਾ ਕੁੜਤਾ-ਪਜਾਮਾ, ਮੋਢੇ ਝੋਲਾ, ਪੈਰ ਜੁੱਤੀ ਅਤੇ ਸਾਈਕਲ ਜਾਂ ਪੈਦਲ ਤੁਰਦਿਆਂ ਮਿਲਣਾ ਗਾਸੋ ਦੀ ਪਛਾਣ ਹੈ। ਸਰਦੀਆਂ ਵਿੱਚ ਕੁੜਤਾ-ਪਜਾਮਾ ਮੋਟਾ ਹੁੰਦਾ ਹੈ ਅਤੇ ਜ਼ਿਆਦਾ ਸਰਦੀ ਵਿੱਚ ਗਲੇ ਬੰਦ ਵਾਲਾ ਕੋਟ ਪਾਇਆ ਹੁੰਦਾ ਹੈ। ਸਧਾਰਣ ਤੇ ਸਾਦਾ ਜੀਵਨ ਜਿਊਂਣਾ, ਲਿਖਦੇ ਰਹਿਣਾ, ਗਿਆਨ ਵੰਡਣਾ ਅਤੇ ਹੱਸਦੇ ਰਹਿਣਾ ਉਸ ਦਾ ਨਿੱਤ ਨੇਮ ਹੈ। ਸੰਘਰਸ਼ਪੂਰਨ ਜੀਵਨ ਜਿਊਂਣ ਵਾਲੇ ਗਾਸੋ ਨੇ ਆਪਣੀ ਕਬੀਲਦਾਰੀ ਨੂੰ ਵੀ ਵਿਉਂਤ ਨਾਲ ਸਿਰੇ ਚਾੜ੍ਹਿਆ ਅਤੇ ਸਾਹਿਤ ਲਿਖਣ ਲਈ ਵੀ ਸਮਾਂ ਕੱਢਿਆ। ਉਸ ਨੂੰ ਕੋਈ ਵੀ ਐਬ ਜਾਂ ਮਾੜੀ ਲਤ ਨਹੀਂ। ਨਸ਼ਿਆਂ ਤੋਂ ਕੋਹਾਂ ਦੂਰ ਸ਼ੁੱਧ ਸ਼ਾਕਾਹਾਰੀ ਭੋਜਨ ਖਾਣ ਵਾਲੇ ਗਾਸੋ ਨੇ ਅਜੋਕੇ ਯੁੱਗ ਵਿੱਚ ਸੰਚਾਰ ਸਾਧਨ ਲਈ ਹਾਲੇ ਵੀ ਟੈਲੀਵੀਜ਼ਨ ਦੀ ਥਾਂ ਰੇਡੀਉ ਨੂੰ ਰੱਖਿਆ ਹੋਇਆ ਹੈ ਜਿਸ ਕਾਰਨ ਉਹ ਪੜ੍ਹਨ-ਲਿਖਣ ਲਈ ਬਹੁਤ ਸਮਾਂ ਕੱਢ ਲੈਂਦਾ ਹੈ। 50 ਦੇ ਕਰੀਬ ਪੁਸਤਕਾਂ ਲਿਖਣ ਵਾਲਾ ਗਾਸੋ ਜਿੰਨਾ ਸਮਾਂ ਲਿਖਦਾ ਹੈ, ਉਸ ਤੋਂ ਵੱਧ ਸਮਾਂ ਚੰਗਾ ਸਾਹਿਤ ਪੜ੍ਹਨ ਲਈ ਕੱਢਦਾ ਹੈ। ਇਸੇ ਲਈ ਉਹ ਹਰ ਪ੍ਰੋਗਰਾਮ, ਸੰਮੇਲਨ, ਗੋਸ਼ਟੀ, ਸੈਮੀਨਾਰ ਵਿੱਚ ਆਪਣੀ ਤਕਰੀਰ ਦੌਰਾਨ ਕਿਸੇ ਵੀ ਗੱਲ ਦਾ ਜਵਾਬ ਤਰਕ ਨਾਲ ਦਿੰਦਾ ਹੈ। ਬਾਪੂ ਦੇ ਥੈਲੇ ਵਿੱਚ ਹਰ ਵੇਲੇ ਤੀਹ-ਚਾਲੀ ਕਿਤਾਬਾਂ, ਖਾਣ ਨੂੰ ਰੋਟੀਆਂ/ਪਰੌਂਠੇ, ਅਚਾਰ, ਗੁੜ, ਗੰਢਾ, ਮੌਸਮ ਅਨੁਸਾਰ ਪਿੰਨੀਆਂ, ਰਿਉੜੀਆਂ ਜਾਂ ਗੱਚਕ ਅਤੇ ਇਕ ਟਾਰਚ ਜ਼ਰੂਰ ਹੁੰਦੀ ਹੈ। ਪੁਸਤਕਾਂ ਖ਼ਰੀਦਣ ਵਾਲਿਆਂ ਦੀ ਸੂਚੀ ਵੀ ਝੋਲੇ ਵਿੱਚ ਹੀ ਹੁੰਦੀ ਹੈ। ਜਿੱਥੇ ਵੀ ਕੋਈ ਪੁਸਤਕ ਖ਼ਰੀਦਦਾ ਹੈ, ਉਸ ਦਾ ਨਾਮ ਲਿਸਟ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਗਾਸੋ ਦਾ ਸੁਭਾਅ ਦਰਵੇਸ਼ਾਂ ਵਾਲਾ ਹੈ ਅਤੇ ਦਿਲ ਦਰਿਆ ਵਾਂਗ ਹੈ। ਰਾਹ ਜਾਂਦਿਆਂ ਖ਼ਾਸ ਕਰਕੇ ਰੇਲਵੇ ਸਟੇਸ਼ਨ ਕੋਲ ਸੈਰ ਕਰਦਿਆਂ ਫ਼ੁਟਪਾਥਾਂ ’ਤੇ ਗ਼ੁਰਬਤ ਨਾਲ ਜੂਝਦੇ ਬੱਚਿਆਂ ਲਈ ਉਸ ਦਾ ਦਿਲ ਪਸੀਜ ਜਾਂਦਾ ਹੈ। ਸਮੇਂ-ਸਮੇਂ ’ਤੇ ਉਹ ਇਨ੍ਹਾਂ ਦੀ ਸੇਵਾ ਵੀ ਕਰਦਾ ਰਹਿੰਦਾ ਹੈ। ਪ੍ਰਸਿੱਧ ਲੋਕ ਕਵੀ ਜੁਗਰਾਜ ਧੌਲਾ ਉਸ ਦਾ ਵਿਦਿਆਰਥੀ ਰਿਹਾ ਹੈ, ਜਿਹੜਾ ਕਿਸੇ ਵੇਲੇ ਆਰਥਿਕ ਤੰਗੀ ਕਾਰਨ ਅੱਗੇ ਦੀ ਪੜ੍ਹਾਈ ਕਰਨੋਂ ਹਟ ਗਿਆ ਸੀ। ਗਾਸੋ ਨੇ ਚੁੱਪ-ਚੁਪੀਤੇ ਉਸ ਦੇ ਬਿਨਾਂ ਕਹੇ ਅੱਗੇ ਦੀ ਪੜ੍ਹਾਈ ਲਈ ਆਪਣੇ ਪੱਲਿਉਂ ਫ਼ੀਸ ਭਰ ਦਿੱਤੀ। ਅੱਜ ਉਹ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਜ਼ਿੰਦਾਦਿਲੀ ਅਤੇ ਹਿੰਮਤ ਉਸ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ। ਬੁੱਢੀ ਉਮਰੇ ਦੋ ਵਾਰ ਸੱਟ ਲੱਗਣ ਤੋਂ ਬਾਅਦ ਵੀ ਉਸ ਨੇ ਹਿੰਮਤ ਨਹੀਂ ਛੱਡੀ। ਪਹਿਲੀ ਵਾਰ ਉਹ ਗੁਸਲਖ਼ਾਨੇ ਵਿੱਚ ਡਿੱਗਣ ਕਰਕੇ ਸੱਟ ਖਾ ਬੈਠਾ ਅਤੇ ਮਹੀਨਾ ਭਰ ਮੰਜੇ ਉਤੇ ਪਿਆ ਰਿਹਾ। ਦੂਜੀ ਵਾਰ ਰੇਹੜੇ ਦੀ ਲਪੇਟ ਵਿੱਚ ਆ ਗਿਆ। ਰੱਬ ਵੀ ਅਜਿਹੇ ਦਰਵੇਸ਼ ਵਿਅਕਤੀ ਦੇ ਨਾਲ ਹੁੰਦਾ ਹੈ। ਇਲਾਜ ਦੌਰਾਨ ਬਿਸਤਰੇ ’ਤੇ ਪਏ ਹੋਏ ਗਾਸੋ ਨੇ ਕਦੇ ਵੀ ਹਾਏ ਤੌਬਾ ਨਹੀਂ ਕੀਤੀ, ਸਗੋਂ ਪੜ੍ਹਨਾ ਲਿਖਣਾ ਜਾਰੀ ਰੱਖਿਆ। ਦੋਵੇਂ ਵਾਰ ਗਾਸੋ ਨੇ ਆਪਣੀ ਹਿੰਮਤ ਸਦਕਾ ਦੁਬਾਰਾ ਤੰਦਰੁਸਤੀ ਹਾਸਲ ਕਰ ਕੇ ਰੁਟੀਨ ਸ਼ੁਰੂ ਕੀਤੀ। ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਗਾਸੋ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਜਦੋਂ ਮਿਲਦਾ ਹੈ ਤਾਂ ਉਹ ਨਿਆਣੀ ਉਮਰ ਦੇ ਆੜੀਆਂ ਵਾਂਗ ਮਿਲਦਾ ਹੋਇਆ ਲਾਡ ਕਰਨ ਲੱਗ ਜਾਂਦਾ ਹੈ। ਪਹਿਲੀ ਵਾਰ ਮਿਲਣ ਵਾਲਾ ਗਾਸੋ ਦਾ ਮੁਰੀਦ ਹੋ ਜਾਂਦਾ ਹੈ।

ਚੁੰਬਕੀ ਖਿੱਚ ਦਾ ਮਾਲਕ
ਵੱਡੇ-ਵੱਡੇ ਸਾਹਿਤਕਾਰਾਂ ਨੂੰ ਦੇਖਿਆ ਹੈ ਕਿ ਲੇਖਣੀ ਵਿੱਚ ਭਾਵੇਂ ਉਹ ਕਿੰਨੇ ਵੀ ਬਾਕਮਾਲ ਹੋਣ ਪਰ ਨਿੱਜੀ ਮਿਲਣੀ ਵਿੱਚ ਉਨ੍ਹਾਂ ਦਾ ਕੋਰਾ ਤੇ ਰੁੱਖਾ ਸੁਭਾਅ ਪਾਠਕਾਂ ਨੂੰ ਆਪਣੇ ਮਹਿਬੂਬ ਲੇਖਕ ਤੋਂ ਦੂਰ ਲੈ ਜਾਂਦਾ ਹੈ। ਅਜਿਹਾ ਹੀ ਸੁਭਾਅ ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਤੇ ਪੱਤਰਕਾਰੀ ਦੇ ਵਿਭਾਗ ਦੇ ਮੁਖੀ ਰਹੇ ਡਾ. ਨਰਿੰਦਰ ਸਿੰਘ ਕਪੂਰ ਦਾ ਹੈ। ਮੇਰੇ ਉਹ ਪੱਤਰਕਾਰੀ ਦੇ ਅਧਿਆਪਕ ਰਹੇ ਹਨ ਅਤੇ ਬਤੌਰ ਅਧਿਆਪਕ ਉਨ੍ਹਾਂ ਦੇ ਮੇਲ ਦਾ ਕੋਈ ਨਹੀਂ ਪ੍ਰੰਤੂ ਨਿੱਜੀ ਤੌਰ ’ਤੇ ਮਿਲਣੀ ਵਿੱਚ ਉਨ੍ਹਾਂ ਦਾ ਸੁਭਾਅ ਬਹੁਤ ਹੀ ਕੋਰਾ ਹੈ। ਮੈਨੂੰ ਕਈ ਵਾਰ ਮੇਰੇ ਅਜਿਹੇ ਦੋਸਤਾਂ ਜੋ ਡਾ. ਕਪੂਰ ਦੀ ਲੇਖਣੀ ਦੇ ਪ੍ਰਸ਼ੰਸਕ ਹਨ, ਨੇ ਡਾ. ਕਪੂਰ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਅਤੇ ਮੈਂ ਹਰ ਵਾਰ ਹੀ ਇਹ ਕਹਿ ਕੇ ਟਾਲ ਦਿੰਦਾ ਸੀ ਕਿ ਜਦੋਂ ਉਹ ਇਕ ਵਾਰ ਮਿਲ ਲਏ ਤਾਂ ਦੁਬਾਰਾ ਨਾ ਮਿਲਣ ਅਤੇ ਨਾ ਹੀ ਉਨ੍ਹਾਂ ਨੂੰ ਪੜ੍ਹਨ ਦੀ ਇੱਛਾ ਜ਼ਾਹਰ ਕਰਨਗੇ। ਇਸ ਬਾਰੇ ਖ਼ੁਦ ਡਾ. ਕਪੂਰ ਨੇ ਵੀ ਸਾਨੂੰ ਕਲਾਸ ਵਿੱਚ ਪੜ੍ਹਾਉਂਦਿਆਂ ਗੱਲ ਕਹੀ ਸੀ ਕਿ ਕਿਤੇ ਵੀ ਆਪਣੇ ਪਸੰਸੀਦਾ ਲੇਖਕ/ਕਵੀ ਨੂੰ ਮਿਲਣ ਲਈ ਤਾਂਘ ਨਾ ਰੱਖੋਂ, ਨਹੀਂ ਤਾਂ ਤੁਸੀਂ ਉਸ ਨੂੰ ਪਸੰਦ ਕਰਨੋਂ ਹਟ ਜਾਉਗੇ। ਗੱਲ ਬਾਪੂ ਗਾਸੋ ਦੀ ਚੱਲ ਰਹੀ ਸੀ। ਉਨ੍ਹਾਂ ਨੂੰ ਇਕ ਵਾਰ ਜੇ ਕੋਈ ਮਿਲ ਲਵੇ ਤਾਂ ਭਾਵੇਂ ਵਿਅਕਤੀ ਨੇ ਗਾਸੋ ਦੀ ਕੋਈ ਵੀ ਲਿਖਤ ਨਾ ਪੜ੍ਹੀ ਹੋਵੇ, ਉਹ ਵੀ ਉਨ੍ਹਾਂ ਦਾ ਮੁਰੀਦ ਬਣ ਜਾਂਦਾ ਹੈ ਅਤੇ ਗਾਸੋ ਨੂੰ ਪੜ੍ਹਨਾ ਸ਼ੁਰੂ ਕਰ ਦੇਵੇਗਾ। ਅਜਿਹੀ ਚੁੰਬਕੀ ਖਿੱਚ ਵਾਲੇ ਗਾਸੋ ਨੇ ਨਾ ਸਿਰਫ਼ ਸਾਹਿਤ ਲਿਖਿਆ ਹੈ, ਸਗੋਂ ਜੀਵਿਆ ਵੀ ਹੈ ਅਤੇ ਆਪਣੇ ਵਿਹਾਰ ਵਿੱਚ ਵੀ ਇਸ ਦਾ ਸਾਫ਼ ਪ੍ਰਭਾਵ ਵੀ ਦਰਸਾਇਆ ਹੈ।
ਹਰ ਸਮਾਗਮ ਵਿੱਚ ਸਮੇਂ ਤੋਂ ਪਹਿਲਾ ਪੁੱਜਣਾ ਉਸ ਦੀ ਪੱਕੀ ਆਦਤ ਹੈ। ਕਈ ਵਾਰ ਪ੍ਰਬੰਧਕਾਂ ਵੱਲੋਂ ਤਿਆਰੀ ਹੀ ਕੀਤੀ ਜਾ ਰਹੀ ਹੁੰਦੀ ਹੈ ਕਿ ਉਹ ਸਮਾਗਮ ਵਿੱਚ ਪਹੁੰਚ ਜਾਂਦਾ ਹੈ। ਗਾਸੋ ਸਮਾਗਮਾਂ ਵਿੱਚ ਪਹੁੰਚਣ ਦੇ ਮਾਮਲੇ ਵਿੱਚ ਜਿੰਨਾ ਸਮੇਂ ਦਾ ਪਾਬੰਦ ਹੈ, ਉਨਾ ਹੀ ਸਟੇਜ ਤੋਂ ਬੋਲਣ ਵੇਲੇ ਵੀ। ਜੇਕਰ ਉਸ ਨੂੰ ਪੰਜ ਮਿੰਟ ਦਾ ਸਮਾਂ ਦਿੱਤਾ ਜਾਵੇ ਤਾਂ ਉਹ ਘੜੀ ਸਾਹਮਣੇ ਰੱਖ ਕੇ ਪੰਜ ਮਿੰਟਾਂ ਵਿੱਚ ਹੀ ਆਪਣੀ ਤਕਰੀਰ ਸਮੇਟ ਦਿੰਦਾ ਹੈ। ਸਮੇਂ ਦਾ ਪਾਬੰਦ ਹੋਣ ਕਰ ਕੇ ਉਹ ਸਮੇਂ ਦੇ ਘੋੜੇ ’ਤੇ ਸਵਾਰ ਹੋ ਕੇ ਉਮਰ ਦੇ ਸਾਢੇ ਅੱਠ ਦਹਾਕੇ ਸ਼ਾਨਾਮੱਤੀ ਜ਼ਿੰਦਗੀ ਬਤੀਤ ਕਰ ਸਕਿਆ ਹੈ। ਪੰਜਾਬ ਸਰਕਾਰ ਦੇ ਸੇਵਾ-ਮੁਕਤ ਹੋਏ ਆਈ.ਏ.ਐਸ. ਅਧਿਕਾਰੀ ਦਰਬਾਰਾ ਸਿੰਘ ਗੁਰੂ ਗਾਸੋ ਦੇ ਵਿਦਿਆਰਥੀ ਰਹੇ ਹਨ, ਜਿਨ੍ਹਾਂ ਹਰ ਵੱਡੇ ਅਹੁਦੇ ’ਤੇ ਰਹਿੰਦਿਆਂ ਆਪਣੇ ਅਧਿਆਪਕ ਦਾ ਸਤਿਕਾਰ ਕੀਤਾ। ਗਾਸੋ ਦੀ ਨਿਮਰਤਾ ਅਤੇ ਸਪੱਸ਼ਟਤਾ ਬਾਰੇ ਗੁਰੂ ਕਹਿੰਦੇੇ ਹਨ ਕਿ ਗਾਸੋ ਜੀ ਨੇ ਕਦੇ ਵੀ ਉਨ੍ਹਾਂ ਨੂੰ ਕਿਸੇ ਵੀ ਸਰਕਾਰੇ-ਦਰਬਾਰੇ ਕੰਮ ਲਈ ਦਬਾਅ ਨਹੀਂ ਪਾਇਆ ਅਤੇ ਨਾ ਹੀ ਕੋਈ ਜ਼ਿਆਦਾ ਕੰਮ ਕਹੇ। ਇਥੋਂ ਤੱਕ ਕਿ ਉਹ ਜੇਕਰ ਕਿਧਰੇ ਕੋਈ ਕੰਮ ਵੀ ਕਹਿੰਦੇ ਤਾਂ ਅੰਤ ਵਿੱਚ ਇਹ ਕਹਿ ਕੇ ਗੱਲ ਮੁਕਾ ਦਿੰਦੇ ਕਿ ਦੇਖ ਲਈਂ ਦਰਬਾਰਾ ਤੇਰੇ ਉਪਰ ਕੋਈ ਗੱਲ ਨਾ ਆਵੇ। ਇਸ ਤਰ੍ਹਾਂ ਗਾਸੋ ਨੇ ਕਦੇ ਵੀ ਆਪਣੇ ਦਾਇਰੇ ਵਿੱਚ ਆਉਂਦੇ ਵੱਡੇ ਰੁਤਬੇ ਵਾਲੇ ਸਨੇਹੀਆਂ ਨੂੰ ਕਿਸੇ ਕੰਮ ਲਈ ਦਬਾਅ ਨਹੀਂ ਪਾਇਆ। ਵੱਡੇ ਸਮਾਗਮਾਂ ਵਿੱਚ ਗਾਸੋ ਦੀ ਸਾਦਗੀ ਵਾਲੀ ਸ਼ਖ਼ਸੀਅਤ ਕਾਰਨ ਜੇਕਰ ਕੋਈ ਸੁਰੱਖਿਆ ਕਰਮੀ ਜਾਂ ਪੁਲਿਸ ਵਾਲਾ ਗਾਸੋ ਨੂੰ ਸਮਾਗਮ ਅੰਦਰ ਦਾਖ਼ਲ ਹੁੰਦਿਆਂ ਰੋਕਣ ਲਗਦਾ ਹੈ ਤਾਂ ਉਹ ਮੱਥੇ ਵੱਟ ਨਹੀਂ ਪਾਉਂਦਾ। ਨਿਮਰਤਾ ਨਾਲ ਸਮਾਗਮਾਂ ਵਿੱਚ ਸ਼ਾਮਲ ਹੋਣਾ ਕੋਈ ਉਸ ਤੋਂ ਸਿੱਖੇ।
ਓਮ ਪ੍ਰਕਾਸ਼ ਗਾਸੋ ਦਾ ਸੁਭਾਅ ਮਜ਼ਾਹੀਆ ਹੈ। ਕਈ ਵਾਰ ਉਹ ਕਿਸੇ ਉਪਰ ਅਜਿਹਾ ਵਿਅੰਗ ਕਸਦਾ ਹੈ ਕਿ ਸਾਹਮਣੇ ਵਾਲੇ ਨੂੰ ਜਲਦੀ ਸਮਝ ਨਹੀਂ ਆਉਂਦਾ। ਇਸ ਤਰ੍ਹਾਂ ਸਾਹਮਣੇ ਵਾਲਾ ਗੁੱਸਾ ਵੀ ਨਹੀਂ ਕਰ ਸਕਦਾ। ਗਾਸੋ ਦੇ ਤੰਜ ਵਾਲੇ ਸੁਭਾਅ ਅਤੇ ਬਰਨਾਲਾ ਵਿੱਚ ਚੋਟੀ ਦੇ ਸਾਹਿਤਕਾਰਾਂ ਦੀ ਸ਼ਰੀਕੇਬਾਜ਼ੀ ਬਾਰੇ ਬੂਟਾ ਸਿੰਘ ਚੌਹਾਨ ਖ਼ੂਬ ਲਿਖਦਾ ਹੈ। ਚੌਹਾਨ ਅਨੁਸਾਰ ਗਾਸੋ ਤੇ ਰਾਮ ਸਰੂਪ ਅਣਖੀ ਵਿਚਾਲੇ ਮਤਭੇਦਾਂ ਨੂੰ ਸੁਲਝਾਉਣ ਲਈ ਗਾਸੋ ਨੇ ਹੀ ਪਹਿਲ ਕੀਤੀ ਜਿਸ ਬਾਰੇ ਅਣਖੀ ਨੇ ਚੌਹਾਨ ਨਾਲ ਜ਼ਿਕਰ ਕੀਤਾ। ਚੌਹਾਨ ਗਾਸੋ ਨੂੰ ਜੇਠ ਦਾ ਦਰਜਾ ਵੀ ਦਿੰਦਾ ਹੈ, ਜਿਹੜਾ ਜੇਠ ਵਾਲੀ ਮੜਕ ਨਾਲ ਵਿਅੰਗ ਕਸ ਜਾਂਦਾ ਹੈ। ਗਾਸੋ ਦੇ ਵਿਅੰਗਾਂ ਨੇ ਹੀ ਅਣਖੀ ਨੂੰ ਸਬੰਧ ਸੁਧਾਰਨ ਲਈ ਪ੍ਰੇਰਿਆ। ਇਸੇ ਤਰ੍ਹਾਂ ਇਕ ਵਾਰ ਡਾ. ਭੁਪਿੰਦਰ ਸਿੰਘ ਬੇਦੀ ਨੇ ਜਦੋਂ ਗਾਸੋ ਨੂੰ ਇਹ ਕਿਹਾ ਕਿ ਉਸ ਵੱਲੋਂ ਲਿਖੇ ਵਧੀਆ ਨਾਵਲਾਂ ਦੇ ਬਾਵਜੂਦ ਆਲੋਚਕ ਉਸ ਦੀ ਗਿਣਤੀ ਵੱਡੇ ਨਾਵਲਕਾਰਾਂ ਵਿੱਚ ਕਿਉਂ ਨਹੀਂ ਕਰਦੇ ਤਾਂ ਅੱਗਿਉਂ ਗਾਸੋ ਵੀ ਵਿਅੰਗ ਵਿੱਚ ਜਵਾਬ ਦਿੰਦਾ ਕਹਿੰਦਾ, ‘‘ਪਹਿਲਾਂ ਤਾਂ ਇਹ ਆਲੋਚਕ ਅੰਮਿ੍ਰਤਸਰੋਂ ਨਹÄ ਨਿਕਲੇ, ਫੇਰ ਇਹ ਢੁੱਡੀਕੇ ਤੇ ਜੈਤੋ ਹੁੰਦੇ ਹੋਏ ਬਰਨਾਲਾ ਦੀ ਕੱਚਾ ਕਾਲਜ ਰੋਡ ’ਤੇ ਆ ਗਏ, ਜਿੱਥੋਂ ਉਨ੍ਹਾਂ ਨੂੰ ਆਰੀਆ ਸਕੂਲ ਦਾ ਰਾਹ ਨਹੀਂ ਲੱਭਿਆ।’’


 

  • The words
  • trader
  • Om Prakash Gaso

ਅੱਧੀ ਰਾਤ ਨੂੰ ਨੂਰਪੁਰਬੇਦੀ 'ਚ ਫੈਲੀ ਇਹ ਝੂਠੀ ਅਫਵਾਹ, ਕਰਾਉਣੀਆਂ ਪਈਆਂ ਅਨਾਊਂਸਮੈਂਟਾਂ

NEXT STORY

Stories You May Like

  • democracy paper government
    ਲੋਕਤੰਤਰ ਕਾਗਜ਼ ’ਤੇ ਲਿਖੇ ਸਿਰਫ ਦੋ ਸ਼ਬਦਾਂ ਤੱਕ ਸਿਮਟ ਕੇ ਨਾ ਰਹਿ ਜਾਵੇ
  • office bearers and workers pay tribute to late parkash singh badal on second
    ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਦੂਸਰੀ ਬਰਸੀ ਮੌਕੇ ਅਹੁਦੇਦਾਰਾਂ ਤੇ ਵਰਕਰਾਂ ਨੇ ਸ਼ਰਧਾ ਦੇ ਫੁੱਲ ਕੀਤੇ ਭੇਂਟ
  • tejasswi prakash spotted at airport hide her face from paparazzi
    ਕੈਜ਼ੁਅਲ ਲੁੱਕ 'ਚ ਏਅਰਪੋਰਟ 'ਤੇ ਸਪਾਟ ਹੋਈ ਤੇਜਸਵੀ ਪ੍ਰਕਾਸ਼, ਤਸਵੀਰਾਂ ਵਾਇਰਲ
  • gaza at risk of famine
    ਗਾਜ਼ਾ 'ਚ ਅਕਾਲ ਦਾ ਖ਼ਤਰਾ!
  • pakistan  s water supply started drying up  pak started suffering as soon as
    ਪਾਕਿਸਤਾਨ ਦਾ ਸੁੱਕਣ ਲੱਗਾ ਹਲਕ, ਸਿੰਧੂ-ਚਿਨਾਬ ਦਾ ਪਾਣੀ ਬੰਦ ਕਰਦੇ ਹੀ ਤੜਫਣ ਲੱਗਾ PAK
  • pakistan claim of 250 gram atomic bomb
    'ਸਾਡੇ ਕੋਲ 250 ਗ੍ਰਾਮ ਦਾ ਐਟਮ ਬੰਬ', ਪਾਕਿਸਤਾਨ ਦਾ ਹਾਸੋਹੀਣਾ ਦਾਅਵਾ
  • russia announces ceasefire in ukraine
    ਰੂਸ ਨੇ 8-10 ਮਈ ਨੂੰ ਯੂਕ੍ਰੇਨ 'ਚ ਜੰਗਬੰਦੀ ਦਾ ਕੀਤਾ ਐਲਾਨ
  • bad weather emergency declared in new zealand
    ਨਿਊਜ਼ੀਲੈਂਡ 'ਚ ਭਾਰੀ ਬਾਰਿਸ਼ ਅਤੇ ਤੂਫਾਨ, ਐਮਰਜੈਂਸੀ ਦਾ ਐਲਾਨ
  • drones spotted in jalandhar
    ਜਲੰਧਰ 'ਚ ਦੇਖੇ ਗਏ ਡਰੋਨ! ਹੋ ਗਿਆ ਬਲੈਕਆਊਟ
  • holiday in border area
    ਪੰਜਾਬ ਦੇ ਇਨ੍ਹਾਂ ਜ਼ਿਲਿਆਂ ਦੇ ਸਕੂਲ-ਕਾਲਜ਼ ਹਾਲੇ ਰਹਿਣਗੇ ਬੰਦ, ਜਾਰੀ ਹੋਏ ਹੁਕਮ
  • bus service in punjab remains suspended even after indo pak ceasefire
    ਭਾਰਤ-ਪਾਕਿ ਜੰਗਬੰਦੀ ਮਗਰੋਂ ਵੀ ਪੰਜਾਬ 'ਚ ਬੱਸ ਸੇਵਾ ਬੰਦ! ਯਾਤਰੀਆਂ ਲਈ ਖੜ੍ਹੀ...
  • thunderstorm and rain warning in punjab today
    ਪੰਜਾਬ ’ਚ ਅੱਜ ਤੂਫਾਨ ਅਤੇ ਮੀਂਹ ਦੀ ਚਿਤਾਵਨੀ
  • jalandhar residents have warned of the rail stop movement
    ਜਲੰਧਰ ਵਾਸੀਆਂ ਨੇ ਦਿੱਤੀ ਰੇਲ ਰੋਕੋ ਅੰਦੋਲਨ ਦੀ ਚਿਤਾਵਨੀ, ਜਾਣੋ ਕਿਉਂ
  • missile found in this area of punjab panicked people and caused panic
    ਪੰਜਾਬ ਦੇ ਇਸ ਇਲਾਕੇ 'ਚੋਂ ਮਿਲੀ ਮਿਜ਼ਾਈਲ, ਸਹਿਮੇ ਲੋਕ ਤੇ ਪਈਆਂ ਭਾਜੜਾਂ
  • more than 5 lakh metric tonnes of wheat procured in jalandhar
    ਜਲੰਧਰ ਜ਼ਿਲ੍ਹੇ ’ਚ ਕਣਕ ਦੀ ਬੰਪਰ ਪੈਦਾਵਾਰ, 5 ਲੱਖ ਮੀਟ੍ਰਿਕ ਟਨ ਤੋਂ ਵੱਧ ਹੋਈ...
  • solid waste management project not completed
    15 ਸਾਲ ਪਹਿਲਾਂ ਜਲੰਧਰ ਆਈ ਸੀ ਜਿੰਦਲ ਕੰਪਨੀ, ਸਾਲਿਡ ਵੇਸਟ ਮੈਨੇਜਮੈਂਟ ਦਾ...
Trending
Ek Nazar
complete ban on flying drones in hoshiarpur district

ਪੰਜਾਬ ਦੇ ਇਸ ਜ਼ਿਲ੍ਹੇ 'ਚ ਅਗਲੇ ਹੁਕਮਾਂ ਤੱਕ ਲੱਗੀ ਇਹ ਵੱਡੀ ਪਾਬੰਦੀ

big related to petrol pumps in punjab after india pakistan ceasefire

ਭਾਰਤ-ਪਾਕਿ ਜੰਗਬੰਦੀ ਮਗਰੋਂ ਪੰਜਾਬ 'ਚ ਪੈਟਰੋਲ ਪੰਪਾਂ ਨਾਲ ਜੁੜੀ ਵੱਡੀ ਅਪਡੇਟ

bangladesh bans propaganda of accused person

ਬੰਗਲਾਦੇਸ਼ ਦਾ ਅਹਿਮ ਕਦਮ, ਦੋਸ਼ੀ ਵਿਅਕਤੀ ਜਾਂ ਸੰਗਠਨ ਦੇ ਪ੍ਰਚਾਰ 'ਤੇ ਲਾਈ ਪਾਬੰਦੀ

jalandhar residents have warned of the rail stop movement

ਜਲੰਧਰ ਵਾਸੀਆਂ ਨੇ ਦਿੱਤੀ ਰੇਲ ਰੋਕੋ ਅੰਦੋਲਨ ਦੀ ਚਿਤਾਵਨੀ, ਜਾਣੋ ਕਿਉਂ

gaza at risk of famine

ਗਾਜ਼ਾ 'ਚ ਅਕਾਲ ਦਾ ਖ਼ਤਰਾ!

nepal pm oli thanks india  pak

ਨੇਪਾਲੀ PM ਓਲੀ ਨੇ ਫੌਜੀ ਕਾਰਵਾਈ ਰੋਕਣ ਲਈ ਭਾਰਤ-ਪਾਕਿ ਦਾ ਕੀਤਾ ਧੰਨਵਾਦ

ammunition explosion in indonesia

ਇੰਡੋਨੇਸ਼ੀਆ 'ਚ ਗੋਲਾ ਬਾਰੂਦ ਧਮਾਕੇ 'ਚ 13 ਲੋਕਾਂ ਦੀ ਮੌਤ

us uk discuss tensions between india and pakistan

US, UK ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜਾਰੀ ਤਣਾਅ 'ਤੇ ਕੀਤੀ ਚਰਚਾ

pope leo xiv  journalists

ਪੋਪ ਲੀਓ XIV ਨੇ ਜੇਲ੍ਹ 'ਚ ਬੰਦ ਪੱਤਰਕਾਰਾਂ ਪ੍ਰਤੀ ਜਤਾਈ ਇਕਜੁੱਟਤਾ

drones strike after rejects ceasefire offer

ਠੁਕਰਾ 'ਤੀ ਜੰਗਬੰਦੀ ਦੀ ਪੇਸ਼ਕਸ਼, ਦਾਗੇ 100 ਤੋਂ ਵੱਧ ਡਰੋਨ

pak army official statement

ਭਾਰਤ ਨਾਲ ਟਕਰਾਅ 'ਚ ਫੌਜੀ ਜਹਾਜ਼ ਨੂੰ "ਮਾਮੂਲੀ ਨੁਕਸਾਨ"

trump promises cheaper medicines

ਅਮਰੀਕਾ 'ਚ ਸਸਤੀਆਂ ਹੋਣਗੀਆਂ ਦਵਾਈਆਂ, Trump ਨੇ ਕੀਤਾ ਵਾਅਦਾ

strict orders issued in jalandhar district of punjab

ਪੰਜਾਬ ਦੇ ਇਸ ਜ਼ਿਲ੍ਹੇ 'ਚ ਸਖ਼ਤ ਹੁਕਮ ਜਾਰੀ, ਜੇਕਰ ਕੀਤੀ ਛੋਟੀ ਜਿਹੀ ਗਲਤੀ...

important news for electricity consumers big problem has arisen

Punjab: ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!

important news for railway passengers

ਰੇਲਵੇ ਯਾਤਰੀਆਂ ਲਈ ਅਹਿਮ ਖ਼ਬਰ, ਸ਼ੁਰੂ ਹੋਈਆਂ ਸਪੈਸ਼ਲ ਟਰੇਨਾਂ

pierre poilivere running for by election

ਪਿਅਰੇ ਪੋਇਲੀਵਰੇ ਵੱਲੋਂ ਜਿਮਨੀ ਚੋਣ ਲੜਨ ਦੀ ਚਰਚਾ!

government pakistani firing property damage border

ਸਰਕਾਰ ਨੇ ਪਾਕਿਸਤਾਨੀ ਗੋਲੀਬਾਰੀ ਕਾਰਨ ਹੋਏ ਜਾਇਦਾਦ ਦੇ ਨੁਕਸਾਨ ਦਾ ਮੁਲਾਂਕਣ ਕਰਨ...

big weather forecast for punjab storm and heavy rain will come

ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ, ਆਵੇਗਾ ਤੂਫ਼ਾਨ ਤੇ ਭਾਰੀ ਮੀਂਹ, ਇਨ੍ਹਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • a stab in the back for a favor to india
      ਅਸੀਂ 'ਆਪ੍ਰੇਸ਼ਨ ਦੋਸਤ' ਚਲਾਇਆ... ਤੁਰਕੀ ਨੇ ਅਹਿਸਾਨ ਦੇ ਬਦਲੇ ਭਾਰਤ ਦੀ ਪਿੱਠ 'ਚ...
    • punjab government health minister bhagwant mann
      ਭਾਰਤ-ਪਾਕਿ ਵਿਚਾਲੇ ਛਿੜੀ ਜੰਗ ਦੌਰਾਨ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
    • trains from amritsar cancelled
      ਵੱਡੀ ਖ਼ਬਰ: ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਟਰੇਨਾਂ ਰੱਦ
    • india pakistan tension
      'ਭਾਰਤ ਵਿਰੁੱਧ ਕਿਸੇ ਵੀ ਅੱਤਵਾਦੀ ਕਾਰਵਾਈ ਨੂੰ ਮੰਨਿਆ ਜਾਵੇਗਾ ਜੰਗ ਦਾ ਐਲਾਨ'
    • don t ignore a persistent fever
      ਲਗਾਤਾਰ ਹੋ ਰਹੇ ਬੁਖਾਰ ਨੂੰ ਨਾ ਕਰੋ ਇਗਨੋਰ! ਜਾਣੋ ਦੇ ਪਿੱਛੇ ਦੇ ਮੁੱਖ ਕਾਰਨ
    • afghanistan on pakistan statement
      'ਨਿਰਾ ਝੂਠ ਐ, ਸਾਡੇ 'ਤੇ ਨਹੀਂ ਹੋਇਆ ਕੋਈ ਹਮਲਾ...', ਹੁਣ ਅਫ਼ਗਾਨਿਸਤਾਨ ਹੱਥੋਂ...
    • javed akhtar got angry when asked about indo pak war
      ਭਾਰਤ-ਪਾਕਿ ਯੁੱਧ 'ਤੇ ਪੁੱਛਿਆ ਸਵਾਲ ਤਾਂ ਭੜਕੇ ਜਾਵੇਦ ਅਖਤਰ
    • mother india lost another son subedar major pawan kumar martyred in rajouri
      ਭਾਰਤ ਮਾਤਾ ਨੇ ਗੁਆਇਆ ਇਕ ਹੋਰ 'ਲਾਲ', ਸ਼ਾਹਪੁਰ ਦੇ ਸੂਬੇਦਾਰ ਮੇਜਰ ਪਵਨ ਕੁਮਾਰ...
    • buses shut down in punjab amid war atmosphere
      ਜੰਗ ਦੇ ਮਾਹੌਲ 'ਚ ਪੰਜਾਬ ਅੰਦਰ ਬੱਸਾਂ ਹੋਈਆਂ ਬੰਦ! ਸਫ਼ਰ ਕਰਨ ਵਾਲੇ ਜ਼ਰੂਰ ਪੜ੍ਹਨ...
    • us warns green card holders
      ਅਮਰੀਕਾ ਨੇ ਗ੍ਰੀਨ ਕਾਰਡ ਧਾਰਕਾਂ ਨੂੰ ਦਿੱਤੀ ਚਿਤਾਵਨੀ, ਭਾਰਤੀ ਹੋਣਗੇ ਪ੍ਰਭਾਵਿਤ
    • dera beas organizes langar in satsang ghar in border areas
      ਭਾਰਤ-ਪਾਕਿ ਵਿਚਾਲੇ ਬਣੇ ਜੰਗ ਦੇ ਹਾਲਾਤ ਦਰਮਿਆਨ ਡੇਰਾ ਬਿਆਸ ਨੇ ਸਤਿਸੰਗ ਘਰਾਂ 'ਚ...
    • ਪੰਜਾਬ ਦੀਆਂ ਖਬਰਾਂ
    • complete ban on flying drones in hoshiarpur district
      ਪੰਜਾਬ ਦੇ ਇਸ ਜ਼ਿਲ੍ਹੇ 'ਚ ਅਗਲੇ ਹੁਕਮਾਂ ਤੱਕ ਲੱਗੀ ਇਹ ਵੱਡੀ ਪਾਬੰਦੀ
    • big related to petrol pumps in punjab after india pakistan ceasefire
      ਭਾਰਤ-ਪਾਕਿ ਜੰਗਬੰਦੀ ਮਗਰੋਂ ਪੰਜਾਬ 'ਚ ਪੈਟਰੋਲ ਪੰਪਾਂ ਨਾਲ ਜੁੜੀ ਵੱਡੀ ਅਪਡੇਟ
    • bus service in punjab remains suspended even after indo pak ceasefire
      ਭਾਰਤ-ਪਾਕਿ ਜੰਗਬੰਦੀ ਮਗਰੋਂ ਵੀ ਪੰਜਾਬ 'ਚ ਬੱਸ ਸੇਵਾ ਬੰਦ! ਯਾਤਰੀਆਂ ਲਈ ਖੜ੍ਹੀ...
    • thunderstorm and rain warning in punjab today
      ਪੰਜਾਬ ’ਚ ਅੱਜ ਤੂਫਾਨ ਅਤੇ ਮੀਂਹ ਦੀ ਚਿਤਾਵਨੀ
    • a speeding scorpio hit a husband and wife
      ਪੰਜਾਬ: ਤੇਜ਼ ਰਫ਼ਤਾਰ ਸਕਾਰਪੀਓ ਨੇ ਪਤੀ-ਪਤਨੀ ਦਰੜਿਆ, ਇਕੱਠਿਆਂ ਨਿਕਲੀ ਦੋਵਾਂ ਦੀ...
    • punjab police female sub inspector sentenced to 10 years in prison
      ਪੰਜਾਬ ਪੁਲਸ ਦੀ ਮਹਿਲਾ ਸਬ-ਇੰਸਪੈਕਟਰ ਨੂੰ 10 ਸਾਲ ਦੀ ਕੈਦ, ਹੈਰਾਨ ਕਰੇਗਾ ਮਾਮਲਾ
    • showroom owner created a shocking drama to get security
      ਸਕਿਓਰਿਟੀ ਲਈ ਸ਼ੋਅਰੂਮ ਮਾਲਕ ਨੇ ਰਚਿਆ ਹੈਰਾਨੀਜਨਕ ਡਰਾਮਾ, ਪੁਲਸ ਨੇ ਕੀਤਾ ਪਰਦਾਫਾਸ਼
    • orders issued all schools and educational institutions conduct online studies
      ਵੱਡੀ ਖ਼ਬਰ: ਪੰਜਾਬ 'ਚ ਸਕੂਲਾਂ ਤੇ ਸਿੱਖਿਆ ਸੰਸਥਾਨਾਂ ਨੂੰ ONLINE ਪੜ੍ਹਾਈ...
    • terrorist kashmira singh arrested from bihar
      ਨਾਭਾ ਜੇਲ੍ਹ ਬ੍ਰੇਕ ਕਾਂਡ 'ਚ ਫਰਾਰ ਹੋਇਆ ਅੱਤਵਾਦੀ ਕਸ਼ਮੀਰਾ ਸਿੰਘ 9 ਸਾਲ ਬਾਅਦ...
    • command received from turkey
      ਤੁਰਕੀ ਤੋਂ ਆਪਰੇਟ ਹੁੰਦੇ ਗਿਰੋਹ ਦੇ 3 ਮੈਂਬਰ ਪੰਜਾਬ 'ਚ ਗ੍ਰਿਫ਼ਤਾਰ, ਕਰੋੜਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +