ਮੰਡੀ ਘੁਬਾਇਆ, (ਕੁਲਵੰਤ)— ਬੀਤੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਅਖੀਰਲੇ ਦਿਨਾਂ 'ਚ ਪਿੰਡਾਂ 'ਚ ਸੜਕਾਂ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਚਲਾਇਆ ਗਿਆ ਸੀ ਪਰ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਕਈ ਥਾਈਂ ਇਹ ਕੰਮ ਹੁਣ ਠੱਪ ਹੋ ਕੇ ਰਹਿ ਗਿਆ ਹੈ, ਜਿਸ ਕਾਰਨ ਪਿੰਡਾਂ 'ਚ ਰਹਿਣ ਵਾਲਿਆਂ ਦੀ ਮੁਸੀਬਤਾਂ ਵੱਧ ਰਹੀਆਂ ਹਨ। ਇਸੇ ਤਰ੍ਹਾਂ ਹੀ ਨਜ਼ਦੀਕੀ ਪਿੰਡ ਸੁਖੇਰਾ ਬੋਦਲਾ 'ਚ ਵੀ ਹੋ ਰਿਹਾ ਹੈ, ਜਿਥੇ ਗਲੀਆਂ-ਨਾਲੀਆਂ ਦਾ ਕੰਮ ਅੱਧਵਾਟੇ ਛੱਡਿਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਪਿੰਡ ਦੇ ਮਹਿੰਦਰ ਸਿੰਘ, ਚੰਨ ਸਿੰਘ, ਕਾਮਰੇਡ ਰਮੇਸ਼ ਸਿੰਘ, ਦੌਲਤ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਚੋਣਾਂ ਤੋਂ ਪਹਿਲਾਂ ਗਲੀਆਂ-ਨਾਲੀਆਂ ਦਾ ਕੰਮ ਚਾਲੂ ਕੀਤਾ ਗਿਆ ਸੀ ਪਰ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਇਹ ਕੰਮ ਠੱਪ ਹੋਣ ਕਰਕੇ ਪਿੰਡ ਦੇ ਗੁਰਦੁਆਰਾ ਸਹਿਬ ਵਾਲੀ ਗਲੀ ਦਾ ਕੰਮ ਅੱਧ ਵਿਚਕਾਰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਮ ਨੂੰ ਚਾਲੂ ਕਰਵਾਉਣ ਲਈ ਸਬੰਧਿਤ ਠੇਕੇਦਾਰ ਨੂੰ ਕਈ ਵਾਰ ਕਿਹਾ ਗਿਆ ਪਰ ਉਸ ਵੱਲੋਂ ਇਸ ਵੱਲ ਕੋਈ ਗੌਰ ਨਹੀਂ ਕੀਤੀ ਜਾ ਰਹੀ। ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਸਕੂਲਾਂ ਵਿਚ ਜਾਣ ਲਈ ਉਕਤ ਗਲੀਆਂ 'ਚੋਂ ਲੰਘਣਾ ਬਹੁਤ ਔਖਾ ਹੋ ਗਿਆ ਹੈ ਤੇ ਕਈ ਥਾਈਂ ਗਲੀਆਂ ਨੀਵੀਆਂ ਹੋਣ ਕਾਰਨ ਪਾਣੀ ਵੀ ਖੜ੍ਹਿਆ ਰਹਿੰਦਾ ਹੈ, ਜਿਸ ਕਾਰਨ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਦੀਆਂ ਅਧੂਰੀਆਂ ਗਲੀਆਂ-ਨਾਲੀਆਂ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਪਿੰਡ ਵਾਸੀ ਆਵਾਜਾਈ ਪੱਖੋਂ ਔਖੇ ਨਾ ਹੋਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਆਰਟਿਸਟ, ਗੁਰਮੀਤ ਸਿੰਘ ਮੈਂਬਰ ਪੰਚਾਇਤ, ਅਮਰ ਸਿੰਘ, ਦਿਵਾਨ ਸਿੰਘ ਦੁਕਾਨਦਾਰ ਆਦਿ ਵੀ ਹਾਜ਼ਰ ਸਨ।
ਹਰਿਆਣਾ ਸ਼ਰਾਬ ਤੇ ਲਾਹਣ ਬਰਾਮਦ, 3 ਗ੍ਰਿਫ਼ਤਾਰ, 2 ਫਰਾਰ
NEXT STORY