ਅਬੋਹਰ(ਰਹੇਜਾ) - ਥਾਣਾ ਬਹਾਵਵਾਲਾ ਦੀ ਪੁਲਸ ਨੇ ਮੋਬਾਇਲਾਂ ਦੀ ਦੁਕਾਨ 'ਚੋਂ ਚੋਰੀ ਕਰਨ ਦੇ ਦੋਸ਼ 'ਚ 2 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਦੀਪਕ ਕੁਮਾਰ ਪੁੱਤਰ ਮੁਰਾਰੀ ਲਾਲ ਵਾਸੀ ਪਿੰਡ ਖੁਬੱਨ ਨੇ ਦੱਸਿਆ ਕਿ 7 ਅਗਸਤ ਨੂੰ ਉਹ ਆਪਣੀ ਮੋਬਾਇਲਾਂ ਦੀ ਦੁਕਾਨ ਬੰਦ ਕਰ ਕੇ ਘਰ ਗਿਆ ਸੀ ਪਰ ਅਗਲੀ ਸਵੇਰ ਜਦੋਂ ਉਹ ਦੁਕਾਨ 'ਤੇ ਆਇਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਦੁਕਾਨ 'ਚੋਂ 24 ਮੋਬਾਇਲ ਗਾਇਬ ਸਨ, ਜਿਨ੍ਹਾਂ ਦੀ ਕੀਮਤ ਕਰੀਬ 75 ਹਜ਼ਾਰ ਸੀ। ਇਸ ਤੋਂ ਇਲਾਵਾ ਗੱਲੇ 'ਚੋਂ 800 ਰੁਪਏ ਵੀ ਗਾਇਬ ਸਨ। ਜਾਂਚ 'ਚ ਪਤਾ ਲਗਾ ਕਿ ਗੁਰਪ੍ਰੀਤ ਸਿੰਘ ਉਰਫ ਗੋਰਾ ਤੇ ਸੁਖਜਿੰਦਰ ਸਿੰਘ ਉਰਫ ਗੱਲੂ ਪੁੱਤਰਾਨ ਬਘਾ ਸਿੰਘ ਵਾਸੀ ਪਿੰਡ ਤਰਮਾਲਾ ਥਾਣਾ ਲੰਬੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੇ ਉਸ ਦੀ ਦੁਕਾਨ 'ਚੋਂ ਚੋਰੀ ਕੀਤੀ ਹੈ।
ਨਾਜਾਇਜ਼ ਸ਼ਰਾਬ ਤੇ ਨਸ਼ੀਲੀਆਂ ਗੋਲੀਆਂ ਸਣੇ 4 ਸਮੱਗਲਰ ਕਾਬੂ
NEXT STORY