ਕਲਾਨੌਰ (ਮਨਮੋਹਨ) - ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਕਲਾਨੌਰ ਵਿਖੇ ਗੁਰਦਾਸਪੁਰ ਮਾਰਗ 'ਤੇ ਸਥਿਤ ਇਕ ਕਰੀਆਨੇ ਦੀ ਦੁਕਾਨ ਦਾ ਗੇਟ ਤੋੜ ਕੇ ਕਰੀਬ 25 ਹਜਾਰ ਰੁਪਏ ਨਗਦ ਅਤੇ ਕਰਿਆਨੇ ਦਾ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਜੀਤ ਕਰਿਆਨਾ ਸਟੋਰ ਦੇ ਮਾਲਕ ਸੁਰਜੀਤ ਸਿੰਘ ਪੁੱਤਰ ਮੁਨਸ਼ੀ ਰਾਮ ਨੇ ਦੱਸਿਆ ਕਿ ਚੋਰਾਂ ਵੱਲੋਂ ਦੁਕਾਨ ਦੇ ਮੇਨ ਸਟਰ ਨਾਲ ਲਗਦੇ ਐੱਸ. ਟੀ. ਡੀ. ਵਾਲਾ ਗੇਟ ਅਤੇ ਸ਼ੀਸ਼ਾ ਤੋੜ ਕੇ ਦੁਕਾਨ ਅੰਦਰ ਦਾਖਲ ਹੋ ਕੇ ਗੱਲੇ 'ਚ ਪਏ ਕਰੀਬ 25 ਹਜ਼ਾਰ ਰੁਪਏ ਨਕਦ ਤੋਂ ਇਲਾਵਾ 48 ਪੈਕਟ ਘਿਓ, 24 ਲੀਟਰ ਤੇਲ, ਰੀਅਲ ਜੂਸ ਦੇ ਪੈਕਟ, ਕੋਲਡ ਡ੍ਰਿੰਕਸ ਅਤੇ 2 ਕਿੱਲੋ ਬਦਾਮ ਦੀਆਂ ਗਿਰੀਆਂ ਦੇ ਪੈਕਟ ਆਦਿ ਕਰਿਆਨੇ ਸਮਾਨ ਚੋਰੀ ਕਰਕੇ ਦੁਕਾਨ ਦੇ ਪਿਛਲੇ ਪਾਸੇ ਲੱਗਾ ਗੇਟ ਤੋੜ ਕੇ ਭੱਜ ਗਏ। ਇਸ ਚੋਰੀ ਦੀ ਘਟਨਾਂ ਸਬੰਧੀ ਪੁਲਸ ਥਾਨਾਂ ਕਲਾਨੌਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
8 ਅਕਤੂਬਰ ਤੋਂ 31 ਮਾਰਚ 2018 ਤੱਕ ਐਤਵਾਰ ਦੇ ਦਿਨ ਨਹੀਂ ਉਡਣਗੇ ਜ਼ਹਾਜ
NEXT STORY