ਪਟਿਆਲਾ (ਇੰਦਰਜੀਤ ਬਖਸ਼ੀ) : ਪਟਿਆਲਾ ਪੁਲਸ ਨੇ ਸ਼ਹਿਰ 'ਚੋਂ ਵਾਹਨ ਚੋਰੀ ਕਰਕੇ ਮਲੇਰਕੋਟਲਾ ਅਤੇ ਨੇੜਲੇ ਇਲਾਕੇ ਵਿਚ ਵੇਚਣ ਵਾਲੇ ਨੂੰ ਚੋਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਉਕਤ ਚੋਰ ਦੇ ਕਬਜ਼ੇ 'ਚੋਂ ਚੋਰੀ ਦੇ 52 ਵਾਹਨ ਵੀ ਬਰਾਮਦ ਕਰ ਲਏ ਹਨ। ਪੁਲਸ ਮੁਤਾਬਕ ਉਕਤ ਸ਼ਾਤਰ ਚੋਰ ਵਾਹਨਾਂ 'ਤੇ ਜਾਅਲੀ ਨੰਬਰ ਲਗਾ ਕੇ ਅਤੇ ਜਾਅਲੀ ਰਜਿਸਟਰੇਸ਼ਨ ਕਰਵਾ ਕੇ ਵੇਚ ਦਿੰਦਾ ਸੀ। ਮੁਲਜ਼ਮ ਦੀ ਪਛਾਣ ਪ੍ਰਵੀਨ ਕੁਮਾਰ ਉਰਫ਼ ਪਿੰਨੀ ਵਾਸੀ ਮਲੇਰਕੋਟਲਾ ਵਜੋਂ ਹੋਈ ਹੈ ਜੋ ਪਟਿਆਲਾ ਸ਼ਹਿਰ ਅੰਦਰ ਤਕਰੀਬਨ ਪਿਛਲੇ 2 ਸਾਲਾਂ ਤੋਂ ਚੋਰੀ ਦੀਆ ਵਾਰਦਾਤਾਂ ਨੂੰ ਅੰਜਾਮ ਦਿੰਦਾ ਆ ਰਿਹਾ ਸੀ।
ਉਕਤ ਚੋਰ ਖਾਸ ਕਰਕੇ ਵਿੱਦਿਅਕ ਸੰਸਥਾਵਾਂ, ਛੋਟੀ ਬਾਰਾਂਦਰੀ, ਲੀਲਾ ਭਵਨ ਦੇ ਬਾਹਰੋਂ ਵਿਦਿਆਰਥੀਆਂ ਦੇ ਵਹੀਕਲ ਚੋਰੀ ਕਰਦਾ ਸੀ ਅਤੇ ਬਾਅਦ ਵਿਚ ਮਲੇਰਕੋਟਲਾ ਵਿਖੇ ਇਹ ਕਹਿ ਕੇ ਵੇਚ ਦਿੰਦਾ ਸੀ ਕਿ ਉਸ ਨੇ ਇਹ ਵਾਹਨ ਪਟਿਆਲਾ ਡੀਲਰ ਤੋਂ ਖ਼ਰੀਦੇ ਹਨ। ਹੁਣ ਪੁਲਸ ਵੱਲੋਂ ਉਕਤ ਨੂੰ ਗ੍ਰਿਫ਼ਤਾਰ ਕਰ ਕੇ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਹੋਰ ਵਾਰਦਾਤਾਂ ਨੂੰ ਟ੍ਰੇਸ ਕੀਤਾ ਜਾ ਸਕੇ।
ਨਵੇਂ ਵਿਆਹੇ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਆਇਆ ਨਵਾਂ ਮੋੜ (ਤਸਵੀਰਾਂ)
NEXT STORY