ਨਵੀਂ ਦਿੱਲੀ : ਆਧਾਰ ਕਾਰਡ ਹਰ ਭਾਰਤੀ ਨਾਗਰਿਕ ਲਈ ਅਹਿਮ ਦਸਤਾਵੇਜ਼ ਬਣ ਗਿਆ ਹੈ। ਸਰਕਾਰੀ ਸਕੀਮਾਂ ਦਾ ਲਾਭ ਲੈਣ ਤੋਂ ਲੈ ਕੇ ਬੈਂਕਿੰਗ ਸੇਵਾਵਾਂ ਤੱਕ, ਆਧਾਰ ਕਾਰਡ ਜ਼ਰੂਰੀ ਹੈ। ਆਧਾਰ ਕਾਰਡ ਦੇ ਬਿਨ੍ਹਾਂ ਤੁਹਾਡੇ ਲਈ ਸਰਕਾਰੀ ਯੋਜਨਾਵਾਂ ਦਾ ਲਾਭ ਲੈਣਾ ਮੁਸ਼ਕਿਲ ਹੋ ਜਾਂਦਾ ਹੈ। ਇੰਨਾ ਹੀ ਨਹੀਂ ਜੇਕਰ ਕਿਸੇ ਦੇ ਆਧਾਰ ਕਾਰਡ 'ਚ ਕੋਈ ਗਲਤੀ ਜਾਂ ਗਲਤ ਜਾਣਕਾਰੀ ਹੈ ਤਾਂ ਇਹ ਤੁਹਾਡੇ ਲਈ ਵੱਡੀ ਸਮੱਸਿਆ ਬਣ ਸਕਦੀ ਹੈ।
ਹਾਲ ਹੀ 'ਚ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਨੇ ਆਧਾਰ ਕਾਰਡ 'ਚ ਨਾਮ ਠੀਕ ਕਰਨ ਦੀ ਪ੍ਰਕਿਰਿਆ 'ਚ ਬਦਲਾਅ ਕੀਤਾ ਹੈ। ਇਨ੍ਹਾਂ ਬਦਲਾਵਾਂ ਦਾ ਉਦੇਸ਼ ਸੁਰੱਖਿਆ ਨੂੰ ਵਧਾਉਣਾ ਅਤੇ ਆਧਾਰ ਕਾਰਡ 'ਤੇ ਆਧਾਰਿਤ ਧੋਖਾਧੜੀ ਨੂੰ ਰੋਕਣਾ ਹੈ।
ਇਹ ਵੀ ਪੜ੍ਹੋ - ਭਾਰਤ ਕੋਚੇਲਾ ਤੋਂ ਵੀ ਵੱਡੇ ਸੰਗੀਤ ਸਮਾਰੋਹਾਂ ਦੀ ਮੇਜ਼ਬਾਨੀ ਕਰ ਸਕਦੈ : ਦਿਲਜੀਤ ਦੋਸਾਂਝ
ਨਾਮ ਬਦਲਣ ਦੇ ਸੀਮਿਤ ਮੌਕੇ
ਨਵੇਂ ਨਿਯਮਾਂ ਦੇ ਤਹਿਤ UIDAI ਨੇ ਆਧਾਰ ਕਾਰਡ 'ਚ ਨਾਮ 'ਚ ਸੁਧਾਰ ਕਰਨ ਦੇ ਮੌਕੇ ਸੀਮਿਤ ਕਰ ਦਿੱਤੇ ਹਨ। ਹੁਣ ਯੂਜ਼ਰਸ ਸਿਰਫ ਦੋ ਵਾਰ ਆਧਾਰ ਕਾਰਡ 'ਚ ਆਪਣਾ ਨਾਂ ਬਦਲਵਾ ਸਕਣਗੇ। ਇਸ ਕਾਰਨ ਉਪਭੋਗਤਾਵਾਂ ਨੂੰ ਹੁਣ ਆਧਾਰ ਕਾਰਡ ਬਣਾਉਂਦੇ ਸਮੇਂ ਹੋਰ ਸਾਵਧਾਨ ਰਹਿਣ ਦੀ ਲੋੜ ਹੈ। ਨਵੇਂ ਬਦਲਾਅ ਤੋਂ ਬਾਅਦ ਹੁਣ ਯੂਜ਼ਰਸ ਨੂੰ ਆਧਾਰ ਕਾਰਡ 'ਚ ਨਾਮ ਬਦਲਵਾਉਣ ਲਈ ਗੈਜੇਟ ਨੋਟੀਫਿਕੇਸ਼ਨ ਦੇਣਾ ਲਾਜ਼ਮੀ ਹੋਵੇਗਾ। ਭਾਵੇਂ ਉਹ ਉਪਭੋਗਤਾਵਾਂ ਦੇ ਨਾਮ 'ਚ ਮਾਮੂਲੀ ਤਬਦੀਲੀਆਂ ਹੋਣ ਜਾਂ ਪੂਰੇ ਨਾਮ ਨੂੰ ਬਦਲਣਾ, ਦੋਵਾਂ ਸਥਿਤੀਆਂ 'ਚ ਉਸ ਨੂੰ ਗੈਜੇਟ ਨੋਟੀਫਿਕੇਸ਼ਨ ਦੀ ਜ਼ਰੂਰਤ ਹੋਵੇਗੀ। ਇਸ ਤੋਂ ਇਲਾਵਾ, ਉਪਭੋਗਤਾਵਾਂ ਨੂੰ ਹੋਰ ਪਛਾਣ ਦਸਤਾਵੇਜ਼ ਵੀ ਪੇਸ਼ ਕਰਨੇ ਪੈਣਗੇ, ਜਿਸ 'ਚ ਪੂਰਾ ਨਾਮ ਵੇਰਵਾ ਸ਼ਾਮਲ ਹੈ। ਇਨ੍ਹਾਂ ਦਸਤਾਵੇਜ਼ਾਂ 'ਚ ਪੈਨ ਕਾਰਡ, ਵੋਟਰ ਆਈਡੀ, ਡਰਾਈਵਿੰਗ ਲਾਇਸੰਸ, ਸਰਵਿਸ ਆਈਡੀ ਕਾਰਡ ਜਾਂ ਪਾਸਪੋਰਟ ਸ਼ਾਮਲ ਹਨ।
ਪਤਾ ਬਦਲਣ ਦੀ ਪ੍ਰਕਿਰਿਆ 'ਚ ਬਦਲਾਅ
UIDAI ਨੇ ਨਾਮ ਬਦਲਣ ਦੀ ਪ੍ਰਕਿਰਿਆ ਨੂੰ ਔਖਾ ਬਣਾ ਦਿੱਤਾ ਹੈ ਅਤੇ ਦੂਜੇ ਪਾਸੇ ਐਡਰੈੱਸ ਅਤੇ ਹੋਰ ਵੇਰਵਿਆਂ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਦਿੱਤਾ ਹੈ। ਹੁਣ ਤੁਸੀਂ ਆਪਣਾ ਪਤਾ ਆਸਾਨੀ ਨਾਲ ਅਪਡੇਟ ਕਰ ਸਕਦੇ ਹੋ। ਇਹ ਨਿਯਮ ਉਪਭੋਗਤਾ ਨੂੰ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਆਪਣਾ ਪਤਾ ਅਪਡੇਟ ਕਰਨ ਦੀ ਆਗਿਆ ਦਿੰਦਾ ਹੈ।
ਇਹ ਵੀ ਪੜ੍ਹੋ- ਹੋਟਲ ਪਹੁੰਚੀ ਕੁੜੀ ਨੇ ਰਾਤ 1 ਵਜੇ ਮੈਨੇਜਰ ਤੋਂ ਕੀਤੀ ਅਜੀਬ ਮੰਗ
ਨਵੀਂ ਪ੍ਰਕਿਰਿਆ ਸੁਰੱਖਿਆ ਨੂੰ ਵਧਾਏਗੀ
ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਨਾ ਸਿਰਫ਼ ਪ੍ਰਕਿਰਿਆ ਨੂੰ ਸੁਰੱਖਿਅਤ ਬਣਾਉਣਾ ਹੈ ਸਗੋਂ ਉਪਭੋਗਤਾਵਾਂ ਲਈ ਇੱਕ ਸੁਚਾਰੂ ਅਤੇ ਸਧਾਰਨ ਅਨੁਭਵ ਪ੍ਰਦਾਨ ਕਰਨਾ ਹੈ। ਨਾਮ ਬਦਲਣ ਲਈ ਗੈਜੇਟ ਨੋਟੀਫਿਕੇਸ਼ਨ ਨੂੰ ਲਾਜ਼ਮੀ ਬਣਾਉਣ ਨਾਲ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਨੂੰ ਰੋਕਿਆ ਜਾਵੇਗਾ। ਇਸ ਦੇ ਨਾਲ ਹੀ ਪਤਾ ਅਤੇ ਹੋਰ ਵੇਰਵਿਆਂ ਨੂੰ ਅਪਡੇਟ ਕਰਨ ਦੀ ਆਸਾਨ ਪ੍ਰਕਿਰਿਆ ਆਮ ਨਾਗਰਿਕਾਂ ਨੂੰ ਰਾਹਤ ਦੇਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੜਕ ਸੁਰੱਖਿਆ ਫ਼ੋਰਸ ਨੇ ਕਰਵਾਇਆ ਜਾਗਰੂਕਤਾ ਸੈਮੀਨਾਰ
NEXT STORY