ਨਵੀਂ ਦਿੱਲੀ (ਬਿਊਰੋ) - ਸੋਸ਼ਲ ਮੀਡੀਆ 'ਤੇ ਹਰ ਰੋਜ਼ ਕਈ ਵੀਡੀਓਜ਼ ਵਾਇਰਲ ਹੁੰਦੇ ਹਨ। ਅਜਿਹੇ 'ਚ ਕੁਝ ਨਵਾਂ ਚਿਹਰਾ ਦੇਖਣ ਨੂੰ ਮਿਲਦਾ ਹੈ, ਜੋ ਬਹੁਤ ਹੀ ਘੱਟ ਸਮੇਂ 'ਚ ਸੋਸ਼ਲ ਮੀਡੀਆ 'ਤੇ ਕਾਫੀ ਜਾਣਿਆ-ਪਛਾਣਿਆ ਨਜ਼ਰ ਆਉਣ ਲੱਗਦਾ ਹੈ। ਅਜਿਹਾ ਹੀ ਇੱਕ ਚਿਹਰਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ। ਅਸੀਂ ਗੱਲ ਕਰ ਰਹੇ ਹਾਂ ਤਾਨਿਆ ਮਿੱਤਲ ਦੀ। ਤਾਨਿਆ ਮਿੱਤਲ ਪਹਿਲਾਂ ਹੀ ਇੱਕ ਵੱਡਾ ਨਾਮ ਹੈ ਪਰ ਪ੍ਰੇਮਾਨੰਦ ਮਹਾਰਾਜ ਨੂੰ ਮਿਲਣ ਤੋਂ ਬਾਅਦ ਉਹ ਅਚਾਨਕ ਸੋਸ਼ਲ ਮੀਡੀਆ ਅਤੇ ਲੋਕਾਂ ਵਿਚ ਬਹੁਤ ਮਸ਼ਹੂਰ ਹੋ ਗਈ। ਹਾਲ ਹੀ ‘ਚ ਉਸ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਅੱਧੀ ਰਾਤ ਨੂੰ ਇਕ ਹੋਟਲ ਪਹੁੰਚਦੀ ਹੈ। ਜਿਸ ਤੋਂ ਬਾਅਦ ਉਹ ਮੈਨੇਜਰ ਨੂੰ ਬੁਲਾਉਂਦੀ ਹੈ ਅਤੇ ਕਮਰੇ ਵਿਚ ਨਮਕ ਤੇ ਗਰਮ ਪਾਣੀ ਲਿਆਉਣ ਦੀ ਮੰਗ ਕਰਦੀ ਹੈ। ਇਸ ਤੋਂ ਬਾਅਦ ਕੁੜੀ ਪੁੱਛਦੀ ਹੈ, ਇੰਨੀ ਰਾਤ ਹੋ ਗਈ ਅਤੇ ਤੁਸੀਂ ਸੌਂਏ ਨਹੀਂ? ਆਓ ਜਾਣਦੇ ਹਾਂ ਪੂਰਾ ਮਾਮਲਾ।
ਮੰਗ ਸੁਣ ਕਮਰੇ 'ਚ ਪਹੁੰਚਿਆ ਸਟਾਫ
ਦਰਅਸਲ ਤਾਨਿਆ ਮਿੱਤਲ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਇੱਕ ਲਗਜ਼ਰੀ ਹੋਟਲ ਵਿਚ ਕਮਰਾ ਬੁੱਕ ਕਰਵਾਉਂਦੀ ਹੈ। ਜਦੋਂ ਉਹ ਪੀਲੇ ਰੰਗ ਦੀ ਸਾੜ੍ਹੀ ਪਾ ਕੇ ਹੋਟਲ ਦੇ ਕਮਰੇ ਵਿਚ ਦਾਖਲ ਹੋਈ ਤਾਂ ਉਹ ਬਹੁਤ ਲੰਗੜਾ ਰਹੀ ਸੀ। ਲੱਤਾਂ ਵਿਚ ਬਹੁਤ ਦਰਦ ਹੋਣ ਕਾਰਨ, ਉਹ ਅੱਧੀ ਰਾਤ ਨੂੰ ਹੋਟਲ ਦੇ ਮੈਨੇਜਰ ਨੂੰ ਫੋਨ ਕਰਦੀ ਹੈ ਅਤੇ ਉਸ ਨੂੰ ਕਹਿੰਦੀ ਹੈ ਕਿ ਰਾਧੇ-ਰਾਧੇ, ਮੈਂ ਬਹੁਤ ਥੱਕ ਗਈ ਹਾਂ, ਜਿਸ ਕਾਰਨ ਮੇਰੀਆਂ ਲੱਤਾਂ ਬਹੁਤ ਦੁਖਦੀਆਂ ਹਨ, ਕੀ ਤੁਸੀਂ ਮੈਨੂੰ ਨਮਕ ਅਤੇ ਗਰਮ ਪਾਣੀ ਦੇ ਸਕਦੇ ਹੋ। ਇਸ ਤੋਂ ਬਾਅਦ ਤੁਰੰਤ ਹੋਟਲ ਦਾ ਸਟਾਫ ਕਮਰੇ ‘ਚ ਆਉਂਦਾ ਹੈ ਅਤੇ ਉਨ੍ਹਾਂ ਨੂੰ ਨਮਕ ਪਾ ਕੇ ਗਰਮ ਪਾਣੀ ਦਿੰਦਾ ਹੈ। ਇੰਨੀ ਚੰਗੀ ਸੇਵਾ ਦੇਖ ਕੇ ਉਹ ਬਹੁਤ ਖੁਸ਼ ਹੋ ਜਾਂਦੀ ਹੈ। ਉਹ ਹੋਟਲ ਦੇ ਮੈਨੇਜਰ ਨੂੰ ਪੁੱਛਦੀ ਹੈ ਕਿ ਰਾਤ ਦੇ 1 ਵਜ ਗਏ ਹਨ ਅਤੇ ਤੁਸੀਂ ਸੌਂਏ ਨਹੀਂ? ਤਾਂ ਉਹ ਕਹਿੰਦਾ ਮੇਰੀ ਰਾਤ ਦੀ ਡਿਊਟੀ ਹੈ।
ਇਹ ਵੀ ਪੜ੍ਹੋ - ਭਾਰਤ ਕੋਚੇਲਾ ਤੋਂ ਵੀ ਵੱਡੇ ਸੰਗੀਤ ਸਮਾਰੋਹਾਂ ਦੀ ਮੇਜ਼ਬਾਨੀ ਕਰ ਸਕਦੈ : ਦਿਲਜੀਤ ਦੋਸਾਂਝ
ਬਿਜ਼ਨੈੱਸ ਵੂਮੈਨ ਦੇ ਨਾਲ ਮਿਸ ਏਸ਼ੀਆ ਟੂਰਿਜ਼ਮ ਯੂਨੀਵਰਸ ਰਹਿ ਚੁੱਕੀ ਹੈ ਤਾਨਿਆ
ਦੱਸ ਦੇਈਏ, ਤਾਨਿਆ ਮਿੱਤਲ ਨੇ ਬਹੁਤ ਘੱਟ ਸਮੇਂ ਵਿਚ ਸੋਸ਼ਲ ਮੀਡੀਆ ‘ਤੇ ਇੱਕ ਵੱਖਰੀ ਜਗ੍ਹਾ ਬਣਾ ਲਈ ਹੈ। ਬਿਜ਼ਨੈੱਸ ਵੂਮੈਨ ਹੋਣ ਦੇ ਨਾਲ-ਨਾਲ ਉਹ ਫੈਸ਼ਨ ਦੀ ਦੁਨੀਆ ‘ਚ ਵੀ ਕਾਫੀ ਮਸ਼ਹੂਰ ਹੈ ਅਤੇ ਮਿਸ ਏਸ਼ੀਆ ਟੂਰਿਜ਼ਮ ਯੂਨੀਵਰਸ ਰਹਿ ਚੁੱਕੀ ਹੈ ਪਰ ਤਾਨਿਆ ਮਿੱਤਲ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਵਿਚ ਖਾਸ ਪਛਾਣ ਮਿਲੀ ਹੈ। ਉਸ ਦੇ ਜ਼ਿਆਦਾਤਰ ਵੀਡੀਓ ਸਨਾਤਨ ਧਰਮ ਨਾਲ ਸਬੰਧਤ ਹਨ ਅਤੇ ਉਹ ਦੇਸ਼ ਦੇ ਕਈ ਮੰਦਰਾਂ ਵਿਚ ਜਾਂਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਅਨੁਭਵ ਸਾਂਝੇ ਕਰਦੀ ਹੈ। ਉਹ ਦਿੱਖ ‘ਚ ਵੀ ਬਹੁਤ ਖੂਬਸੂਰਤ ਹੈ। ਉਸ ਦੀਆਂ ਜ਼ਿਆਦਾਤਰ ਵੀਡੀਓਜ਼ ਸਾੜੀ ਵਿਚ ਨਜ਼ਰ ਆਉਂਦੀਆਂ ਹਨ, ਜਿਸ ਵਿਚ ਉਸ ਦੇ ਪ੍ਰਸ਼ੰਸਕ ਉਸ ਨੂੰ ਬਹੁਤ ਪਸੰਦ ਕਰਦੇ ਹਨ। ਜਾਣਕਾਰੀ ਮੁਤਾਬਕ ਤਾਨਿਆ ਮਿੱਤਲ ਗਵਾਲੀਅਰ, ਐਮ. ਪੀ. ਦੀ ਰਹਿਣ ਵਾਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਗਰ ਕੌਂਸਲ ਸਾਹਨੇਵਾਲ ਦੀ ਪ੍ਰਧਾਨਗੀ ’ਚ ਕਾਂਗਰਸੀ ਕੌਂਸਲਰ ਖੇਡ ਸਕਦੇ ਹਨ ਨਵੀਂ ਖੇਡ
NEXT STORY