ਫਿਰੋਜ਼ਪੁਰ (ਮਲਹੋਤਰਾ) - ਦੁਕਾਨਦਾਰ ਤੋਂ ਰੇਤ ਤੇ ਬੱਜਰੀ ਖਰੀਦ ਕੇ ਉਸ ਦੀ ਪੇਮੈਂਟ ਨਾ ਕਰਨ ਵਾਲੇ ਤਿੰਨ ਠੇਕੇਦਾਰਾਂ ਖਿਲਾਫ ਪੁਲਸ ਨੇ ਪਰਚਾ ਦਰਜ ਕੀਤਾ ਹੈ।
ਥਾਣਾ ਮੱਖੂ ਦੇ ਏ. ਐੱਸ. ਆਈ. ਜੁਗਰਾਜ ਸਿੰਘ ਨੇ ਦੱਸਿਆ ਕਿ ਸੁਸ਼ੀਲ ਕੁਮਾਰ ਵਾਸੀ ਪਿੰਡ ਖਲਚੀਆਂ ਕਦੀਮ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਕਾਲੀ ਰੇਤ ਤੇ ਬੱਜਰੀ ਦਾ ਕਾਰੋਬਾਰ ਹੈ। ਸਾਲ 2014 ਵਿਚ ਹਰਿਆਣਾ ਦੇ ਠੇਕੇਦਾਰਾਂ ਅਰੁਣ ਰਾਘਵ, ਰਾਕੇਸ਼ ਪੁਨੀਆ ਅਤੇ ਸੰਨੀ ਨੇ ਉਸ ਤੋਂ ਮਾਲ ਖਰੀਦਿਆ ਸੀ, ਜਿਸ ਦੀ ਪੇਮੈਂਟ ਕਰੀਬ 1.53 ਲੱਖ ਰੁਪਏ ਬਣਦੀ ਹੈ। ਅਨੇਕਾਂ ਵਾਰ ਮੰਗਣ 'ਤੇ ਵੀ ਦੋਸ਼ੀਆਂ ਨੇ ਉਸ ਨੂੰ ਮਾਲ ਦੀ ਪੇਮੈਂਟ ਨਹੀਂ ਕੀਤੀ ਤਾਂ ਉਸ ਨੇ ਪੁਲਸ ਵਿਚ ਸ਼ਿਕਾਇਤ ਦਿੱਤੀ। ਏ. ਐੱਸ. ਆਈ. ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ 'ਤੇ ਤਿੰਨਾਂ ਖਿਲਾਫ ਧੋਖਾਦੇਹੀ ਕਰਨ ਦਾ ਪਰਚਾ ਦਰਜ ਕਰ ਲਿਆ ਗਿਆ ਹੈ।
ਮੈਰਿਜ ਪੈਲਸਾਂ 'ਚ ਸਮਾਗਮ ਦੌਰਾਨ ਅਸਲਾ ਲੈ ਕੇ ਆਉਣ 'ਤੇ ਮਨਾਹੀ
NEXT STORY