ਜਲੰਧਰ (ਪੁਨੀਤ)- ਪਿਛਲੇ ਸਮੇਂ ਦੌਰਾਨ ਏ. ਕਿਊ. ਆਈ. 400 ਤੋਂ ਪਾਰ ਪਹੁੰਚਣ ਕਾਰਨ ਹਵਾ ਪ੍ਰਦੂਸ਼ਣ ਖ਼ਤਰਨਾਕ ਪੱਧਰ ’ਤੇ ਪਹੁੰਚ ਗਿਆ ਸੀ ਪਰ ਪਿਛਲੇ ਦਿਨੀਂ ਪਏ ਗੜੇਮਾਰੀ ਅਤੇ ਮੀਂਹ ਨੇ ਸਾਹ ਘੁੱਟਣ ਵਾਲੀਆਂ ਹਵਾਵਾਂ ਤੋਂ ਵੱਡੀ ਰਾਹਤ ਦਿੱਤੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਮੌਸਮ ਹੁਣ ਸਾਫ਼ ਹੋ ਗਿਆ ਹੈ ਅਤੇ ਏ. ਕਿਊ. ਆਈ. 100 ਤੋਂ ਹੇਠਾਂ ਚਲਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਖ਼ਤਰਨਾਕ ਏ. ਕਿਊ. ਆਈ. ਕਾਰਨ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਹੋ ਗਿਆ ਸੀ, ਜਿਸ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਣ ਲੱਗੀਆਂ ਸਨ। ਹੁਣ ਮੌਸਮ ਖੁੱਲ੍ਹਣ ਨਾਲ ਹਵਾ ਤਾਜ਼ਗੀ ਨਾਲ ਭਰ ਜਾਂਦੀ ਹੈ, ਜੋ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ’ਚ ਮੀਂਹ ਪੈਣ ਕਾਰਨ ਹਵਾ ਗੁਣਵੱਤਾ ਸੂਚਕ ਅੰਕ ’ਚ ਸੁਧਾਰ ਹੋਰ ਰਾਹਤ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ: ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ 'ਚ ਪੁੱਜੇ ਸਰਵਣ ਸਿੰਘ ਪੰਧੇਰ ਨੇ ਕੀਤੇ ਵੱਡੇ ਐਲਾਨ, ਦੱਸੀ ਅਗਲੀ ਰਣਨੀਤੀ
ਆਮ ਤੌਰ 'ਤੇ ਵੱਖ-ਵੱਖ ਥਾਵਾਂ 'ਤੇ ਮੀਂਹ ਕਾਰਨ ਏ. ਕਿਊ. ਆਈ. ਤੋਂ ਬਹੁਤੀ ਰਾਹਤ ਨਹੀਂ ਮਿਲਦੀ, ਜਦੋਂ ਸੂਬੇ ਦੇ ਨਾਲ-ਨਾਲ ਗੁਆਂਢੀ ਰਾਜਾਂ ’ਚ ਬਾਰਿਸ਼ ਹੁੰਦੀ ਹੈ ਤਾਂ ਵੱਡੇ ਇਲਾਕਿਆਂ ’ਚ ਏ. ਕਿਊ. ਆਈ. ਆਮ ਹੋ ਜਾਂਦਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਨਾਲ ਲੋਕਾਂ ਨੂੰ ਰਾਹਤ ਦੇਣ ਦੀ ਪ੍ਰਕਿਰਿਆ ਜਾਰੀ ਰਹੇਗੀ। ਮੌਸਮ ਵਿਭਾਗ ਮੁਤਾਬਕ ਮੀਂਹ ਕਾਰਨ ਹਵਾ ਦੀ ਗੁਣਵੱਤਾ ’ਚ ਕਾਫ਼ੀ ਸੁਧਾਰ ਹੋਇਆ ਹੈ। ਇਸ ਕ੍ਰਮ ’ਚ, ਏ. ਕਿਊ.ਆਈ. ਜੇਕਰ ਤਾਪਮਾਨ 100 ਤੋਂ ਹੇਠਾਂ ਚਲਾ ਜਾਵੇ ਤਾਂ ਲੋਕਾਂ ਨੂੰ ਅੱਖਾਂ ਦੀ ਜਲਨ ਦੀ ਸਮੱਸਿਆ ਨਹੀਂ ਹੋਵੇਗੀ।
ਬਦਲਦੇ ਮੌਸਮ ’ਚ ਬੱਚਿਆਂ ਪ੍ਰਤੀ ਸਾਵਧਾਨੀਆਂ ਵਰਤਣ ਦੀ ਲੋੜ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਵੀ ਠੰਡ ਆਉਂਦੀ ਹੈ ਜਾਂ ਠੰਡ ਦਾ ਆਖਰੀ ਪੜਾਅ ਹੁੰਦਾ ਹੈ ਤਾਂ ਅਜਿਹੇ ਮੌਸਮ ’ਚ ਬੱਚਿਆਂ ਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ। ਜ਼ੁਕਾਮ, ਬੁਖ਼ਾਰ ਜਾਂ ਹੋਰ ਬੀਮਾਰੀਆਂ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਸਕਦੀਆਂ ਹਨ। ਇਸ ਲਈ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਖ਼ਾਸ ਤੌਰ ’ਤੇ ਸ਼ਾਮ ਨੂੰ ਬੱਚਿਆਂ ਨੂੰ ਆਪਣੀ ਛਾਤੀ ਨੂੰ ਗਰਮ ਰੱਖਣ ਲਈ ਆਪਣੇ ਕੱਪੜਿਆਂ ਦੇ ਹੇਠਾਂ ਵਾਰਮਰ ਪਹਿਨਣੇ ਚਾਹੀਦੇ ਹਨ। ਤਾਪਮਾਨ ’ਚ ਅੰਤਰ ਹੋਣ ਕਾਰਨ ਲੋਕ ਦੁਪਹਿਰ ਨੂੰ ਗਰਮ ਕੱਪੜੇ ਉਤਾਰ ਕੇ ਸ਼ਾਮ ਨੂੰ ਉਸੇ ਤਰ੍ਹਾਂ ਬਾਹਰ ਨਿਕਲ ਜਾਂਦੇ ਹਨ। ਅਜਿਹੀ ਲਾਪਰਵਾਹੀ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ।
ਇਹ ਵੀ ਪੜ੍ਹੋ: ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ 'ਚ ਸੁਨੀਲ ਜਾਖੜ ਦਾ ਵੱਡਾ ਬਿਆਨ, ਕਿਸਾਨ ਲੀਡਰਾਂ 'ਤੇ ਚੁੱਕੇ ਸਵਾਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰੂ ਨਗਰੀ ਦੇ ਮੁੱਖ ਦੁਆਰ 'ਗੋਲਡਨ ਗੇਟ' ਦਾ ਰੰਗ ਉਤਰਨਾ ਸ਼ੁਰੂ, ਪਿੱਲਰ ਸਲਾਬ ਕਾਰਨ ਹੋਏ ਖਸਤਾ: MP ਔਜਲਾ
NEXT STORY