ਜਲੰਧਰ (ਧਵਨ) - ਕਾਂਗਰਸ ਨੂੰ ਇਸ ਸਮੇਂ ਰਾਹੂ ਮਹਾਦਸ਼ਾ ਵਿਚ ਸ਼ਨੀ ਦੀ ਅੰਤਰਦਸ਼ਾ ਵਿਚ ਰਾਹੂ ਅਤੇ ਗੁਰੂ ਦਾ ਪ੍ਰਤਯੰਤਰ 22 ਅਪ੍ਰੈਲ 2018 ਤਕ ਚੱਲੇਗਾ। ਲਗਨ ਕੁੰਡਲੀ 'ਚ ਸ਼ਨੀ ਦੂਜੇ ਅਤੇ ਤੀਜੇ ਭਾਵ ਦਾ ਮਾਲਿਕ ਦੂਜੇ ਅਤੇ ਪੰਜਵੇਂ ਭਾਵ ਦੇ ਮਾਲਿਕਾਂ ਸ਼ਨੀ ਅਤੇ ਮੰਗਲ ਦਾ ਰਾਸ਼ੀ ਪਰਿਵਰਤਨ ਹੈ। ਕੈਨੇਡਾ ਦੇ ਜੋਤਿਸ਼ੀ ਪ੍ਰੋ. ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਸ਼ਨੀ ਦੇ 8ਵੇਂ ਭਾਵ ਦੇ ਮਾਲਿਕ ਚੰਦਰਮਾ ਨਾਲ ਜੁੜੇ ਹੋਣ ਅਤੇ ਕੇਤੂ 'ਤੇ ਨਜ਼ਰ ਹੋਣ ਕਾਰਨ ਸ਼ਨੀ ਵਿਚ ਕੁਝ ਕਮੀਆਂ ਰਹਿ ਜਾਂਦੀਆਂ ਹਨ, ਜਿਸ ਕਾਰਨ ਕਈ ਵਾਰ ਕਾਂਗਰਸ 'ਤੇ ਦੋਸ਼ ਲੱਗਦੇ ਹਨ।
ਕਾਂਗਰਸ ਦੇ ਕਈ ਨੇਤਾਵਾਂ ਵਿਰੁੱਧ ਸਾਜ਼ਿਸ਼ਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਨੀ ਸ਼ੁੱਕਰ ਦੀ ਤੁਲਾ ਰਾਸ਼ੀ ਵਿਚ ਉੱਚ ਦਾ ਹੁੰਦਾ ਹੈ। ਸ਼ਨੀ ਨੂੰ ਸ਼ੁੱਕਰ ਤੁਲਾ ਤੋਂ ਦੇਖ ਰਿਹਾ ਹੈ। ਕੁਲ ਮਿਲਾ ਕੇ ਕਾਂਗਰਸ ਦੀ ਕੁੰਡਲੀ ਪ੍ਰਬਲ ਹੈ। ਨਵਾਂਸ਼ ਕੁੰਡਲੀ ਵਿਚ ਵੀ ਸ਼ਨੀ 11ਵੇਂ ਸਥਾਨ 'ਤੇ ਕਾਂਗਰਸ ਨੂੰ ਲਾਭ ਦੇਣ ਲਈ ਵਚਨਬੱਧ ਹੈ। ਬ੍ਰਹਿਸਪਤੀ 12 ਸਤੰਬਰ 2017 ਨੂੰ ਸ਼ਨੀ ਦੀ ਉੱਚ ਰਾਸ਼ੀ ਤੁਲਾ ਵਿਚ ਲਗਨ ਨਾਲ 11ਵੇਂ ਭਾਵ ਵਿਚ ਸੰਚਾਰ ਕਰੇਗਾ। 26 ਅਕਤੂਬਰ 2017 ਨੂੰ ਅੰਤਰਦਸ਼ਾ ਸਵਾਮੀ ਸ਼ਨੀ ਗੋਚਰ ਵਿਚ ਕਾਂਗਰਸ ਦੀ ਕੁੰਡਲੀ ਦੇ 12ਵੇਂ ਭਾਵ ਵਿਚ ਸੂਰਜ, ਬੁੱਧ ਅਤੇ ਨੈਪਚਿਊਨ ਤੋਂ ਹਟ ਕੇ ਲਗਨ ਵਿਚ ਆ ਜਾਵੇਗਾ। ਇਸ ਨਾਲ ਸ਼ਨੀ ਵੀ ਸ਼ੁਭ ਹੋ ਜਾਵੇਗਾ। ਕੁਲ ਮਿਲਾ ਕੇ ਗ੍ਰਹਿ ਚਾਲ ਹੁਣ ਕਾਂਗਰਸ ਦੇ ਪੱਖ ਵਿਚ ਹੋਣ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਜਨ ਕਲਿਆਣ ਦੇ ਮੁੱਦਿਆਂ ਨੂੰ ਉਠਾਏਗੀ ਅਤੇ ਛੋਟੀਆਂ ਪਾਰਟੀਆਂ ਨੂੰ ਨਾਲ ਲੈ ਕੇ ਗੱਠਜੋੜ ਬਣਾ ਕੇ ਸੂਬਿਆਂ ਵਿਚ ਨਾ ਸਿਰਫ ਆਪਣੀ ਸਥਿਤੀ ਨੂੰ ਸੁਧਾਰੇਗੀ, ਸਗੋਂ ਕਈ ਸੂਬਿਆਂ ਵਿਚ ਕਾਂਗਰਸ ਦਾ ਸ਼ਾਸਨ ਬਣਾਉਣ ਦੀ ਵੀ ਪ੍ਰਬਲ ਸੰਭਾਵਨਾ ਹੈ ਕਿਉਂਕਿ 9ਵਾਂ ਭਾਵ ਸੂਬਾਈ ਸ਼ਾਸਨ ਦਾ ਹੁੰਦਾ ਹੈ। 10ਵਾਂ ਭਾਵ ਸ਼ਾਸਨ ਦਾ ਹੈ ਅਤੇ ਦੋਹਾਂ ਦਾ ਸਵਾਮੀ ਸ਼ਨੀ ਹੈ।
ਸੂਬਾਈ ਚੋਣਾਂ ਵਿਚ ਕਾਂਗਰਸ ਦੀ ਵੋਟ ਫੀਸਦੀ ਅਤੇ ਸੀਟਾਂ ਵਧਣਗੀਆਂ। ਕਈ ਸੂਬਿਆਂ ਵਿਚ ਕਾਂਗਰਸ ਦੀ ਸਰਕਾਰ ਵੀ ਬਣੇਗੀ। 26 ਅਕਤੂਬਰ 2017 ਤੋਂ 22 ਅਪ੍ਰੈਲ 2018 ਤਕ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਨੂੰ ਕਾਂਗਰਸ ਮੁਕਤ ਬਣਾਉਣ ਦੀ ਮੁਹਿੰਮ ਨੂੰ ਤਕੜਾ ਝਟਕਾ ਲੱਗੇਗਾ। ਇਸੇ ਸਮੇਂ ਭਾਜਪਾ ਨੂੰ ਕਈ ਸੂਬਿਆਂ ਵਿਚ ਝਟਕਾ ਲੱਗੇਗਾ। ਰਾਹੂ ਲਗਨ ਕੁੰਡਲੀ ਵਿਚ ਤੀਸਰੇ ਭਾਵ ਵਿਚ ਕਾਂਗਰਸ ਦੇ ਆਤਮ-ਵਿਸ਼ਵਾਸ ਅਤੇ ਪ੍ਰੋਗਰਾਮਾਂ ਨੂੰ ਵਧਾਏਗਾ। ਉਨ੍ਹਾਂ ਕਿਹਾ ਕਿ ਅਗਲੇ ਸਾਲ ਵੀ ਕਾਂਗਰਸ ਕਈ ਸੂਬਿਆਂ ਵਿਚ ਆਪਣੀ ਸਰਕਾਰ ਬਣਾਉਣ ਵਿਚ ਕਾਮਯਾਬ ਹੋ ਸਕਦੀ ਹੈ। ਦੂਜੇ ਭਾਵ ਦੇ ਸਵਾਮੀ ਸ਼ਨੀ 'ਤੇ ਬ੍ਰਹਿਸਪਤੀ ਦੀ ਦ੍ਰਿਸ਼ਟੀ ਹੋਣ ਨਾਲ ਕਾਂਗਰਸ ਦੇ ਅੰਦਰੂਨੀ ਕਲੇਸ਼ 'ਤੇ ਰੋਕ ਲੱਗੇਗੀ ਅਤੇ ਪਾਰਟੀ ਦੀ ਇਕਜੁੱਟਤਾ ਵਧੇਗੀ।
ਡੇਰੇ ਨੇ ਮੰਨਿਆ ਕਿ ਖੋਦਾਈ ਦੌਰਾਨ ਨਿਕਲਣਗੇ ਮਨੁੱਖੀ ਪਿੰਜਰ
NEXT STORY