ਚੰਡੀਗੜ੍ਹ (ਬਾਂਸਲ, ਪਾਂਡੇ) - ਡੇਰੇ ਦੇ ਸਿਰਸਾ ਮੁੱਖ ਦਫਤਰ ਵਿਚ ਪੁਲਸ ਦੇ ਸਰਚ ਆਪ੍ਰੇਸ਼ਨ ਤੋਂ ਪਹਿਲਾਂ ਹੀ ਮਨੁੱਖੀ ਪਿੰਜਰ ਦਾ ਜਿੰਨ ਬਾਹਰ ਨਿਕਲ ਆਇਆ ਹੈ। ਆਪ੍ਰੇਸ਼ਨ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਹੋਣੀ ਹੈ ਪਰ ਮਨੁੱਖੀ ਪਿੰਜਰ ਮਾਮਲੇ ਵਿਚ ਡੇਰੇ ਨੇ ਹੁਣ ਤੋਂ ਹੀ ਸਫਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਡੇਰੇ ਵੱਲੋਂ ਕਿਹਾ ਗਿਆ ਹੈ ਕਿ ਖੋਦਾਈ ਦੌਰਾਨ ਕੁਝ ਹੱਡੀਆਂ ਤੇ ਮਨੁੱਖੀ ਕੰਕਾਲ ਨਿਕਲ ਸਕਦੇ ਹਨ, ਜਿਨ੍ਹਾਂ ਨੂੰ ਵਾਤਾਵਰਣ ਦੇ ਲਿਹਾਜ਼ ਨਾਲ ਜ਼ਮੀਨ ਵਿਚ ਦਬਾਇਆ ਗਿਆ ਸੀ। ਡੇਰੇ ਦੇ ਮੁੱਖ ਪੱਤਰ ਰਾਹੀਂ ਇਹ ਦਲੀਲ ਦਿੱਤੀ ਗਈ ਹੈ ਕਿ ਡੇਰਾ ਪ੍ਰੇਮੀ ਆਪਣੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਅਤੇ ਹੱਡੀਆਂ ਡੇਰੇ ਨੂੰ ਸੌਂਪ ਦਿੰਦੇ ਸਨ। ਡੇਰੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਨ੍ਹਾਂ ਹੱਡੀਆਂ ਨੂੰ ਨਹਿਰ ਵਿਚ ਵਹਾਇਆ ਜਾਂਦਾ ਤਾਂ ਵਾਤਾਵਰਣ ਨੂੰ ਭਾਰੀ ਖਤਰਾ ਹੋ ਸਕਦਾ ਸੀ। ਲਿਹਾਜ਼ਾ ਇਨ੍ਹਾਂ ਹੱਡੀਆਂ ਨੂੰ ਡੇਰੇ ਵਿਚ ਦਬਾ ਕੇ ਉਨ੍ਹਾਂ 'ਤੇ ਦਰਖਤ ਲਾਏ ਗਏ ਹਨ, ਜਿਸ ਨਾਲ ਵਾਤਾਵਰਣ ਦੀ ਰੱਖਿਆ ਵੀ ਹੋ ਸਕੇ ਤੇ ਸਬੰਧਿਤ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਪਣਿਆਂ ਦੇ ਉਨ੍ਹਾਂ ਵਿਚ ਹੋਣ ਦੀ ਸੰਤੁਸ਼ਟੀ ਵੀ ਮਿਲ ਸਕੇ।
ਡੇਰੇ ਦੇ ਸਾਬਕਾ ਸਾਧੂਆਂ ਵੱਲੋਂ ਕਈ ਦਿਨਾਂ ਤੋਂ ਮਨੁੱਖੀ ਪਿੰਜਰ ਹੋਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ। ਇਨ੍ਹਾਂ ਹੀ ਪੱਖਾਂ 'ਤੇ ਕੰਮ ਕਰਨ ਲਈ ਹਾਈਕੋਰਟ ਦੇ ਹੁਕਮਾਂ 'ਤੇ ਸਰਚ ਮੁਹਿੰਮ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ। ਇਸ ਸਭ ਦੌਰਾਨ ਡੇਰੇ ਦੇ ਮੁੱਖ ਪੱਤਰ ਵਿਚ ਛਪੇ ਇਕ ਲੇਖ ਨੇ ਮਨੁੱਖੀ ਪਿੰਜਰ ਹੋਣ ਦੇ ਮਾਮਲੇ ਨੂੰ ਪੁਖਤਾ ਕਰ ਦਿੱਤਾ ਹੈ। ਡੇਰੇ ਦੇ ਮੁੱਖ ਪੱਤਰ ਵਿਚ ਇਹ ਖਬਰ ਸਰਚ ਮੁਹਿੰਮ ਤੋਂ ਠੀਕ ਪਹਿਲਾਂ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਤੋਂ ਸਰਚ ਦੌਰਾਨ ਪਿੰਜਰ ਮਿਲਣ 'ਤੇ ਕੋਈ ਹੈਰਾਨ-ਪ੍ਰੇਸ਼ਾਨ ਨਾ ਹੋਵੇ। ਹਾਲਾਂਕਿ ਹਾਈਕੋਰਟ ਤੋਂ ਡੇਰੇ ਦੀ ਖੋਦਾਈ ਦੀ ਕੋਈ ਇਜਾਜ਼ਤ ਨਹੀਂ ਲਈ ਗਈ ਪਰ ਕੋਰਟ ਕਮਿਸ਼ਨਰ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਠੀਕ ਸਮਝਣ ਤਾਂ ਡੇਰੇ ਦੀ ਖੋਦਾਈ ਵੀ ਕਰਵਾ ਸਕਦੇ ਹਨ।
ਡੇਰੇ ਦੇ ਸਾਬਕਾ ਸਾਧੂਆਂ ਨੇ ਕੀਤੇ ਹਨ ਕਈ ਖੁਲਾਸੇ-ਡੇਰੇ ਦੇ ਸਾਬਕਾ ਸਾਧੂਆਂ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਜਾ ਸਕਦਾ ਹੈ ਕਿ ਡੇਰੇ ਵਿਚ ਲੋਕਾਂ ਨੂੰ ਗਲਾ ਘੁੱਟ ਕੇ ਮਾਰਿਆ ਜਾਂਦਾ ਹੈ ਤੇ ਲਾਸ਼ਾਂ ਨਾਲ ਲੱਗਦੀ ਭਾਖੜਾ ਨਹਿਰ ਵਿਚ ਵਹਾ ਦਿੱਤੀਆਂ ਜਾਂਦੀਆਂ ਹਨ। ਬਾਅਦ ਵਿਚ ਲੋਕਾਂ ਤੋਂ ਹਲਫੀਆ ਬਿਆਨ ਲਏ ਜਾਣ ਲੱਗੇ। ਇਨ੍ਹਾਂ ਹਲਫੀਆ ਬਿਆਨਾਂ ਵਿਚ ਸਾਫ ਲਿਖਿਆ ਸੀ ਕਿ ਉਨ੍ਹਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੇ ਸਰੀਰ ਨੂੰ ਸਿਹਤ ਖੋਜ ਲਈ ਵਰਤਿਆ ਜਾ ਸਕਦਾ ਸੀ। ਡੇਰਾ ਪ੍ਰੇਮੀਆਂ ਦੇ ਇਸ ਹਲਫੀਆ ਬਿਆਨ ਦੀ ਆੜ ਵਿਚ ਉਨ੍ਹਾਂ ਲੋਕਾਂ ਨੂੰ ਮਾਰਿਆ ਜਾਣ ਲੱਗਾ ਜੋ ਸਿਸਟਮ ਵਿਚ ਨਹੀਂ ਚੱਲਦੇ ਸਨ।
ਸਾਬਕਾ ਸਾਧੂ ਮਨੁੱਖੀ ਪਿੰਜਰ ਮਾਮਲੇ ਵਿਚ ਲਿਖਤ ਸ਼ਿਕਾਇਤ ਦੇਣ : ਡੀ. ਜੀ. ਪੀ.-ਹਰਿਆਣਾ ਦੇ ਡੀ. ਜੀ. ਪੀ. ਬੀ. ਐੱਸ. ਸੰਧੂ ਦਾ ਕਹਿਣਾ ਹੈ ਕਿ ਡੇਰੇ ਵਿਚ ਮਨੁੱਖੀ ਪਿੰਜਰ ਨੂੰ ਲੈ ਕੇ ਡੇਰੇ ਦੇ ਸਾਬਕਾ ਸਾਧੂਆਂ ਵੱਲੋਂ ਜੋ ਗੱਲਾਂ ਕਹੀਆਂ ਜਾ ਰਹੀਆਂ ਹਨ, ਉਸ ਦੀ ਲਿਖਤ ਸ਼ਿਕਾਇਤ ਵੀ ਪੁਲਸ ਨੂੰ ਦੇਣੀ ਚਾਹੀਦੀ ਹੈ। ਸੰਧੂ ਨੇ ਕਿਹਾ ਕਿ ਅਜੇ ਤੱਕ ਪੁਲਸ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਹੈ ਪਰ ਸਰਚ ਮੁਹਿੰਮ ਦੌਰਾਨ ਪੁਲਸ ਸਾਰੇ ਤੱਥਾਂ 'ਤੇ ਸਰਚ ਕਰੇਗੀ।
ਪਾਤਰ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਤੇ ਨੀਲਮ ਮਾਨ ਸੀਨੀਅਰ ਉਪ ਚੇਅਰਮੈਨ ਬਣੇ
NEXT STORY