ਜਲੰਧਰ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਵਾਰ ਪੰਜਾਬ ਵਿਚ ਝੋਨੇ ਦਾ ਸੀਜ਼ਨ 1 ਜੂਨ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਆਖਿਆ ਹੈ ਕਿ ਇਸ ਵਾਰ ਹਾਈਬ੍ਰਿਡ ਬੀਜਾਂ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਜਾਵੇਗੀ। ਉੱਥੇ ਹੀ ਦੂਜੇ ਪਾਸੇ ਲੁਧਿਆਣਾ-ਜਲੰਧਰ ਹਾਈਵੇਅ 'ਤੇ ਲਾਡੋਵਾਲ ਟੋਲ ਪਲਾਜ਼ਾ 'ਤੇ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਟੋਲ ਰੇਟ ਵਿਚ ਵਾਧੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਜੇਕਰ ਖੇਡ ਜਗਤ ਦੀ ਗੱਲ ਕਰੀਏ ਤਾਂ ਪਾਕਿਸਤਾਨੀ ਮੂਲ ਦੇ ਕ੍ਰਿਕਟਰ ਦੇ 21 ਸਾਲਾ ਕ੍ਰਿਕਟਰ ਪੁੱਤਰ ਮੁਹੰਮਦ ਅੱਬਾਸ ਨੇ ਨਿਊਜ਼ੀਲੈਂਡ ਲਈ ਡੈਬਿਊ ਮੈਚ ਵਿਚ ਹੀ ਪਾਕਿਸਤਾਨ ਵਿਰੁੱਧ ਵਨਡੇ ਮੈਚ ’ਚ ਨਵਾਂ ਇਤਿਹਾਸ ਰਚਿਆ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ
1. ਪੰਜਾਬ ਦੇ ਕਿਸਾਨਾਂ ਲਈ ਅਹਿਮ ਖ਼ਬਰ! CM ਮਾਨ ਨੇ ਕੀਤੇ ਵੱਡੇ ਐਲਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਵਾਰ ਪੰਜਾਬ ਵਿਚ ਝੋਨੇ ਦਾ ਸੀਜ਼ਨ 1 ਜੂਨ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਆਖਿਆ ਹੈ ਕਿ ਇਸ ਵਾਰ ਹਾਈਬ੍ਰਿਡ ਬੀਜਾਂ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਜਾਵੇਗੀ। ਸਰਕਾਰ ਵੱਲੋਂ ਕਿਸਾਨਾਂ ਨੂੰ ਅਸਲੀ ਬੀਜ ਮੁਹੱਈਆ ਕਰਵਾਏ ਜਾਣਗੇ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-ਪੰਜਾਬ ਦੇ ਕਿਸਾਨਾਂ ਲਈ ਅਹਿਮ ਖ਼ਬਰ! CM ਮਾਨ ਨੇ ਕੀਤੇ ਵੱਡੇ ਐਲਾਨ
2. ਪੰਜਾਬ ਵਿਚ ਨਵੀਂਆਂ ਬਿਜਲੀ ਦਰਾਂ ਦੇ ਐਲਾਨ ਤੋਂ ਬਾਅਦ ਬਿਜਲੀ ਮੰਤਰੀ ਦਾ ਵੱਡਾ ਬਿਆਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਸਦਕਾ ਹੀ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋ ਜੋ ਟੈਰਿਫ/ਚਾਰਜ ਨਿਰਧਾਰਿਤ ਕੀਤੇ ਹਨ, ਉਨ੍ਹਾਂ ਨਾਲ ਸੂਬੇ ਦੀ ਜਨਤਾ ਉਤੇ ਕਿਸੇ ਕਿਸਮ ਦਾ ਬੋਝ ਨਹੀਂ ਪਿਆ। ਇਹ ਪ੍ਰਗਟਾਵਾ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਇਕ ਪ੍ਰੈੱਸ ਬਿਆਨ ਵਿਚ ਕੀਤਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਵਿਚ ਨਵੀਂਆਂ ਬਿਜਲੀ ਦਰਾਂ ਦੇ ਐਲਾਨ ਤੋਂ ਬਾਅਦ ਬਿਜਲੀ ਮੰਤਰੀ ਦਾ ਵੱਡਾ ਬਿਆਨ
3. ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੋਇਆ ਹੋਰ ਵੀ ਮਹਿੰਗਾ! ਵੱਧ ਗਏ ਟੋਲ ਰੇਟ
ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੁਣ ਹੋਰ ਵੀ ਮਹਿੰਗਾ ਹੋ ਗਿਆ ਹੈ। ਲੁਧਿਆਣਾ-ਜਲੰਧਰ ਹਾਈਵੇਅ 'ਤੇ ਲਾਡੋਵਾਲ ਟੋਲ ਪਲਾਜ਼ਾ 'ਤੇ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਟੋਲ ਰੇਟ ਵਿਚ ਵਾਧੇ ਦਾ ਐਲਾਨ ਕਰ ਦਿੱਤਾ ਗਿਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੋਇਆ ਹੋਰ ਵੀ ਮਹਿੰਗਾ! ਵੱਧ ਗਏ ਟੋਲ ਰੇਟ
4. ਜਲੰਧਰ ਦੀ ਪਾਰਕ 'ਚ ਜ਼ਬਰਦਸਤ ਧਮਾਕਾ ! ਤੀਜੀ ਜਮਾਤ ਦੇ ਵਿਦਿਆਰਥੀ 'ਤੇ ਡਿੱਗੀ ਬਿਜਲੀ, ਫਿਰ...
ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜਲੰਧਰ ਦੇ ਗੁਰੂ ਨਾਨਕਪੁਰਾ ਪੱਛਮੀ ਵਿਚ ਝੁੱਗੀ-ਝੌਂਪੜੀਆਂ ਵਿਚ ਰਹਿਣ ਵਾਲੇ ਇਕ ਪਰਿਵਾਰ ਦਾ 9 ਸਾਲਾ ਬੱਚਾ ਬਿਜਲੀ ਦੀਆਂ ਤਾਰਾਂ ਦੀ ਲਪੇਟ ਆ ਗਿਆ। ਬੱਚੇ ਦੀ ਪਛਾਣ ਆਰਵ ਦੇ ਰੂਪ ਵਿਚ ਹੋਈ ਹੈ, ਜੋਕਿ ਕਰੰਟ ਲੱਗਣ ਨਾਲ ਝੁਲਸ ਗਿਆ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਵਿੱਚ ਕੈਦ ਹੋ ਗਈ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਜਲੰਧਰ ਦੀ ਪਾਰਕ 'ਚ ਜ਼ਬਰਦਸਤ ਧਮਾਕਾ ! ਤੀਜੀ ਜਮਾਤ ਦੇ ਵਿਦਿਆਰਥੀ 'ਤੇ ਡਿੱਗੀ ਬਿਜਲੀ, ਫਿਰ...
5. ਪੰਜਾਬ ਦੇ ਸਕੂਲਾਂ ਲਈ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ, ਬੋਲੇ-ਆਉਣ ਵਾਲੇ ਸਮੇਂ 'ਚ...
ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ ਮਾਪੇ-ਅਧਿਆਪਕ ਮਿਲਣੀ (PTM) ਤਹਿਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਮੋਹਾਲੀ ਵਿਖੇ ਸਕੂਲ ਆਫ ਐਮੀਨੈਂਸ ਦਾ ਦੌਰਾ ਕੀਤਾ ਗਿਆ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਹਰਜੋਤ ਬੈਂਸ ਨੇ ਕਿਹਾ ਕਿ ਮਾਨ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਸਮਾਂ ਹੁੰਦਾ ਸੀ, ਜਦੋਂ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਭੇਜਣ ਤੋਂ ਡਰਦੇ ਸੀ ਪਰ ਮਾਨ ਸਰਕਾਰ ਨੇ ਸਕੂਲਾਂ 'ਚ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਕਰਕੇ ਮਾਪਿਆਂ ਦਾ ਇਹ ਡਰ ਖ਼ਤਮ ਕਰ ਦਿੱਤਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਦੇ ਸਕੂਲਾਂ ਲਈ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ, ਬੋਲੇ-ਆਉਣ ਵਾਲੇ ਸਮੇਂ 'ਚ...
6. ਹੁਣ ਨਸ਼ਾ ਤਸਕਰਾਂ ਨੂੰ ਹੋਵੇਗੀ ਸਜ਼ਾ-ਏ-ਮੌਤ ! ਵਿਧਾਨ ਸਭਾ 'ਚ ਪਾਸ ਹੋ ਗਿਆ 'ਬਿੱਲ'
ਨਸ਼ਾ ਇਸ ਸਮੇਂ ਦੁਨੀਆ ਭਰ ਦੇ ਦੇਸ਼ਾਂ ਲਈ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ, ਜਿਸ ਨੇ ਦੇਸ਼ ਦੀ ਜਵਾਨੀ ਨੂੰ ਖੋਖਲਾ ਕਰਨ 'ਚ ਕੋਈ ਕਸਰ ਨਹੀਂ ਛੱਡੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਿਮਾਚਲ ਦੀ ਸੁੱਖੂ ਸਰਕਾਰ ਨੇ ਇਕ ਅਹਿਮ ਕਦਮ ਚੁੱਕਿਆ ਹੈ, ਜਿੱਥੇ ਨਸ਼ਾ ਤਸਕਰੀ 'ਤੇ ਕਾਬੂ ਪਾਉਣ ਲਈ ਸਰਕਾਰ ਨੇ ਵਿਧਾਨ ਸਭਾ 'ਚ ਨਸ਼ਾ ਤਸਕਰਾਂ ਖ਼ਿਲਾਫ਼ ਬਿੱਲ ਪੇਸ਼ ਕੀਤਾ ਹੈ, ਜਿਸ ਨੂੰ ਅੱਜ ਪਾਸ ਕਰ ਦਿੱਤਾ ਗਿਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਹੁਣ ਨਸ਼ਾ ਤਸਕਰਾਂ ਨੂੰ ਹੋਵੇਗੀ ਸਜ਼ਾ-ਏ-ਮੌਤ ! ਵਿਧਾਨ ਸਭਾ 'ਚ ਪਾਸ ਹੋ ਗਿਆ 'ਬਿੱਲ'
7. ਹੁਣ ਅਮਰੀਕਾ ਤੋਂ ਲੋਕ ਨਹੀਂ ਹੋਣਗੇ Deport ! ਟਰੰਪ ਦੇ ਹੁਕਮਾਂ 'ਤੇ ਅਦਾਲਤ ਨੇ ਲਾਈ ਰੋਕ
ਅਮਰੀਕਾ ਦੇ ਇੱਕ ਫੈਡਰਲ ਜੱਜ ਨੇ ਟਰੰਪ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਚੋਣਵੇਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੇ ਹੁਕਮ 'ਤੇ ਅਸਥਾਈ ਤੌਰ 'ਤੇ ਰੋਕ ਲਗਾ ਦਿੱਤੀ ਹੈ। ਅਮਰੀਕੀ ਜ਼ਿਲ੍ਹਾ ਜੱਜ ਬ੍ਰਾਇਨ ਈ. ਮਰਫੀ ਨੇ ਫੈਸਲਾ ਸੁਣਾਇਆ ਕਿ ਜਿਨ੍ਹਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੇ ਅੰਤਿਮ ਹੁਕਮ ਦਿੱਤੇ ਗਏ ਹਨ, ਉਨ੍ਹਾਂ ਨੂੰ ਇਹ ਦਲੀਲ ਦੇਣ ਦਾ "ਇੱਕ ਅਰਥਪੂਰਨ ਮੌਕਾ" ਦਿੱਤਾ ਜਾਣਾ ਚਾਹੀਦਾ ਹੈ ਕਿ ਤੀਜੇ ਦੇਸ਼ ਵਿੱਚ ਭੇਜੇ ਜਾਣ ਨਾਲ ਇੱਕ ਅਜਿਹਾ ਖ਼ਤਰਾ ਪੈਦਾ ਹੁੰਦਾ ਹੈ, ਜਿਸ ਦੇ ਲਈ ਉਨ੍ਹਾਂ ਦੀ ਸੁਰੱਖਿਆ ਦੀ ਲੋੜ ਵਧ ਜਾਂਦੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਹੁਣ ਅਮਰੀਕਾ ਤੋਂ ਲੋਕ ਨਹੀਂ ਹੋਣਗੇ Deport ! ਟਰੰਪ ਦੇ ਹੁਕਮਾਂ 'ਤੇ ਅਦਾਲਤ ਨੇ ਲਾਈ ਰੋਕ
8. Delhi Airport ਤੋਂ ਫਲਾਈਟ ਹੋਈ ਮਹਿੰਗੀ, ਯਾਤਰੀਆਂ ਨੂੰ ਕਰਨਾ ਪਵੇਗਾ 400% ਜ਼ਿਆਦਾ ਭੁਗਤਾਨ
ਜੇਕਰ ਤੁਸੀਂ ਦਿੱਲੀ ਏਅਰਪੋਰਟ ਤੋਂ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। 16 ਅਪ੍ਰੈਲ ਤੋਂ ਦਿੱਲੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਲਈ ਹੁਣ ਵਧੇਰੇ ਪੈਸੇ ਖਰਚਣੇ ਪੈਣਗੇ। ਏਅਰਪੋਰਟ 'ਤੇ ਲਾਗੂ ਯੂਜ਼ਰ ਡਿਵੈਲਪਮੈਂਟ ਫੀਸ (UDF) 'ਚ ਭਾਰੀ ਵਾਧਾ ਕੀਤਾ ਗਿਆ ਹੈ। ਹਾਲਾਂਕਿ ਘਰੇਲੂ ਯਾਤਰੀਆਂ ਨੂੰ ਇਸ ਵਾਧੇ ਤੋਂ ਰਾਹਤ ਦਿੱਤੀ ਗਈ ਹੈ। ਦਿੱਲੀ ਏਅਰਪੋਰਟ ਤੋਂ ਇੰਟਰਨੈਸ਼ਨਲ ਇਕਾਨਮੀ ਕਲਾਸ ਵਿਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਹੁਣ 400% ਜ਼ਿਆਦਾ UDF ਦਾ ਭੁਗਤਾਨ ਕਰਨਾ ਹੋਵੇਗਾ। ਪਹਿਲਾਂ ਇਹ ਫੀਸ 150 ਰੁਪਏ ਸੀ, ਹੁਣ ਵਧਾ ਕੇ 650 ਰੁਪਏ ਕਰ ਦਿੱਤੀ ਗਈ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- Delhi Airport ਤੋਂ ਫਲਾਈਟ ਹੋਈ ਮਹਿੰਗੀ, ਯਾਤਰੀਆਂ ਨੂੰ ਕਰਨਾ ਪਵੇਗਾ 400% ਜ਼ਿਆਦਾ ਭੁਗਤਾਨ
9. ਇਸ ਉਭਰਦੇ ਕ੍ਰਿਕਟਰ ਨੇ ਡੈਬਿਊ ਮੈਚ 'ਚ ਹੀ ਰਚਿਆ ਇਤਿਹਾਸ, ਤੋੜਿਆ ਪੰਡਯਾ ਦਾ ਵਰਲਡ ਰਿਕਾਰਡ
ਪਾਕਿਸਤਾਨੀ ਮੂਲ ਦੇ ਕ੍ਰਿਕਟਰ ਦੇ 21 ਸਾਲਾ ਕ੍ਰਿਕਟਰ ਪੁੱਤਰ ਮੁਹੰਮਦ ਅੱਬਾਸ ਨੇ ਨਿਊਜ਼ੀਲੈਂਡ ਲਈ ਡੈਬਿਊ ਮੈਚ ਵਿਚ ਹੀ ਪਾਕਿਸਤਾਨ ਵਿਰੁੱਧ ਵਨਡੇ ਮੈਚ ਵਿੱਚ ਨਵਾਂ ਇਤਿਹਾਸ ਰਚਿਆ ਹੈ। ਇਸ ਕ੍ਰਿਕਟਰ ਨੇ ਆਪਣੇ ਪਹਿਲੇ ਹੀ ਵਨਡੇ ਮੈਚ ਵਿੱਚ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਇਹ ਅਨੋਖਾ ਨਜ਼ਾਰਾ ਨੇਪੀਅਰ ਵਿੱਚ ਪਹਿਲੇ ਵਨਡੇ ਮੈਚ ਦੌਰਾਨ ਦੇਖਣ ਨੂੰ ਮਿਲਿਆ, ਜਦੋਂ ਮੁਹੰਮਦ ਅੱਬਾਸ ਨੇ ਨਿਊਜ਼ੀਲੈਂਡ ਲਈ ਆਪਣੇ ਇੱਕ ਰੋਜ਼ਾ ਡੈਬਿਊ ਮੈਚ ਵਿੱਚ ਤੂਫਾਨੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਤੋੜ ਦਿੱਤਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਇਸ ਉਭਰਦੇ ਕ੍ਰਿਕਟਰ ਨੇ ਡੈਬਿਊ ਮੈਚ 'ਚ ਹੀ ਰਚਿਆ ਇਤਿਹਾਸ, ਤੋੜਿਆ ਪੰਡਯਾ ਦਾ ਵਰਲਡ ਰਿਕਾਰਡ
10. 4.52 ਕਰੋੜ ਰੁਪਏ ਦਾ ਨੁਕਸਾਨ, ਪ੍ਰਬੰਧਕਾਂ ਨੇ ਨੇਹਾ ਕੱਕੜ 'ਤੇ ਕੀਤਾ ਪਲਟਵਾਰ, ਹੋਟਲ 'ਚ ਸਿਗਰਟ ਪੀ ਰਹੀ ਸੀ ਸਿੰਗਰ
ਗਾਇਕਾ ਨੇਹਾ ਕੱਕੜ ਦਾ ਹਾਲ ਹੀ ਵਿੱਚ ਮੈਲਬੌਰਨ ਵਿੱਚ ਇੱਕ ਸੰਗੀਤ ਸਮਾਰੋਹ ਸੀ, ਜਿੱਥੇ ਉਹ 3 ਘੰਟੇ ਦੇਰੀ ਨਾਲ ਪਹੁੰਚੀ। ਜਿਵੇਂ ਹੀ ਉਹ ਸਟੇਜ 'ਤੇ ਆਈ, ਨੇਹਾ ਨੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਦੇ ਹੋਏ ਰੋਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਲੋਕਾਂ ਨੇ ਉਸਨੂੰ 'ਨੌਟੰਕੀ' ਕਹਿੰਦਿਆ ਉਸਨੂੰ ਵਾਪਸ ਜਾਣ ਲਈ ਕਿਹਾ ਸੀ। ਫਿਰ ਭਰਾ ਟੋਨੀ ਕੱਕੜ ਨੇ ਇਸ ਦੇਰੀ ਦਾ ਕਾਰਨ ਦੱਸਿਆ ਪਰ ਜਦੋਂ ਫਿਰ ਵੀ ਗੱਲ ਨਾ ਬਣੀ ਤਾਂ ਨੇਹਾ ਨੇ ਖੁਦ ਸ਼ੋਅ ਦੇ ਪ੍ਰਬੰਧਕਾਂ ਬੀਟਸ ਪ੍ਰੋਡਕਸ਼ਨ ਨੂੰ ਬਕਾਇਆ ਭੁਗਤਾਨ ਨਾ ਕਰਨ ਅਤੇ ਕੁਪ੍ਰਬੰਧਨ ਲਈ ਜ਼ਿੰਮੇਵਾਰ ਠਹਿਰਾਇਆ। ਉਥੇ ਹੀ ਹੁਣ ਪ੍ਰਬੰਧਕਾਂ ਨੇ ਨੇਹਾ 'ਤੇ ਪਲਟਵਾਰ ਕੀਤਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- 4.52 ਕਰੋੜ ਰੁਪਏ ਦਾ ਨੁਕਸਾਨ, ਪ੍ਰਬੰਧਕਾਂ ਨੇ ਨੇਹਾ ਕੱਕੜ 'ਤੇ ਕੀਤਾ ਪਲਟਵਾਰ, ਹੋਟਲ 'ਚ ਸਿਗਰਟ ਪੀ ਰਹੀ ਸੀ ਸਿੰਗਰ
ਮਾਨਸਾ ਪੁਲਸ ਨੇ ਹੈਰੋਇਨ ਖਰੀਦਣ ਅਤੇ ਵੇਚਣ ਵਾਲੇ ਨੂੰ ਕੀਤਾ ਗ੍ਰਿਫਤਾਰ
NEXT STORY