ਜਲੰਧਰ : ਅੱਜ ‘ਮਦਰਜ਼ ਡੇਅ’ 'ਤੇ ਪੰਜਾਬ ਦੇ ਪ੍ਰਮੁੱਖ ਸਿਆਸੀ ਆਗੂਆਂ ਨੇ ਆਪੋ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲੋਕਾਂ ਨੂੰ ਮਾਂ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਉਥੇ ਹੀ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਗੱਜਣਮਾਜਰਾ ਦੇ ਟਿਕਾਣਿਆਂ ’ਤੇ ਸੀ. ਬੀ. ਆਈ. ਨੇ ਛਾਪਾ ਮਾਰਿਆ ਹੈ। ਸੂਤਰਾਂ ਮੁਤਾਬਕ ਇਹ ਰੇਡ 40 ਕਰੋੜ ਦੇ ਬੈਂਕ ਫਰਾਡ ਦੇ ਮਾਮਲੇ 'ਚ ਕੀਤੀ ਗਈ ਹੈ। ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ-
ਮਦਰਜ਼ ਡੇਅ ’ਤੇ CM ਮਾਨ ਸਮੇਤ ਇਨ੍ਹਾਂ ਸਿਆਸੀ ਆਗੂਆਂ ਨੇ ਇੰਝ ਦਿੱਤੀਆਂ ਵਧਾਈਆਂ
ਕਿਸੇ ਨੇ ਸ਼ੇਅਰ ਲਿਖ ਕੇ ਤਾਂ ਕਿਸੇ ਨੇ ਮਾਂ ਨਾਲ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕਰ ‘ਮਦਰਜ਼ ਡੇਅ’ ਦੀਆਂ ਵਧਾਈਆਂ ਦਿੱਤੀਆਂ। ਅੱਜ ਦੇ ਦੌਰ ’ਚ ‘ਮਦਰਜ਼ ਡੇਅ’ ਵੀ ਕਿਸੇ ਤਿਉਹਾਰ ਨਾਲੋਂ ਘੱਟ ਨਹੀਂ ਲੱਗ ਰਿਹਾ।
ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਗੱਜਣਮਾਜਰਾ ਦੇ ਟਿਕਾਣਿਆਂ ’ਤੇ ਸੀ. ਬੀ. ਆਈ. ਦੀ ਰੇਡ
ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਟਿਕਾਣਿਆਂ ’ਤੇ ਸੀ. ਬੀ. ਆਈ ਨੇ ਛਾਪਾ ਮਾਰਿਆ ਹੈ। ਸੂਤਰਾਂ ਮੁਤਾਬਕ ਇਹ ਰੇਡ 40 ਕਰੋੜ ਦੇ ਬੈਂਕ ਫਰਾਡ ਦੇ ਮਾਮਲੇ ਵਿਚ ਕੀਤੀ ਗਈ ਹੈ।
ਤਜਿੰਦਰ ਬੱਗਾ ਨੂੰ ਪੰਜਾਬ ਤੇ ਹਰਿਆਣਾ HC ਤੋਂ ਰਾਹਤ, 10 ਮਈ ਤੱਕ ਗ੍ਰਿਫ਼ਤਾਰੀ 'ਤੇ ਲੱਗੀ ਰੋਕ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਤਜਿੰਦਰ ਪਾਲ ਸਿੰਘ ਬੱਗਾ ਨੂੰ ਵੱਡੀ ਰਾਹਤ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਨਵੇਂ ਆਦੇਸ਼ 'ਚ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ 'ਤੇ 10 ਮਈ ਤੱਕ ਰੋਕ ਲੱਗਾ ਦਿੱਤੀ ਹੈ।
ਪਰਨੀਤ ਕੌਰ ਨੂੰ ਲੈ ਕੇ ਰਾਜਾ ਵੜਿੰਗ ਨੇ ਦਿੱਤਾ ਵੱਡਾ ਬਿਆਨ
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਫ਼ ਕੀਤਾ ਹੈ ਕਿ ਹੁਣ ਕਾਂਗਰਸ ਸੰਸਦ ਮੈਂਬਰ ਪਰਨੀਤ ਕੌਰ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਹਨ।
CM ਮਾਨ ਦੀ ਅਪੀਲ ਦਾ ਅਸਰ, ਸਤੌਜ ’ਚ 10 ਏਕੜ ਪੰਚਾਇਤੀ ਜ਼ਮੀਨ ਤੋਂ ਵਿਅਕਤੀਆਂ ਨੇ ਛੱਡਿਆ ਨਾਜਾਇਜ਼ ਕਬਜ਼ਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੂਬੇ ’ਚ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੀ ਆਰੰਭੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ।
ਕਾਂਗਰਸ ਨਾਲ ਤਲਖ਼ੀ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਭਲਕੇ ਮੁਲਾਕਾਤ ਕਰਨਗੇ ਨਵਜੋਤ ਸਿੱਧੂ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਇਸ ਦੀ ਜਾਣਕਾਰੀ ਖੁਦ ਨਵਜੋਤ ਸਿੱਧੂ ਨੇ ਟਵਿੱਟਰ ’ਤੇ ਦਿੱਤੀ ਹੈ।
ਬਰਨਾਲਾ 'ਚ ਬੇਰੁਜ਼ਗਾਰ ਅਧਿਆਪਕਾਂ ਦੀ ਪੁਲਸ ਨਾਲ ਧੱਕਾ-ਮੁੱਕੀ, ਕਿਸੇ ਦੇ ਫੱਟੇ ਕੱਪੜੇ ਤੇ ਕਈ ਹੋ ਗਏ ਬੇਹੋਸ਼ (ਤਸਵੀਰਾਂ)
ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਅੱਗੇ ਕੇਸਰੀ ਰੰਗ ਦੀਆਂ ਪੱਗਾਂ ਅਤੇ ਚੁੰਨ੍ਹੀਆਂ ਲੈ ਕੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕਾਂ ਨਾਲ ਪੁਲਸ ਦੀ ਧੱਕਾ-ਮੁੱਕੀ ਹੋ ਗਈ।
ਪੰਜਾਬ ਪੁਲਸ ਬਾਰੇ ਵੱਡਾ ਖ਼ੁਲਾਸਾ: ਖ਼ੁਦ ਅਧਿਕਾਰੀ ਨੇ ਕਰੀਬ 10 ਪੁਲਸ ਮੁਲਾਜ਼ਮਾਂ ਨੂੰ ਬਣਾ ਦਿੱਤਾ ਚਿੱਟੇ ਦਾ ਆਦੀ
ਪੰਜਾਬ ਪੁਲਸ ਅਕੈਡਮੀ ਫਿਲੌਰ ਵਿਚ ਨਸ਼ੇ ਦੇ ਵੱਡੇ ਨੈੱਟਵਰਕ ਦਾ ਖ਼ੁਲਾਸਾ ‘ਜਗ ਬਾਣੀ’ ਵੱਲੋਂ ਕੀਤਾ ਗਿਆ ਹੈ, ਜਿਸ ਤੋਂ ਬਾਅਦ ਮਾਮਲਾ ਪੰਜਾਬ ਪੁਲਸ ਦੇ ਆਲਾ ਅਧਿਕਾਰੀਆਂ ਤਕ ਪਹੁੰਚ ਗਿਆ ਹੈ।
ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਤਰਨਤਾਰਨ ’ਚ ਮਿਲੀ ਆਰ.ਡੀ.ਐੱਕਸ ਦੀ ਖੇਪ ਅਤੇ ਹਥਿਆਰ
ਪੰਜਾਬ ਨੂੰ ਦਹਿਲਾਉਣ ਲਈ ਅੱਤਵਾਦੀਆਂ ਵੱਲੋਂ ਰਚੀ ਜਾ ਰਹੀ ਸਾਜ਼ਿਸ਼ ਨੂੰ ਜਿਸ ਤਰ੍ਹਾਂ ਨਾਕਾਮ ਕਰਦੇ ਹੋਏ ਪੁਲਸ ਨੇ ਕਰਨਾਲ ਤੋਂ ਆਰ.ਡੀ.ਐੱਕਸ ਦੀਆਂ ਖੇਪਾਂ ਬਰਾਮਦ ਕੀਤੀਆਂ ਸਨ, ਉਸੇ ਕੜੀ ਨਾਲ ਜੁੜੀ ਹੋਈ ਇਕ ਹੋਰ ਵੱਡੀ ਖੇਪ ਤਰਨਤਾਰਨ ਪੁਲਸ ਵੱਲੋਂ ਬਰਾਮਦ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਚੰਡੀਗੜ੍ਹ 'ਚ ਖੁੱਲ੍ਹਿਆ ਪਹਿਲਾ 'ਮਮਾ ਮਿਲਕ ਬੈਂਕ', ਹੁਣ ਨਵਜਨਮੇ ਬੱਚਿਆਂ ਨੂੰ ਮੁਫ਼ਤ ਮਿਲੇਗਾ ਮਾਂ ਦਾ ਦੁੱਧ
ਜਨਮ ਤੋਂ ਬਾਅਦ ਪਹਿਲੇ ਘੰਟੇ 'ਚ ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਦੀ ਰੋਗ ਨਾਲ ਲੜਨ ਦੀ ਸਮਰੱਥਾ ਤਾਂ ਵੱਧਦੀ ਹੀ ਹੈ, ਤਿੰਨ ਸਾਲ ਦੀ ਉਮਰ ਤੱਕ ਲਗਾਤਾਰ ਇਸ ਪੌਸ਼ਟਿਕ ਦੁੱਧ ਦਾ ਸੇਵਨ ਕਰਨ ਵਾਲੇ ਬੱਚਿਆਂ ਦਾ ਦਿਮਾਗ, ਅੱਖਾਂ ਅਤੇ ਸਰੀਰਕ ਵਿਕਾਸ ਉਨ੍ਹਾਂ ਬੱਚਿਆਂ ਦੇ ਮੁਕਾਬਲੇ ਵਿਚ ਤੇਜ਼ ਰਫ਼ਤਾਰ ਨਾਲ ਹੁੰਦਾ ਹੈ, ਜੋ ਡੱਬੇ ਵਾਲਾ ਦੁੱਧ ਪੀਂਦੇ ਹਨ।
UAE 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਭਾਰਤੀ ਨਰਸ ਦੀ ਮੌਤ
ਸੰਯੁਕਤ ਅਰਬ ਅਮੀਰਾਤ ਦੇ ਰਾਸ ਅਲ ਖੈਮਾਹ ਵਿੱਚ ਈਦ ਦੀਆਂ ਛੁੱਟੀਆਂ ਦੌਰਾਨ ਆਪਣੇ ਪਰਿਵਾਰ ਨਾਲ ਜੇਬਲ ਜੈਸ ਪਹਾੜਾਂ ਵੱਲ ਡਰਾਈਵ ਕਰਦੇ ਸਮੇਂ ਇੱਕ 36 ਸਾਲਾ ਭਾਰਤੀ ਨਰਸ ਦੀ ਇੱਕ ਭਿਆਨਕ ਕਾਰ ਹਾਦਸੇ ਵਿੱਚ ਮੌਤ ਹੋ ਗਈ।
ਯੂਕ੍ਰੇਨ ਦੇ ਸਕੂਲ 'ਤੇ ਰੂਸ ਵੱਲੋਂ ਮਿਜ਼ਾਈਲ ਹਮਲਾ, 60 ਲੋਕਾਂ ਦੀ ਮੌਤ ਦਾ ਖਦਸ਼ਾ
ਯੂਕ੍ਰੇਨ ਦੇ ਲੁਹਾਂਸਕ ਖੇਤਰ ਵਿਚ ਇਕ ਸਕੂਲ 'ਤੇ ਹੋਏ ਮਿਜ਼ਾਈਲ ਹਮਲੇ ਵਿਚ ਘੱਟੋ-ਘੱਟ 60 ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਇਹ ਜਾਣਕਾਰੀ ਐਤਵਾਰ ਨੂੰ ਮੀਡੀਆ ਰਿਪੋਰਟ 'ਚ ਸਾਹਮਣੇ ਆਈ।
CM ਮਾਨ ਦੀ ਅਪੀਲ ਦਾ ਅਸਰ, ਸਤੌਜ ’ਚ 10 ਏਕੜ ਪੰਚਾਇਤੀ ਜ਼ਮੀਨ ਤੋਂ ਵਿਅਕਤੀਆਂ ਨੇ ਛੱਡਿਆ ਨਾਜਾਇਜ਼ ਕਬਜ਼ਾ
NEXT STORY