ਹਾਜੀਪੁਰ (ਜੋਸ਼ੀ) : ਬੀ.ਬੀ.ਐੱਮ.ਬੀ. ਤਲਵਾੜਾ ਉਪ ਮੰਡਲ ਅਧਿਕਾਰੀ ਜਲ ਭੰਡਾਰ ਪ੍ਰਬੰਧ ਵੱਲੋਂ ਪਿੰਡ ਸੰਸਾਰਪੁਰ ਟੈਰਸ ਡੈਮ ਰੋਡ ਸਵਾਂ ਖੱਡ ਪੁਲ 'ਤੇ ਲੱਗੇ ਟੋਲ ਬੈਰੀਅਰ ਨੂੰ ਆਪਣੇ ਪੱਤਰ ਨੰਬਰ 310-11/ਐੱਸ.ਪੀ.ਐੱਲ./2-ਐੱਲ ਮਿਤੀ 7 ਮਈ ਰਾਹੀਂ ਮੈਸੇਜ ਮਹਾਦੇਵ ਕੰਪਨੀ ਟੋਲ ਦੇ ਮਾਲਕ ਨੂੰ ਉੱਥੋਂ 5 ਦਿਨਾਂ ਵਿਚ ਹਟਾਉਣ ਦਾ ਨੋਟਿਸ ਜਾਰੀ ਕੀਤਾ ਹੈ। ਇਸ ਵਿਚ ਲਿਖਿਆ ਗਿਆ ਹੈ ਕਿ ਤੁਹਾਨੂੰ ਇਸ ਦਫ਼ਤਰ ਦੁਆਰਾ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੇ ਵੱਲੋਂ ਪਿੰਡ ਸੰਸਾਰਪੁਰ ਟੈਰਸ ਡੈਮ ਰੋਡ ਸਵਾਂ ਖੱਡ ਪੁਲ 'ਤੇ ਜੋ ਟੋਲ ਬੈਰੀਅਰ ਲਗਾਇਆ ਗਿਆ ਹੈ ਉਹ ਬਿਲਕੁਲ ਗੈਰ-ਕਾਨੂੰਨੀ ਹੈ ਕਿਉਂਕਿ ਇਹ ਬੀ.ਬੀ.ਐੱਮ.ਬੀ. ਦੀ ਐਕਵਾਇਰ ਕੀਤੀ ਜ਼ਮੀਨ ਹੈ। ਤੁਹਾਡੇ ਵੱਲੋਂ ਜਿਸ ਪੁਲ 'ਤੇ ਟੋਲ ਬੈਰੀਅਰ ਲਗਾਇਆ ਗਿਆ ਹੈ, ਉਹ ਪੁਲ ਲਗਭਗ 50 ਸਾਲ ਪੁਰਾਣਾ ਹੈ।
ਇਹ ਵੀ ਪੜ੍ਹੋ : ਜੰਗ ਦੇ ਹਾਲਾਤ ਦਰਮਿਆਨ ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਕੀਤੀਆਂ ਗਈਆਂ ਛੁੱਟੀਆਂ
ਇਸ ਪੁਲ 'ਤੇ ਭਾਰੀ ਵਾਹਨ ਆ ਕੇ ਰੁਕਦੇ ਹਨ, ਜਿਸ ਕਾਰਨ ਇਹ ਪੁਲ ਕਿਸੇ ਵੀ ਸਮੇਂ ਨੁਕਸਾਨਿਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਇਸ ਦਫ਼ਤਰ ਵੱਲੋਂ ਆਦੇਸ਼ ਦਿੱਤਾ ਜਾਂਦਾ ਹੈ ਕਿ ਇਹ ਨੋਟਿਸ ਮਿਲਣ ਦੇ 5 ਦਿਨਾਂ ਦੇ ਅੰਦਰ ਉਕਤ ਪੁਲ 'ਤੇ ਲਗਾਏ ਗਏ ਟੋਲ ਬੈਰੀਅਰ ਨੂੰ ਹਟਾ ਦਿੱਤਾ ਜਾਵੇ। ਜੇਕਰ ਤੁਹਾਡੇ ਵੱਲੋਂ ਇਸ ਟੋਲ ਬੈਰੀਅਰ ਨੂੰ 5 ਦਿਨਾਂ ਦੇ ਅੰਦਰ ਨਹੀਂ ਹਟਾਇਆ ਜਾਂਦਾ ਤਾਂ ਇਹ ਦਫ਼ਤਰ ਆਪਣੀ ਵਿਭਾਗੀ ਮਸ਼ੀਨਰੀ ਲਗਾ ਕੇ ਉਕਤ ਟੋਲ ਬੈਰੀਅਰ ਨੂੰ ਹਟਾ ਦੇਵੇਗਾ। ਜੇਕਰ ਇਸ ਟੋਲ ਬੈਰੀਅਰ ਨੂੰ ਹਟਾਉਂਦੇ ਸਮੇਂ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦੀ ਸਾਰੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ।
ਇਹ ਵੀ ਪੜ੍ਹੋ : ਪਾਕਿਸਤਾਨ ਵੱਲੋਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਚੰਡੀਗੜ੍ਹ ਸਣੇ 15 ਥਾਵਾਂ 'ਤੇ ਹਮਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਅੱਜ ਵੱਜਣਗੇ ਖ਼ਤਰੇ ਦੇ ਘੁੱਗੂ, ਰਹੇਗਾ ਬਲੈਕਆਊਟ
NEXT STORY