ਭੋਪਾਲ- ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਏਅਰ ਇੰਡੀਆ ਦੀ ਉਡਾਣ ਵਿੱਚ ਟੁੱਟੀ ਹੋਈ ਸੀਟ 'ਤੇ ਯਾਤਰਾ ਕਰਨੀ ਪਈ। ਇਸ ਬਾਰੇ, ਉਨ੍ਹਾਂ ਨੇ 'ਐਕਸ 'ਤੇ ਪੋਸਟ ਕਰ ਕੇ ਆਪਣਾ ਦਰਦ ਸਾਂਝਾ ਕੀਤਾ ਹੈ। ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਸ਼ਿਵਰਾਜ ਨੇ ਕਿਹਾ ਕਿ ਏਅਰ ਇੰਡੀਆ ਦੀ ਉਡਾਣ 'ਚ ਬੈਠਣਾ ਦਰਦਨਾਕ ਸੀ। ਸ਼ਿਵਰਾਜ ਸਿੰਘ ਨੇ 'ਐਕਸ' 'ਤੇ ਲਿਖਿਆ,''ਅੱਜ ਮੈਂ ਭੋਪਾਲ ਤੋਂ ਦਿੱਲੀ ਆਉਣਾ ਸੀ, ਪੂਸਾ 'ਚ ਕਿਸਾਨ ਮੇਲੇ ਦਾ ਉਦਘਾਟਨ ਕਰਨਾ ਸੀ, ਕੁਰੂਕਸ਼ੇਤਰ 'ਚ ਕੁਦਰਤੀ ਖੇਤੀ ਮਿਸ਼ਨ ਦੀ ਮੀਟਿੰਗ ਕਰਨੀ ਸੀ ਅਤੇ ਚੰਡੀਗੜ੍ਹ 'ਚ ਕਿਸਾਨ ਸੰਗਠਨ ਦੇ ਮਾਣਯੋਗ ਪ੍ਰਤੀਨਿਧੀਆਂ ਨਾਲ ਚਰਚਾ ਕਰਨੀ ਸੀ। ਮੈਂ ਏਅਰ ਇੰਡੀਆ ਦੀ ਫਲਾਈਟ AI436 'ਤੇ ਟਿਕਟ ਬੁੱਕ ਕੀਤੀ ਸੀ, ਮੈਨੂੰ ਸੀਟ ਨੰਬਰ 8C ਅਲਾਟ ਕੀਤੀ ਗਈ ਸੀ। ਮੈਂ ਜਾ ਕੇ ਸੀਟ 'ਤੇ ਬੈਠ ਗਿਆ, ਸੀਟ ਟੁੱਟੀ ਹੋਈ ਸੀ ਅਤੇ ਅੰਦਰ ਧੱਸ ਗਈ ਸੀ। ਬੈਠਣਾ ਦਰਦਨਾਕ ਸੀ।''

ਸ਼ਿਵਰਾਜ ਨੇ ਅੱਗੇ ਕਿਹਾ ਕਿ ਜਦੋਂ ਮੈਂ ਏਅਰਲਾਈਨ ਸਟਾਫ਼ ਨੂੰ ਪੁੱਛਿਆ ਕਿ ਜੇਕਰ ਸੀਟ ਖਰਾਬ ਸੀ ਤਾਂ ਉਸ ਨੂੰ ਕਿਉਂ ਅਲਾਟ ਕੀਤੀ ਗਈ? ਉਨ੍ਹਾਂ ਕਿਹਾ ਕਿ ਮੈਨੇਜਮੈਂਟ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਇਹ ਸੀਟ ਚੰਗੀ ਨਹੀਂ ਹੈ ਅਤੇ ਇਸ ਦੀ ਟਿਕਟ ਨਹੀਂ ਵੇਚੀ ਜਾਣੀ ਚਾਹੀਦੀ। ਅਜਿਹੀ ਸਿਰਫ਼ ਇਕ ਸੀਟ ਨਹੀਂ ਹੈ, ਸਗੋਂ ਹੋਰ ਵੀ ਬਹੁਤ ਸਾਰੀਆਂ ਹਨ। ਮੇਰੇ ਸਹਿ-ਯਾਤਰੀਆਂ ਨੇ ਮੈਨੂੰ ਆਪਣੀ ਸੀਟ ਬਦਲਣ ਅਤੇ ਇਕ ਬਿਹਤਰ ਸੀਟ 'ਤੇ ਬੈਠਣ ਲਈ ਕਿਹਾ ਪਰ ਮੈਂ ਆਪਣੇ ਲਈ ਕਿਸੇ ਹੋਰ ਦੋਸਤ ਨੂੰ ਕਿਉਂ ਪਰੇਸ਼ਾਨ ਕਰਾਂ, ਮੈਂ ਫੈਸਲਾ ਕੀਤਾ ਕਿ ਮੈਂ ਆਪਣੀ ਯਾਤਰਾ ਇਸ ਸੀਟ 'ਤੇ ਬੈਠ ਕੇ ਹੀ ਪੂਰੀ ਕਰਾਂਗਾ। ਮੇਰਾ ਧਾਰਨਾ ਸੀ ਕਿ ਟਾਟਾ ਦੇ ਪ੍ਰਬੰਧਨ ਸੰਭਾਲਣ ਤੋਂ ਬਾਅਦ ਏਅਰ ਇੰਡੀਆ ਦੀ ਸੇਵਾ 'ਚ ਸੁਧਾਰ ਹੋਇਆ ਹੋਵੇਗਾ ਪਰ ਇਹ ਮੇਰਾ ਭਰਮ ਨਿਕਲਿਆ।''
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਚੌਹਾਨ ਦੇ ਪੋਸਟ 'ਤੇ ਏਅਰ ਇੰਡੀਆ ਨੇ 'ਐਕਸ' 'ਤੇ ਜਵਾਬ ਦਿੱਤਾ,''ਤੁਹਾਨੂੰ ਹੋਈ ਅਸਹੂਲਤ ਲਈ ਸਾਨੂੰ ਖੇਦ ਹੈ। ਕਿਰਪਾ ਭਰੋਸਾ ਰ ਹੇ ਕਿ ਅਸੀਂ ਭਵਿੱਖ 'ਚ ਅਜਿਹੀ ਕਿਸੇ ਵੀ ਘਟਨਾ ਨੂੰ ਰੋਕਣ ਲਈ ਇਸ ਮਾਮਲੇ 'ਤੇ ਧਿਆਨ ਦੇ ਰਹੇ ਹਾਂ। ਅਸੀਂ ਤੁਹਾਡੇ ਨਾਲ ਗੱਲ ਕਰਨਾ ਦਾ ਮਮੌਕਾ ਚਾਹੁੰਦੇ ਹਾਂ, ਕਿਰਪਾ ਸਾਨੂੰ ਸੰਦੇਸ਼ ਭੇਜੋ ਕਿ ਤੁਹਾਡੇ ਨਾਲ ਕਦੋਂ ਗੱਲ ਹੋ ਸਕਦੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰ ਦਾ ਨਵਾਂ ਆਦੇਸ਼, ਹੁਣ 24 ਘੰਟੇ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ
NEXT STORY