ਨਵੀਂ ਦਿੱਲੀ/ਧਨੌਲਾ (ਰਵਿੰਦਰ, ਨਰਿੰਦਰ,ਸੰਦੀਪ ਮਿੱਤਲ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਧਰਨੇ 'ਚ ਦਿੱਲੀ ਜਾ ਰਹੇ ਕਾਫ਼ਲੇ ਦੇ ਨਾਲ ਆਏ ਇੱਕ ਟਰੈਕਟਰ ਮਕੈਨਿਕ ਦੀ ਕਾਰ ਸਮੇਤ ਸੜਨ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜਨਕ ਰਾਜ ਨਾਮੀ 60-65 ਸਾਲਾ ਸੰਘਰਸ਼ੀ ਧਨੌਲੇ ਵਿਖੇ ਆਪਣੀ ਪੈਂਚਰਾਂ ਦੀ ਦੁਕਾਨ ਚਲਾਉਂਦਾ ਸੀ ਤੇ ਉਹ ਧਨੌਲਾ ਦੇ ਮਕੈਨਿਕ ਦੇ ਨਾਲ ਹੈਲਪਰ ਵਜੋਂ ਆਇਆ ਸੀ। ਮ੍ਰਿਤਕ ਦੇ ਨਾਲ ਆਏ ਟਰੈਕਟਰ ਮਕੈਨਿਕ ਨੌਜਵਾਨ ਨੇ ਕਿਹਾ ਕਿ ਮ੍ਰਿਤਕ ਜਨਕ ਰਾਜ ਹੈਲਪਰ ਦੇ ਤੌਰ 'ਤੇ ਉਨ੍ਹਾਂ ਨਾਲ ਆਇਆ ਸੀ।
ਇਹ ਵੀ ਪੜ੍ਹੋ: ਖੇਤਾਂ ਤੋਂ ਵਾਪਸ ਆਪਣੇ ਘਰ ਆ ਰਹੇ 14 ਸਾਲਾ ਬੱਚੇ ਨਾਲ ਵਾਪਰਿਆ ਭਾਣਾ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਇਆ ਇਹ ਭਲਾਮਾਨਸ ਹੈਲਪਰ ਦੇ ਤੌਰ 'ਤੇ ਨੌਜਵਾਨਾਂ ਨਾਲ ਆਇਆ ਸੀ ਤੇ ਟਰੈਕਟਰ ਠੀਕ ਕਰਦਾ ਥੱਕ ਟੁੱਟ ਕੇ ਸਵਿੱਫਟ ਕਾਰ 'ਚ ਆ ਕੇ ਸੋ ਗਿਆ ਜਿਸ ਤੋਂ ਬਾਅਦ ਗੱਡੀ 'ਚ ਸ਼ਾਟ ਸਰਕਟ ਹੋਇਆ ਤੇ ਜਿਸ ਨਾਲ ਗੱਡੀ ਨੂੰ ਅੱਗ ਲੱਗ ਗਈ ਤੇ ਮਿੰਟਾਂ 'ਚ ਹੀ ਜਨਕ ਰਾਜ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜ੍ਹੋ: ਇਕ ਸਾਲ ਪਹਿਲਾਂ ਹੋਏ ਬੱਚੇ ਦੇ ਕਤਲ ਦੀ ਗੁੱਥੀ ਸੁਲਝੀ , ਹੋਇਆ ਵੱਡਾ ਖ਼ੁਲਾਸਾ
ਪੰਜਾਬ ਭਾਜਪਾ ਨੇ ਸੈੱਲਾਂ ਦੇ ਸੂਬਾ ਕਨਵੀਨਰ ਕੀਤੇ ਨਿਯੁਕਤ
NEXT STORY