ਤਪਾ ਮੰਡੀ(ਮਾਰਕੰਡਾ)- ਡੀ. ਐੱਸ.ਪੀ. ਤਪਾ ਅੱਛਰੂ ਰਾਮ ਸ਼ਰਮਾ ਦੀ ਦੇਖ-ਰੇਖ ਹੇਠ ਥਾਣਾ ਮੁਖੀ ਮਨਜੀਤ ਸਿੰਘ ਦੀ ਅਗਵਾਈ ਹੇਠ ਤਪਾ ਪੁਲਸ ਨੇ ਅਧੂਰੇ ਕਾਗ਼ਜ਼ਾਂ ਵਾਲੇ ਮੋਟਰਸਾਈਕਲਾਂ ਚਾਲਕਾਂ ਦੇ ਚਲਾਨ ਕੱਟੇ। ਖ਼ਾਸ ਤੌਰ 'ਤੇ ਜਿਨ੍ਹਾਂ ਵਾਹਨਾਂ 'ਤੇ ਨੰਬਰ ਪਲੇਟਾਂ ਨਹੀਂ ਸਨ ਜਾਂ ਨੰਬਰ ਪਲੇਟਾਂ 'ਤੇ ਕੋਈ ਨਾਂ ਆਦਿ ਲਿਖਿਆ ਹੋਇਆ ਸੀ, ਵਾਲੇ ਚਾਲਕਾਂ ਨਾਲ ਸਖ਼ਤੀ ਨਾਲ ਨਜਿੱਠਿਆ ਗਿਆ। ਕੁਝ ਨੌਜਵਾਨਾਂ ਨੇ ਕੋਈ ਨਾ ਕੋਈ ਪਤਵੰਤੇ ਜਾਂ ਪ੍ਰਧਾਨਾਂ ਨਾਲ ਗੱਲ ਕਰਵਾ ਕੇ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਪ੍ਰਧਾਨਾਂ ਦੀ ਸਿਫ਼ਾਰਿਸ਼ ਵੀ ਨਹੀਂ ਮੰਨੀ। ਮੌਕੇ 'ਤੇ ਹਾਜ਼ਰ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਹੁਣ ਮੋਟਰਸਾਈਕਲਾਂ 'ਤੇ ਹੁੱਲੜਬਾਜ਼ੀ ਕਰਨ ਵਾਲਿਆਂ ਦੀ ਵੀ ਖੈਰ ਨਹੀਂ। ਇਸ ਮੌਕੇ ਕਈ ਮੋਟਰਸਾਈਕਲ ਚਾਲਕ ਪੁਲਸ ਤੋਂ ਅੱਖ ਬਚਾ ਕੇ ਪਿਛਲੀ ਗ਼ਲੀ ਵਿਚੋਂ ਨਿਕਲਦੇ ਵੀ ਵੇਖੇ ਗਏ। ਕੁਲ ਮਿਲਾ ਕੇ ਤਪਾ ਪੁਲਸ ਵੱਲੋਂ ਅੱਜ ਕੱਟੇ ਗਏ ਚਲਾਨਾਂ ਨੇ ਅਧੂਰੇ ਕਾਗ਼ਜ਼ਾਂ ਵਾਲਿਆਂ ਨੂੰ ਚੰਗੀ ਭਾਜੜ ਪਾਈ
ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਕਾਂਸਟੇਬਲ ਦਾ ਕੱਟਿਆ ਚਲਾਨ
ਤਪਾ ਪੁਲਸ ਨੇ ਕਾਨੂੰਨ ਦੀ ਰੱਖਿਆ ਕਰਨ ਵਾਲੇ ਕਾਂਸਟੇਬਲ ਦੇ ਬਿਨਾਂ ਨੰਬਰੀ ਮੋਟਰਸਾਈਕਲ ਦਾ ਚਲਾਨ ਕੱਟ ਦਿੱਤਾ। ਇਸ ਸਬੰਧੀ ਏ.ਐੱਸ.ਆਈ. ਭੀਮ ਸੈਨ ਨੇ ਦੱਸਿਆ ਕਿ ਕਾਂਸਟੇਬਲ ਸਤਿਗੁਰ ਸਿੰਘ, ਜੋ ਸਪੈਸ਼ਲ ਡਿਊਟੀ 'ਤੇ ਤਪਾ ਥਾਣੇ 'ਚ ਆਇਆ ਹੋਇਆ ਸੀ, ਦੇ ਮੋਟਰਸਾਈਕਲ 'ਤੇ ਅੱਗੇ ਪਿੱਛੇ ਨੰਬਰ ਨਾ ਲਿਖਣ ਅਤੇ ਅੱਗੇ ਪੰਜਾਬ ਪੁਲਸ ਲਿਖਿਆ ਹੋਣ ਬਾਰੇ 'ਜਗ ਬਾਣੀ' ਵਿਚ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ, ਜਿਸ 'ਤੇ ਅੱਜ ਸਵੇਰੇ ਤਪਾ ਪੁਲਸ ਨੇ ਉਸ ਬਿਨਾਂ ਨੰਬਰੀ ਮੋਟਰਸਾਈਕਲ ਦਾ ਚਲਾਨ ਕੱਟ ਦਿੱਤਾ ਹੈ।
ਰੇਲਿੰਗ ਵਿਹੂਣੇ ਪੁਲ ਬਣੇ ਖਤਰੇ ਦੀ ਘੰਟੀ
NEXT STORY