ਧਨੌਲਾ(ਰਵਿੰਦਰ)- ਨਵੀਂ ਬਣੀ ਐੈੱਨ. ਐੱਚ. 64 ਰੋਡ, ਜੋ ਚੰਡੀਗੜ੍ਹ-ਬਠਿੰਡਾ ਨੂੰ ਜੋੜਦੀ ਹੈ, ਦਾ ਹਰੀਗੜ੍ਹ ਨਹਿਰ ਵਾਲਾ ਅਤੇ ਉਸ ਨਾਲ ਲੱਗਦੇ ਰਜਬਾਹੇ ਦਾ ਪੁਲ ਸੜਕ ਨਿਰਮਾਣ ਕਰ ਰਹੀ ਕੰਪਨੀ ਨੇ ਉੱਚਾ ਕਰ ਕੇ ਨਵੇਂ ਬਣਾ ਦਿੱਤੇ ਪਰ ਉਕਤ ਦੋਵਾਂ ਪੁਲਾਂ ਦੀਆਂ ਸਾਈਡਾਂ 'ਤੇ ਰੇਲਿੰਗ ਨਹੀਂ ਲਾਈ ਅਤੇ ਨਾ ਹੀ ਪਟੜੀ ਦੀ ਮਿੱਟੀ ਖੁਰਨ ਤੋਂ ਰੋਕਣ ਲਈ ਕੋਈ ਕੰਧ ਹੀ ਕੱਢੀ ਹੈ, ਜਿਸ ਦੇ ਰੋਸ ਵਜੋਂ ਲੋਕਾਂ ਨੇ ਸੜਕ ਨਿਰਮਾਣ ਕਰ ਰਹੀ ਕੰਪਨੀ ਅਤੇ ਪੀ. ਡਬਲਿਊ. ਡੀ. ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ਅਵਤਾਰ ਸਿੰਘ ਸਿੱਧੂ, ਸਾਬਕਾ ਸਰਪੰਚ ਬੀਰਇੰਦਰਪਾਲ ਸਿੰਘ ਲੱਕੀ, ਪਿਆਰਾ ਸਿੰਘ, ਜਰਨੈਲ ਸਿੰਘ, ਹਰਦੀਪ ਸਿੰਘ ਨੰਬਰਦਾਰ ਆਦਿ ਨੇ ਕਿਹਾ ਕਿ ਨਵਾਂ ਪੁਲ ਬਣਨ ਤੋਂ ਪਹਿਲਾਂ ਮਜ਼ਬੂਤ ਐਂਗਲਾਂ ਦੀ ਬਣੀ ਰੇਲਿੰਗ ਲੱਗੀ ਹੋਈ ਸੀ ਪਰ ਹੁਣ ਨਵੇਂ ਬਣੇ ਪੁਲ ਤੋਂ ਬਾਅਦ ਨਵੀਂ ਰੇਲਿੰਗ ਤਾਂ ਕੀ ਲਾਉਣੀ ਸੀ, ਪੁਰਾਣੀ ਰੇਲਿੰਗ ਦਾ ਵੀ ਕੋਈ ਥਹੁ ਪਤਾ ਨਹੀਂ। ਉਕਤ ਦੋਵੇਂ ਪੁਲ ਕਰੀਬ 45 ਫੁੱਟ ਉੱਚੇ ਬਣੇ ਹਨ, ਜੋ ਰੇਲਿੰਗ ਤੋਂ ਬਿਨਾਂ ਰਾਹਗੀਰਾਂ ਲਈ ਵੱਡਾ ਖਤਰਾ ਹਨ। ਸਿੱਧੀ ਢਾਲ ਹੋਣ ਕਾਰਨ ਜੇਕਰ ਕੋਈ ਵਿਅਕਤੀ ਜਾਂ ਜਾਨਵਰ ਇਕ ਵਾਰ ਤਿਲਕ ਗਿਆ ਤਾਂ ਸਿੱਧਾ 45 ਫੁੱਟ ਡੂੰਘਾ ਡਿੱਗੇਗਾ। ਦੋਵਾਂ ਪਾਸੇ ਮਿੱਟੀ ਖੁਰਨ ਤੋਂ ਰੋਕਣ ਲਈ ਕੋਈ ਕੰਧ ਵੀ ਨਹੀਂ ਕੱਢੀ ਗਈ, ਜਿਸ ਕਾਰਨ ਅੱਜ ਸਾਨੂੰ ਸੜਕ ਨਿਰਮਾਣ ਕੰਪਨੀ ਅਤੇ ਪੀ. ਡਬਲਿਊ. ਡੀ. ਅਧਿਕਾਰੀਆਂ ਖਿਲਾਫ ਰੋਸ ਜ਼ਾਹਿਰ ਕਰਨਾ ਪਿਆ ਹੈ।
ਕੀ ਕਹਿਣਾ ਹੈ ਸੜਕ ਨਿਰਮਾਣ ਕੰਪਨੀ ਦੇ ਅਧਿਕਾਰੀ ਦਾ : ਉਨ੍ਹਾਂ ਕਿਹਾ ਕਿ ਅਸੀਂ ਟੈਂਡਰ ਮੁਤਾਬਿਕ ਕੰਮ ਪੂਰਾ ਕਰ ਦਿੱਤਾ ਹੈ, ਜੇਕਰ ਪੀ. ਡਬਲਿਊ. ਡੀ. ਵਿਭਾਗ ਸਾਨੂੰ ਲਿਖ ਕੇ ਮਨਜ਼ੂਰੀ ਦੇਵੇਗਾ ਤਾਂ ਅਸੀਂ ਨਵੀਂ ਰੇਲਿੰਗ ਲਾ ਦਿਆਂਗੇ। ਪੀ.ਡਬਲਿਊ. ਡੀ. ਦੇ ਐੈੱਸ.ਡੀ.ਓ. ਅਨਸੁਲ ਬਾਂਸਲ ਪੁਰਾਣੀ ਰੇਲਿੰਗ ਗਾਇਬ ਹੋਣ ਸਬੰਧੀ ਕੋਈ ਠੋਸ ਉੱਤਰ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਮੈਂ ਕਿਸੇ ਦਿਨ ਆ ਕੇ ਮੌਕਾ ਦੇਖ ਕੇ ਰੇਲਿੰਗ ਅਤੇ ਕੰਧ ਨਾ ਬਣਨ ਦੀ ਜਾਂਚ ਕਰ ਕੇ ਕੰਮ ਪੂਰਾ ਕਰਵਾ ਦਿਆਂਗਾ।
ਕੌਣ-ਕੌਣ ਸਨ ਹਾਜ਼ਰ : ਕਰਨੈਲ ਸਿੰਘ, ਪਿਆਰਾ ਸਿੰਘ, ਚਮਕੌਰ ਸਿੰਘ, ਮੱਘਰ ਸਿੰਘ, ਹਰਸ਼ਮਨਦੀਪ ਸਿੰਘ, ਸੁਖਵਿੰਦਰ ਸਿੰਘ, ਹਰਦੀਪ ਸਿੰਘ ਨੰਬਰਦਾਰ, ਅੰਗਰੇਜ਼ ਸਿੰਘ, ਕਰਤਾਰ ਸਿੰਘ, ਸੁਖਦੀਪ ਸਿੰਘ ਤੇ ਅਮਰਜੀਤ ਸਿੰਘ ਆਦਿ।
25 ਗ੍ਰਾਮ ਹੈਰੋਇਨ ਸਮੇਤ 2 ਗ੍ਰਿਫ਼ਤਾਰ
NEXT STORY