ਮਾਨਸਾ(ਜੱਸਲ)-ਮਾਨਸਾ ਟ੍ਰੈਫਿਕ ਪੁਲਸ ਬੇਲਗਾਮ ਹੋ ਗਈ ਹੈ, ਜਿਸ ਦੀ ਤਾਜ਼ਾ ਮਿਸਾਲ ਟ੍ਰੈਫਿਕ ਪੁਲਸ ਦੇ ਇਕ ਹੌਲਦਾਰ ਗੁਰਦੀਪ ਸਿੰਘ ਨੇ ਆਪਣੀ ਵਰਦੀ ਖੁਦ ਪਾੜ ਕੇ ਕਾਂਗਰਸ ਦੇ ਸ਼ਹਿਰੀ ਵਾਈਸ ਪ੍ਰਧਾਨ 'ਤੇ ਵਰਦੀ ਪਾੜਨ ਦੇ ਦੋਸ਼ ਲਾ ਦਿੱਤੇ, ਜਿਸ ਦੀ ਸੱਚਾਈ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ, ਹਾਲਾਂਕਿ ਸ਼ਹਿਰੀ ਵਾਈਸ ਪ੍ਰਧਾਨ ਵਿਸ਼ਾਲ ਜੈਨ ਗੋਲਡੀ ਨਾਲ ਟ੍ਰੈਫਿਕ ਨੂੰ ਲੈ ਕੇ ਮਾਮੂਲੀ ਜ਼ੁਬਾਨੀ ਤਕਰਾਰ ਹੋਇਆ ਸੀ। ਸ਼ਹਿਰ ਵਾਸੀਆਂ ਅਤੇ ਕਾਂਗਰਸੀਆਂ 'ਚ ਇਸ ਧੱਕੇਸ਼ਾਹੀ ਦਾ ਬਹੁਤ ਰੋਸ ਹੈ। ਇਸ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਲਿਆਉਣ ਲਈ ਸੀਨੀਅਰ ਕਾਂਗਰਸੀ ਲੀਡਰਸ਼ਿਪ ਅਤੇ ਪੁਲਸ ਅਧਿਕਾਰੀਆਂ ਨਾਲ ਮਿਲਣ ਦਾ ਫੈਸਲਾ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਜਦੋਂ ਜ਼ਿਲਾ ਪੁਲਸ ਮੁਖੀ ਪਰਮਵੀਰ ਸਿੰਘ ਪਰਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਅਜੇ ਤੱਕ ਇਹ ਮਾਮਲਾ ਨਹੀਂ ਆਇਆ। ਜੇਕਰ ਕਿਸੇ ਵੀ ਟਰੈਫਿਕ ਕਰਮਚਾਰੀ ਨੇ ਆਪਣੀ ਵਰਦੀ ਪਾੜ ਕੇ ਕਿਸੇ ਸ਼ਹਿਰੀ ਨੂੰ ਪ੍ਰੇਸ਼ਾਨ ਕੀਤਾ ਹੈ ਤਾਂ ਉਸ ਦੀ ਬਣਦੀ ਕਾਰਵਾਈ ਕਰਾਂਗੇ।
70 ਸਾਲਾ ਬਜ਼ੁਰਗ ਵੱਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼
NEXT STORY