ਕਪੂਰਥਲਾ (ਗੌਰਵ)— ਸ਼ਹਿਰ 'ਚ ਸਥਾਈ ਤੌਰ 'ਤੇ ਟ੍ਰੈਫਿਕ ਇੰਚਾਰਜ ਦੀ ਨਿਯੁਕਤੀ ਨਾ ਹੋਣ ਦੇ ਸਿੱਟੇ ਵਜੋਂ ਜਿੱਥੇ ਇਕ ਵਾਰ ਫਿਰ ਤੋਂ ਟ੍ਰੈਫਿਕ ਸਮੱਸਿਆ ਵਧਣ ਲੱਗ ਗਈ ਹੈ, ਉਥੇ ਹੀ ਟ੍ਰੈਫਿਕ ਵਿਭਾਗ ਦੇ ਰੈਵੀਨਿਊ 'ਚ ਭਾਰੀ ਕਮੀ ਆ ਰਹੀ ਹੈ। ਜ਼ਿਕਰਯੋਗ ਹੈ ਕਿ ਟ੍ਰੈਫਿਕ ਵਿੰਗ ਕਪੂਰਥਲਾ 'ਚ ਸਬ ਇੰਸਪੈਕਟਰ ਜਾਂ ਇੰਸਪੈਕਟਰ ਪੁਲਸ ਅਫਸਰ ਨੂੰ ਟ੍ਰੈਫਿਕ ਇੰਚਾਰਜ ਲਗਾਇਆ ਜਾਂਦਾ ਹੈ, ਜਿਸ ਦੇ ਅਧੀਨ 4 ਅਤੇ 5 ਏ. ਐੱਸ. ਆਈ. ਸਮੇਤ ਕਰੀਬ 25 ਪੁਲਸ ਮੁਲਾਜ਼ਮਾਂ ਨੂੰ ਲਗਾਇਆ ਜਾਂਦਾ ਹੈ। ਪਿਛਲੇ ਸਾਲ ਟ੍ਰੈਫਿਕ ਪੁਲਸ ਕਪੂਰਥਲਾ ਨੇ ਕਰੀਬ 1.50 ਕਰੋੜ ਰੁਪਏ ਦੀ ਰਕਮ ਚਲਾਨਾਂ ਤੋਂ ਇੱਕਠੀ ਕਰਕੇ ਰਿਕਾਰਡ ਆਮਦਨੀ ਦਿਖਾਈ ਸੀ। ਜਿਸ ਤੋਂ ਬਾਅਦ ਇਸ ਸਾਲ ਮਈ 'ਚ ਉਸ ਸਮੇਂ ਦੇ ਟ੍ਰੈਫਿਕ ਇੰਚਾਰਜ ਦਰਸ਼ਨ ਲਾਲ ਸ਼ਰਮਾ ਦੇ ਰਿਟਾਇਰਡ ਹੋਣ ਤੋਂ ਬਾਅਦ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਨੂੰ ਟ੍ਰੈਫਿਕ ਇੰਚਾਰਜ ਲਗਾਇਆ ਗਿਆ ਸੀ ਪਰ ਉਨ੍ਹਾਂ ਨੂੰ ਪਿਛਲੇ ਦਿਨੀਂ ਸੁਲਤਾਨਪੁਰ ਲੋਧੀ ਵਿੱਚ ਐੱਸ. ਐੱਚ. ਓ. ਦੇ ਤੌਰ 'ਤੇ ਲਗਾਉਣ ਕਾਰਨ ਸ਼ਹਿਰ 'ਚ ਟ੍ਰੈਫਿਕ ਇੰਚਾਰਜ ਦਾ ਅਹੁਦਾ ਖਾਲੀ ਪਿਆ ਹੈ, ਜਿਸ ਕਰਕੇ ਇਕ ਵਾਰ ਫਿਰ ਤੋਂ ਲੋਕ ਸੜਕ ਕੰਢੇ ਜਿੱਥੇ ਗੱਡੀਆਂ ਲਗਾ ਕੇ ਟ੍ਰੈਫਿਕ ਜਾਮ ਕਰ ਰਹੇ ਹਨ, ਉਥੇ ਹੀ ਨੋ ਪਾਰਕਿੰਗ ਜ਼ੋਨ 'ਚ ਗੱਡੀਆਂ ਖੜ੍ਹੀਆਂ ਕਰਕੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਜਿਸ ਦਾ ਕਿਤੇ ਨਾ ਕਿਤੇ ਸਰਕਾਰੀ ਰੈਵੀਨਿਊ 'ਤੇ ਵੀ ਭਾਰੀ ਅਸਰ ਪੈ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਕਦੋਂ ਤਕ ਜ਼ਿਲਾ ਪੁਲਸ ਨਵੇਂ ਟ੍ਰੈਫਿਕ ਇੰਚਾਰਜ ਦੀ ਨਿਯੁਕਤੀ ਕਰਦੀ ਹੈ।
ਜਲਦੀ ਹੀ ਨਵੇਂ ਟ੍ਰੈਫਿਕ ਇੰਚਾਰਜ ਨੂੰ ਨਿਯੁਕਤ ਕੀਤਾ ਜਾਵੇਗਾ: ਐੱਸ. ਐੱਸ. ਪੀ
ਇਸ ਸਬੰਧ 'ਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਗੱਲਬਾਤ ਕੀਤਾ ਗਈ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਸ਼ਹਿਰ 'ਚ ਨਵੇਂ ਟ੍ਰੈਫਿਕ ਇੰਚਾਰਜ ਨੂੰ ਨਿਯੁਕਤ ਕੀਤਾ ਜਾਵੇਗਾ। ਇਸ ਦੇ ਲਈ ਪ੍ਰਸ਼ਾਸਨਿਕ ਕਾਰਵਾਈ ਚੱਲ ਰਹੀ ਹੈ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਰਾਜਪਾਲ ਨੂੰ ਸੌਂਪਿਆ ਮੈਮੋਰੈਂਡਮ
NEXT STORY