ਜਲੰਧਰ(ਖੁਰਾਨਾ)— ਸ਼ਹਿਰ 'ਚ ਕੂੜੇ ਦੀ ਸਮੱਸਿਆ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਹੈ ਪਰ ਨਗਰ-ਨਿਗਮ ਵੱਧ ਰਹੇ ਕੂੜੇ ਦੇ ਪ੍ਰਤੀ ਕੋਈ ਧਿਆਨ ਨਹੀਂ ਦੇ ਰਿਹਾ। ਨਗਰ-ਨਿਗਮ ਦੀਆਂ ਮਸ਼ੀਨਾਂ ਨੇ ਬੀਤੇ ਦਿਨ ਦੁਪਹਿਰ 12 ਵਜੇ ਦੇ ਸਮੇਂ ਪਲਾਜ਼ਾ ਚੌਕ 'ਤੇ ਸਥਿਤ ਕੂੜੇ ਦੇ ਡੰਪ ਤੋਂ ਕੂੜਾ ਚੁੱਕਣਾ ਸ਼ੁਰੂ ਕੀਤਾ, ਜਿਸ ਕਾਰਨ ਕਰੀਬ 1 ਘੰਟਾ ਟ੍ਰੈਫਿਕ ਜਾਮ ਰਿਹਾ ਅਤੇ ਜੋਤੀ ਚੌਕ ਤੋਂ ਲੈ ਕੇ ਨਾਮਦੇਵ ਚੌਕ ਤੱਕ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਜ਼ਿਕਰਯੋਗ ਹੈ ਕਿ ਪਹਿਲੇ ਨਗਰ-ਨਿਗਮ ਸਵੇਰ ਦੇ ਸਮੇਂ ਕੂੜੇ ਚੁੱਕਦੇ ਸਨ ਪਰ ਹੁਣ ਜੀ. ਟੀ. ਰੋਡ 'ਤੇ ਲੱਗਦਾ ਕੂੜਾ ਵੀ ਦੁਪਹਿਰ ਦੇ ਸਮੇਂ ਚੁੱਕਿਆ ਜਾਂਦਾ ਹੈ, ਜਿਸ ਕਾਰਨ ਪੂਰੀ ਸੜਕ ਜਾਮ ਹੋ ਜਾਂਦੀ ਹੈ। ਇਸ ਸਥਿਤੀ ਦੇ ਕਾਰਨ ਓਲਡ ਜੀ. ਟੀ. ਰੋਡ ਤੋਂ ਲੰਘਣ ਵਾਲੇ ਵਾਹਨ ਚਾਲਕ ਹਰ ਰੋਜ਼ ਪਰੇਸ਼ਾਨ ਹੁੰਦੇ ਹਨ ਅਤੇ ਟ੍ਰੈਫਿਕ ਪੁਲਸ ਨੂੰ ਵੀ ਦੁੱਗਣੀ ਮਿਹਨਤ ਕਰਨੀ ਪੈਂਦੀ ਹੈ।
ਮਾਮੂਲੀ ਵਿਵਾਦ ਕਾਰਨ ਹੋਏ ਝਗੜੇ 'ਚ 1 ਜ਼ਖ਼ਮੀ, 2 ਨਾਮਜ਼ਦ
NEXT STORY