ਪੱਟੀ, (ਸੋਢੀ)- ਪੱਟੀ ਸ਼ਹਿਰ ਦੀ ਟ੍ਰੈਫਿਕ ਦਿਨੋ ਦਿਨ ਵਧਦੀ ਜਾ ਰਹੀ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਸ਼ਹਿਰ ਦੀ ਟ੍ਰੈਫਿਕ ਦਾ ਏਨਾ ਮੰਦਾ ਹਾਲ ਹੋ ਚੁੱਕਾ ਹੈ ਕਿ ਕਿਸੇ ਵੀ ਬਾਜ਼ਾਰ ਵਿਚੋਂ ਪੈਦਲ, ਸਾਈਕਲ ਜਾਂ ਮੋਟਰਸਾਈਕਲ ’ਤੇ ਨਿਕਲਣਾ ਝਗਡ਼ੇ ਤੋਂ ਖਾਲੀ ਨਹੀਂ। ਅੱਜ ਦੀ ਤਾਜ਼ਾ ਮਿਸਾਲ ਗਾਂਧੀ ਸੱਥ ਤੋਂ ਸਿਵਲ ਹਸਪਤਾਲ ਨੂੰ ਜਾਂਦੀ ਸਡ਼ਕ ’ਤੇ ਵੱਡੇ ਵ੍ਹੀਕਲਾਂ ਕਾਰਾਂ ਤੇ ਮੋਟਰਸਾਈਕਲ, ਸਕੂਟਰਾਂ ਨੇ ਏਨਾ ਜਾਮ ਲਗਾ ਦਿੱਤਾ ਕਿ ਤਕਰੀਬਨ ਅੱਧਾ ਘੰਟਾ ਪੈਦਲ ਲੰਘਣ ਵਾਲੇ ਰਾਹਗੀਰ ਵੀ ਇਸ ਟ੍ਰੈਫਿਕ ਵਿਚ ਫਸੇ ਰਹੇ। ਇਸ ਰੋਡ ’ਤੇ ਸਿਵਲ ਹਸਪਤਾਲ, ਸਰਕਾਰੀ ਕਾਲਜ, ਸਰਕਾਰੀ ਬੱਚਿਆਂ ਦਾ ਸਕੂਲ ਅਤੇ ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਵਿਖੇ ਜਾਣ ਲਈ ਇਹੀ ਮੇਨ ਰਸਤਾ ਹੈ। ਜਿਸ ਵਿਚੋਂ ਇੰਨੀ ਜ਼ਿਆਦਾ ਟ੍ਰੈਫਿਕ ਹੋਣ ਕਾਰਨ ਹਸਪਤਾਲ ਜਾਣ ਵਾਲਾ ਮਰੀਜ਼ ਅਤੇ ਉਪਰੋਂ ਪੈ ਰਹੀ ਕਹਿਰ ਦੀ ਗਰਮੀ ਕਿਸੇ ਵੇਲੇ ਵੀ ਮਰੀਜ਼ ਨੂੰ ਮੌਤ ਦੇ ਮੂੰਹ ਵਿਚ ਲਿਜਾ ਸਕਦੀ ਹੈ। ਇਥੇ ਹੀ ਬਸ ਨਹੀਂ ਅੱਗੇ ਸ਼ਹਿਰ ਅੰਦਰ ਬੱਸ ਸਟੈਂਡ ਵੀ ਮੌਜੂਦ ਹੈ। ਬੱਸਾਂ ਦੀ ਆਵਾਜਾਈ ਕਾਰਨ ਤਾਂ ਜਾਮ ਲੱਗਦਾ ਹੀ ਹੈ ਪਰ ਜਦੋਂ ਪ੍ਰਾਈਵੇਟ ਬੱਸਾਂ ਵਾਲੇ ਅੱਡੇ ਤੋਂ ਬਾਹਰ ਹੀ ਸਵਾਰੀਆਂ ਲੈਂਦੇ ਹਨ ਜਿਸ ਨਾਲ ਰੋਡਵੇਜ਼ ਨੂੰ ਚੂਨਾ ਲੱਗਦਾ ਹੈ ਉਸਦੇ ਨਾਲ ਹੀ ਸ਼ਹਿਰ ਨਿਵਾਸੀਆਂ ਨੂੰ ਵੀ ਟ੍ਰੈਫਿਕ ਦੀ ਭਾਰੀ ਪ੍ਰੇਸ਼ਾਨੀ ਆਉਂਦੀ ਹੈ। ਕਾਲਜ ਰੋਡ ’ਤੇ ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਾਂਧੀ ਸੱਥ ਤੋਂ ਲੈ ਕਿ ਸਿਵਲ ਹਸਪਤਾਲ ਤੱਕ ਦਿਨ ਵੇਲੇ ਨਾਅਰੇਬਾਜ਼ੀ ਕਰਵਾਈ ਜਾਵੇ ਤਾਂ ਟ੍ਰੈਫਿਕ ਦੇ ਸੁਧਾਰ ਦੇ ਨਾਲ -ਨਾਲ ਨਸ਼ਿਆਂ ਦੇ ਵੀ ਭਾਰੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਕੁੱਝ ਦੁਕਾਨਦਾਰਾਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਇਸ਼ਾਰਾ ਦਿੰਦਿਆਂ ਦੱਸਿਆ ਕਿ ਇਸ ਗੱਲ ਵੱਲ ਖਾਸ ਧਿਆਨ ਦੇਣ ਦੀ ਕ੍ਰਿਪਾਲਤਾ ਕਰਨ।
ਮੁੱਖ ਮੰਤਰੀ ਵੱਲੋਂ ਪੁਲਸ ਫੋਰਸ 'ਚ 'ਵਨ ਰੈਂਕ ਅੱਪ ਪ੍ਰਮੋਸ਼ਨ' ਸਕੀਮ ਦੀ ਸ਼ੁਰੂਆਤ
NEXT STORY