ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)- ਰਿਆਸਤੀ ਸ਼ਹਿਰ ਸੰਗਰੂਰ ਦੇ ਰੇਲਵੇ ਸਟੇਸ਼ਨ 'ਤੇ ਅੱਜ ਉਸ ਸਮੇਂ ਸਵਾਰੀਆਂ ਦੀ ਰੌਣਕ ਨਜ਼ਰ ਆਈ ਜਦੋਂ ਕਰੀਬ ਇਕ ਹਫਤੇ ਬਾਅਦ ਰੇਲ ਪਟੜੀਆਂ 'ਤੇ ਪੈਸੰਜਰ ਗੱਡੀਆਂ ਦੌੜੀਆਂ। ਪੈਸੰਜਰ ਗੱਡੀਆਂ ਦੇ ਮੁੜ ਚੱਲਣ ਨਾਲ ਡੇਲੀ ਪੈਸੰਜਰਾਂ ਤੇ ਹੋਰਨਾਂ ਸਵਾਰੀਆਂ ਦੇ ਚਿਹਰਿਆਂ 'ਤੇ ਰੌਣਕ ਵੇਖਣ ਨੂੰ ਮਿਲੀ। ਸਟੇਸ਼ਨ ਸੁਪਰਵਾਈਜ਼ਰ ਸੋਹਣ ਲਾਲ ਨੇ ਦੱਸਿਆ ਕਿ ਵੀਰਵਾਰ ਸਵੇਰ ਤੋਂ ਹੀ ਰੋਜ਼ਾਨਾ ਅੱਪ ਡਾਊਨ ਕਰਨ ਵਾਲੀਆਂ ਸਾਰੀਆਂ ਪੈਸੰਜਰ ਗੱਡੀਆਂ ਆ ਜਾ ਰਹੀਆਂ ਹਨ ਜਦੋਂਕਿ ਮੇਲ ਗੱਡੀਆਂ ਕੱਲ ਚੱਲ ਪਈਆਂ ਸਨ। ਦੱਸਣਯੋਗ ਹੈ ਕਿ ਡੇਰਾ ਮੁਖੀ ਮਾਮਲੇ ਨੂੰ ਲੈ ਕੇ ਸਾਰੀਆਂ ਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਹੁਣ ਮਾਹੌਲ ਸੁਖਾਵਾਂ ਹੋਣ 'ਤੇ ਟ੍ਰੇਨਾਂ ਫਿਰ ਪਟੜੀਆਂ 'ਤੇ ਦੌੜਨ ਲੱਗ ਪਈਆਂ ਹਨ।
ਟ੍ਰੇਨ ਆਉਣ 'ਤੇ ਨਿਯਮਾਂ ਦੀਆਂ ਉਡੀਆਂ ਧੱਜੀਆਂ
'ਜਗ ਬਾਣੀ' ਟੀਮ ਨੇ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਤਾਂ ਉਸ ਸਮੇਂ ਲੁਧਿਆਣਾ ਤੋਂ ਹਿਸਾਰ ਪੈਸੰਜਰ ਗੱਡੀ, ਜੋ ਕਿ ਆਪਣੇ ਤੈਅ ਸਮੇਂ ਤੋਂ ਅੱਧਾ ਘੰਟਾ ਲੇਟ ਆ ਰਹੀ ਸੀ, ਜਦੋਂ ਸਟੇਸ਼ਨ ਦੇ ਕੋਲ ਪਲੇਟਫਾਰਮ ਨੰਬਰ 2 'ਤੇ ਪੁੱਜਣ ਵਾਲੀ ਸੀ ਤਾਂ ਐਨ ਮੌਕੇ 'ਤੇ ਸਟੇਸ਼ਨ 'ਤੇ ਅਨਾਊਂਸਮੈਂਟ ਹੋਈ ਕਿ ਉਕਤ ਗੱਡੀ ਪਲੇਟਫਾਰਮ ਨੰਬਰ 2 'ਤੇ ਆ ਰਹੀ ਹੈ ਜਦੋਂਕਿ ਸਵਾਰੀਆਂ ਪਲੇਟਫਾਰਮ ਨੰ. 1 'ਤੇ ਖੜ੍ਹੀਆਂ ਸਨ। ਉਧਰੋਂ ਗੱਡੀ ਪਲੇਟਫਾਰਮ ਨੰ. 2 'ਤੇ ਆ ਰਹੀ ਸੀ ਅਤੇ ਇਧਰੋਂ 1 ਨੰਬਰ ਪਲੇਟਫਾਰਮ 'ਤੇ ਖੜ੍ਹੀਆਂ ਸਵਾਰੀਆਂ ਰੇਲਵੇ ਦੀਆਂ ਲਾਈਨਾਂ 'ਤੇ ਹੀ ਦੌੜ ਕੇ 2 ਨੰਬਰ 'ਤੇ ਪੁੱਜੀਆਂ। ਸਟੇਸ਼ਨ 'ਤੇ ਖੜ੍ਹੇ ਰੇਲਵੇ ਅਤੇ ਪੁਲਸ ਕਰਮਚਾਰੀ ਸਭ ਕੁਝ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ।
ਟ੍ਰੈਫਿਕ ਪੁਲਸ ਨੇ ਅਧੂਰੇ ਕਾਗ਼ਜ਼ਾਂ ਵਾਲਿਆਂ ਨੂੰ ਪਾਈਆਂ ਭਾਜੜਾਂ
NEXT STORY