ਜਲੰਧਰ (ਪੁਨੀਤ)- ਰੇਲ ਗੱਡੀਆਂ ਦੇ ਦੇਰੀ ਨਾਲ ਚੱਲਣ ਕਾਰਨ ਯਾਤਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਖਤਮ ਨਹੀਂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਕੁੰਭ ਲਈ ਚੱਲਣ ਵਾਲੀਆਂ ਵਿਸ਼ੇਸ਼ ਰੇਲਗੱਡੀਆਂ ਵੀ ਦੇਰੀ ਨਾਲ ਪਹੁੰਚ ਰਹੀਆਂ ਹਨ, ਜਿਸ ਕਾਰਨ ਸ਼ਰਧਾਲੂਆਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਇਸ ਤੋਂ ਇਲਾਵਾ ਲੰਬੇ ਰੂਟਾਂ ’ਤੇ ਰੇਲਗੱਡੀਆਂ ਵੀ 6-7 ਘੰਟੇ ਜਾਂ ਇਸ ਤੋਂ ਵੱਧ ਦੇਰੀ ਨਾਲ ਚੱਲ ਰਹੀਆਂ ਹਨ।
ਇਸੇ ਕ੍ਰਮ ’ਚ ਪ੍ਰਯਾਗਰਾਜ (ਫਾਫਾਮਊ) ਤੋਂ ਅੰਮ੍ਰਿਤਸਰ ਜਾਣ ਵਾਲੀ ਕੁੰਭ ਸਪੈਸ਼ਲ ਟ੍ਰੇਨ ਨੰਬਰ 04661 ਜਲੰਧਰ ਸਿਟੀ ਸਟੇਸ਼ਨ ’ਤੇ ਸਵੇਰੇ 6.30 ਵਜੇ ਪਹੁੰਚੀ, ਜੋ ਕਿ ਆਪਣੇ ਨਿਰਧਾਰਤ ਸਮੇਂ ਤੋਂ 4 ਘੰਟੇ ਲੇਟ ਸੀ। ਟਾਟਾ ਨਗਰ ਤੋਂ ਜੰਮੂ ਤਵੀ ਜਾਣ ਵਾਲੀ ਟਾਟਾ ਜੰਮੂ ਤਵੀ ਐਕਸਪ੍ਰੈੱਸ 6 ਘੰਟੇ ਲੇਟ ਸੀ ਤੇ ਜਲੰਧਰ 12.50 ਵਜੇ ਪਹੁੰਚੀ।

ਇਹ ਵੀ ਪੜ੍ਹੋ- 'ਡੌਂਕੀ' ਨੇ ਨਿਗਲ਼ ਲਿਆ ਇਕ ਹੋਰ ਮਾਂ ਦਾ ਸੋਹਣਾ ਪੁੱਤ, ਅਮਰੀਕਾ ਜਾਂਦੇ ਨੂੰ ਰਸਤੇ 'ਚੋਂ ਹੀ ਲੈ ਗਿਆ 'ਕਾਲ਼'
ਕੋਲਕਾਤਾ ਤੋਂ ਜੰਮੂ ਤਵੀ ਜਾ ਰਹੀ ਸਿਆਲਦਹ-ਜੰਮੂ ਤਵੀ ਐਕਸਪ੍ਰੈੱਸ 13151 ਆਪਣੇ ਨਿਰਧਾਰਤ ਸਮੇਂ ਤੋਂ 3 ਘੰਟੇ ਪਿੱਛੇ, ਸਵੇਰੇ 7.30 ਵਜੇ ਕੈਂਟ ਸਟੇਸ਼ਨ ’ਤੇ ਪਹੁੰਚੀ। ਹਾਵੜਾ ਤੋਂ ਅੰਮ੍ਰਿਤਸਰ ਜਾਣ ਵਾਲੀ ਅੰਮ੍ਰਿਤਸਰ ਮੇਲ 13005 ਲਗਭਗ 1 ਘੰਟਾ ਦੇਰੀ ਨਾਲ ਚੱਲੀ।
ਪ੍ਰਯਾਗਰਾਜ-ਜੰਮੂ ਤਵੀ ਹਮਸਫ਼ਰ ਐਕਸਪ੍ਰੈੱਸ 22431, ਜੋ ਪ੍ਰਯਾਗਰਾਜ ਤੋਂ ਜੰਮੂ ਤਵੀ ਜਾ ਰਹੀ ਸੀ, ਲਗਭਗ ਡੇਢ ਘੰਟਾ ਲੇਟ ਹੋ ਕੇ 8:45 ਵਜੇ ਕੈਂਟ ਪਹੁੰਚੀ। ਇਸੇ ਤਰ੍ਹਾਂ ਹਾਵੜਾ ਤੋਂ ਜੰਮੂ ਤਵੀ ਜਾਣ ਵਾਲੀ 12331 ਹਿਮਗਿਰੀ ਐਕਸਪ੍ਰੈੱਸ 7 ਘੰਟੇ ਦੀ ਦੇਰੀ ਨਾਲ ਸਵੇਰੇ 8.24 ਵਜੇ ਦੀ ਬਜਾਏ 3.29 ਵਜੇ ਪਹੁੰਚੀ।
ਅਹਿਮਦਾਬਾਦ ਤੋਂ ਜੰਮੂ ਤਵੀ ਜਾਣ ਵਾਲੀ 12473 ਸਰਵੋਦਿਆ ਐਕਸਪ੍ਰੈੱਸ 2 ਘੰਟੇ ਦੀ ਦੇਰੀ ਨਾਲ ਦੁਪਹਿਰ 1.21 ਵਜੇ ਕੈਂਟ ਸਟੇਸ਼ਨ ਪਹੁੰਚੀ। ਕੋਲਕਾਤਾ ਤੋਂ ਅੰਮ੍ਰਿਤਸਰ ਜਾਣ ਵਾਲੀ ਦੁਰਗਿਆਣਾ ਐਕਸਪ੍ਰੈੱਸ 12357 ਰਾਤ 9.45 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ, ਜੋ ਲਗਭਗ 6 ਘੰਟੇ ਲੱਟ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ ; ਮਹਾਕੁੰਭ ਤੋਂ ਵਾਪਸ ਆਉਂਦੇ ਸਮੇਂ ਤਬਾਹ ਹੋ ਗਿਆ ਪੂਰਾ ਪਰਿਵਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫੈਕਟਰੀ 'ਚ ਕੰਮ ਕਰਦੇ ਮਜ਼ਦੂਰਾਂ ਨਾਲ ਵਾਪਰਿਆ ਦਰਦਨਾਕ ਹਾਦਸਾ ; ਉੱਤੇ ਡਿੱਗ ਗਿਆ ਉਬਲਦਾ ਹੋਇਆ ਲੋਹਾ
NEXT STORY