ਮਲੋਟ (ਜੁਨੇਜਾ) : ਆਈ.ਟੀ.ਆਈ. ਛਾਪਿਆਵਲੀ ਵਿਖੇ ਇਕ ਗੈਰ-ਕਾਨੂੰਨੀ ਨਸ਼ਾ ਛਡਾਉ ਕੇਂਦਰ 'ਚ ਲੋਕਾਂ ਨੂੰ ਪਿਸਤੌਲ ਦੀ ਨੋਕ 'ਤੇ ਨਸ਼ਾ ਕਰਵਾਇਆ ਜਾ ਰਿਹਾ ਸੀ। ਪੁਲਸ ਵੱਲੋਂ ਇਸ ਮਾਮਲੇ ਵਿਚ 2 ਸਕੇ ਭਰਾਵਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਪਿਸਤੌਲ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਡਾ. ਸਚਿਨ ਗੁਪਤਾ ਨੇ ਦੱਸਿਆ ਕਿ ਡੀ. ਐੱਸ. ਪੀ. ਮਲੋਟ ਬਲਕਾਰ ਸਿੰਘ ਸੰਧੂ ਅਤੇ ਥਾਣਾ ਸਿਟੀ ਮਲੋਟ ਦੇ ਮੁਖੀ ਵਰੁਣ ਨੂੰ ਖਾਸ ਮੁਖਬਰ ਤੋਂ ਸੂਚਨਾ ਮਿਲੀ ਕਿ ਦੋ ਸਕੇ ਭਰਾਵਾਂ ਵੱਲੋਂ ਅਣਅਧਿਕਾਰਤ ਤੌਰ 'ਤੇ ਨਸ਼ਾ ਛਡਾਉ ਕੇਂਦਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕੋਲ ਇਸ ਦਾ ਲਾਇਸੰਸ ਵੀ ਨਹੀ ਹੈ ਤੇ ਇੱਥੇ ਨਸ਼ਾ ਛਡਵਾਉਣ ਦੀ ਬਜਾਏ ਲੋਕਾਂ ਨੂੰ ਬੰਧਕ ਬਣਾ ਕੇ ਪਿਸਤੌਲ ਦੀ ਨੋਕ 'ਤੇ ਜ਼ਬਰਦਸਤੀ ਨਸ਼ਾ ਕਰਵਾਇਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਅਜੀਬੋ ਗਰੀਬ : ਚੋਰਾਂ ਨੂੰ ਨਹੀਂ ਲੱਭੇ ਪੈਸੇ ਤਾਂ ਦੁਕਾਨ ਦੀ ਕੰਧ 'ਤੇ ਲਿਖ ਗਏ ...
ਸੂਚਨਾ ਦੇ ਅਧਾਰ 'ਤੇ ਡਰੱਗ ਇੰਸਪੈਕਟ ਹਰਿਤਾ ਬਾਂਸਲ ਵੱਲੋਂ ਪੁਲਸ ਪਾਰਟੀ ਨਾਲ ਆਈ. ਟੀ. ਆਈ. ਛਾਪਿਆਵਾਲੀ ਵਿਖੇ ਜੀ. ਐੱਸ. ਐੱਮ. ਨਸ਼ਾ ਮੁਕਤੀ ਕੇਂਦਰ 'ਚ ਛਾਪੇਮਾਰੀ ਕੀਤੀ ਗਈ। ਤਲਾਸ਼ੀ ਦੌਰਾਨ ਸੈਂਟਰ 'ਚ ਅਲੱਗ-ਅਲੱਗ ਕੰਪਨੀਆਂ ਦੀਆਂ 593 ਨਸ਼ੀਲੀਆਂ ਗੋਲੀਆਂ ਅਤੇ ਇਕ ਪਿਸਟਲ ਬਰਾਮਦ ਹੋਈ। ਇਸ 'ਤੇ ਪੁਲਸ ਵੱਲੋਂ ਨਵਜੋਤ ਸਿੰਘ ਨਵੀ ਅਤੇ ਉਪਜੀਤ ਸਿੰਘ ਹਨੀ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਦਾਨੇਵਾਲਾ ਦੇ ਖ਼ਿਲਾਫ਼ ਥਾਣਾ ਸਿਟੀ ਮਲੋਟ ਵਿਖੇ ਦਰਜ ਕਰ ਅੱਗੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ। ਪੁਲਸ ਵੱਲੋਂ ਉਕਤ ਕੇਂਦਰ ਤੋਂ ਬੰਧਕ ਬਣਾ ਕਿ ਰੱਖੇ ਨਸ਼ੇ ਦਾ ਸ਼ਿਕਾਰ 24 ਨੌਜਵਾਨਾਂ ਨੂੰ ਉਥੋਂ ਰਿਹਾਅ ਕਰਾ ਕਿ ਮਲੋਟ ਦੇ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
IPS ਹਰਪ੍ਰੀਤ ਸਿੰਘ ਸਿੱਧੂ ਨੂੰ ਕੇਂਦਰ ਸਰਕਾਰ ਨੇ ਸੌਂਪੀ ਵੱਡੀ ਜ਼ਿੰਮੇਵਾਰੀ, ਸੰਭਾਲਣਗੇ ਇਹ ਅਹੁਦਾ
NEXT STORY