ਗੁਰਦਾਸਪੁਰ, (ਗੁਰਪ੍ਰੀਤ ਚਾਵਲਾ) : ਸ਼ਨੀਵਾਰ ਤੜਕੇ ਪਠਾਨਕੋਟ ਦੇ ਏਅਰਫੋਰਸ ਸਟੇਸ਼ਨ 'ਤੇ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਣ ਵਾਲੇ ਜਵਾਨਾਂ ਵਿਚੋਂ ਦੋ ਜਵਾਨ ਜ਼ਿਲਾ ਗੁਰਦਾਸਪੁਰ ਦੇ ਹਨ। ਪਿੰਡ ਚੱਕ ਸ਼ਰੀਫ ਨਿਵਾਸੀ ਕੁਲਵੰਤ ਸਿੰਘ ਅਤੇ ਪਿੰਡ ਝੰਡਾ ਲੁਬਾਨਾ ਦੇ ਫਤਿਹ ਸਿੰਘ ਨਿਵਾਸੀ ਦੇ ਘਰ ਜਦੋਂ ਉਨ੍ਹਾਂ ਦੇ ਸ਼ਹੀਦ ਹੋਣ ਦੀ ਖਬਰ ਪੁੱਜੀ ਤਾਂ ਪੂਰਾ ਪਿੰਡ ਉਨ੍ਹਾਂ ਦੇ ਘਰ ਇਕੱਠਾ ਹੋ ਗਿਆ।
ਸ਼ਹੀਦ ਕੁਲਵੰਤ ਸਿੰਘ ਦੇ ਘਰ ਸਾਰਾ ਦਿਨ ਦੁੱਖ ਪ੍ਰਗਟ ਕਰਨ ਲਈ ਆਉਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਸ਼ਹੀਦ ਦੇ ਪੁੱਤਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਹੀ ਆਪਣੇ ਪਤਾ ਨੂੰ ਡਿਊਟੀ 'ਤੇ ਛੱਡ ਕੇ ਆਇਆ ਸੀ।
ਓਧਰ ਸ਼ਹੀਦ ਫਤਿਹ ਦੇ ਘਰ ਵੀ ਮਾਤਮ ਛਾਇਆ ਹੋਇਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਸ਼ਹੀਦ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਫਤਿਹ ਸਿੰਘ ਸ਼ੁਰੂ ਤੋਂ ਹੀ ਦੇਸ ਲਈ ਕੁਝ ਕਰਨਾ ਚਾਹੁੰਦਾ ਸੀ।
ਜਗ ਬਾਣੀ ਇਨ੍ਹਾਂ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦਾ ਹੈ, ਜਿਨ੍ਹਾਂ ਨੇ ਦੇਸ ਦੀ ਖਤਿਰ ਆਪਣੀ ਜਾਨ ਵਾਰ ਦਿੱਤੀ।
ਪਠਾਨਕੋਟ : ਬੰਬ ਡਿਫਿਊਸ ਕਰਦੇ ਸਮੇਂ ਹੋਏ ਧਮਾਕੇ ਦੌਰਾਨ ਫੌਜ ਦਾ ਸੀਨੀਅਰ ਅਧਿਕਾਰੀ ਸ਼ਹੀਦ (ਵੀਡੀਓ)
NEXT STORY