ਪਟਿਆਲਾ, (ਬਲਜਿੰਦਰ)- ਥਾਣਾ ਤ੍ਰਿਪਡ਼ੀ ਅਧੀਨ ਆਉਂਦੇ ਸਰਹਿੰਦ ਰੋਡ ’ਤੇ ਪੈਂਦੇ ਪਿੰਡ ਬਾਰਨ ਵਿਚ ਬਣੇ ਇਕ ਬੈਂਕ ਵਿਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਸੰਨ੍ਹ ਲਾਈ ਗਈ, ਜਿਸ ਦਾ ਪਤਾ ਅੱਜ ਸਵੇਰੇ ਲੱਗਾ। ਇਸ ਤੋਂ ਬਾਅਦ ਬੈਂਕ ਅਧਿਕਾਰੀਆਂ ਤੁਰੰਤ ਸਬੰਧਤ ਥਾਣੇ ਨੂੰ ਫੋਨ ’ਤੇ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀ ਪੁਲਸ ਨੇ ਫਿੰਗਰ ਪ੍ਰਿੰਟ ਮਾਹਰਾਂ ਦੀ ਮਦਦ ਨਾਲ ਜਿੱਥੇ ਬੈਂਕ ਬ੍ਰਾਂਚ ਅੰਦਰੋਂ ਫਿੰਗਰ ਪ੍ਰਿੰਟ ਪ੍ਰਾਪਤ ਕੀਤੇ, ਉਥੇ ਥਾਣਾ ਤ੍ਰਿਪਡ਼ੀ ਦੀ ਪੁਲਸ ਨੇ ਬੈਂਕ ਵਿਚ ਚੋਰਾਂ ਵੱਲੋਂ ਲਿਆਂਦੇ ਗਏ ਸਾਮਾਨ ਨੂੰ ਵੀ ਜ਼ਬਤ ਕੀਤਾ। ਉਕਤ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਡੀ. ਐੈੱਸ. ਪੀ. ਮੋਹਿਤ ਅਗਰਵਾਲ ਤੇ ਥਾਣਾ ਤ੍ਰਿਪਡ਼ੀ ਇੰਚਾਰਜ ਰਾਜੇਸ਼ ਮਲਹੋਤਰਾ ਨੇ ਕਿਹਾ ਕਿ ਬੈਂਕ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਡੀ. ਐੈੱਸ. ਪੀ. ਅਗਰਵਾਲ ਨੇ ਦੱਸਿਆ ਕਿ ਫਿਲਹਾਲ ਬੈਂਕ ਅਧਿਕਾਰੀਆਂ ਵੱਲੋਂ ਬੈਂਕ ਅੰਦਰ ਕਿੰਨਾ ਕੈਸ਼ ਸੀ?
ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਬੈਂਕ ਅੰਦਰ ਤੇ ਬਾਹਰ ਲੱਗੇ ਸੀ. ਸੀ. ਟੀ. ਕੈਮਰਿਆਂ ਦੀ ਫੁਟੇਜ ਵੀ ਦੇਖੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਆਖਰ ਇਸ ਘਟਨਾ ਨੂੰ ਬੀਤੀ ਰਾਤ ਕਿੰਨੇ ਵਜੇ ਤੇ ਕਿਹਡ਼ੇ ਵਿਅਕਤੀਆਂ ਵੱਲੋਂ ਅੰਜਾਮ ਦਿੱਤਾ ਗਿਆ।
ਦੱਸਣਯੋਗ ਹੈ ਕਿ ਬੈਂਕ ਬ੍ਰਾਂਚ ਰੋਜ਼ਾਨਾ ਵਾਂਗ ਆਪਣੇ ਸਮੇਂ ’ਤੇ ਹੀ ਬੰਦ ਕਰ ਦਿੱਤੀ ਗਈ ਸੀ। ਸਵੇਰੇ ਆ ਕੇ ਦੇਖਣ ’ਤੇ ਹੀ ਇਸ ਸਭ ਬਾਰੇ ਪਤਾ ਲੱਗਾ। ਇਸ ਦੀ ਜਾਂਚ ਜਾਰੀ ਹੈ। ਇਸ ਮੌਕੇ ਜਾਂਚ ਟੀਮ ਵਿਚ ਏ. ਐੈੱਸ. ਆਈ. ਜਤਿੰਦਰ ਗਰਗ ਵੀ ਸ਼ਾਮਲ ਸਨ।
ਬੈਂਕ ’ਚ ਆਨਲਾਈਨ ਫੀਸ ਜਮ੍ਹਾ ਨਾ ਹੋਣ ਕਾਰਨ ਵਿਦਿਆਰਥੀ ਪ੍ਰੇਸ਼ਾਨ
NEXT STORY