ਖੰਨਾ(ਸੁਖਵਿੰਦਰ ਕੌਰ)- ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵਲੋਂ ਲਲਹੇੜੀ ਚੌਕ ਖੰਨਾ ਪੁਲ ਥੱਲੇ ਤਿੰਨ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020, ਚਾਰ ਲੇਬਰ ਕੋਡ ਬਿੱਲ ਰੱਦ ਕਰਵਾਉਣ, ਪੁਰਾਣਾ ਕਿਰਤ ਕਾਨੂੰਨ ਬਹਾਲ ਕਰਵਾਉਣ ਲਈ ਜਥੇਦਾਰ ਹਰਚੰਦ ਸਿੰਘ ਰਤਨਹੇੜੀ ਸੂਬਾ ਪ੍ਰਧਾਨ ਅਤੇ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਦੀ ਅਗਵਾਈ ਹੇਠ ਚੱਲ ਰਿਹਾ ਪੱਕਾ ਮੋਰਚਾ ਅੱਜ 31ਵੇਂ ਦਿਨ ਵੀ ਜਾਰੀ ਰਿਹਾ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਵਿਚ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਵਾਪਰੇ ਦੁਖਾਂਤ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦੇ ਸਾਥੀਆਂ ਨੂੰ ਸਰਕਾਰ ਬਚਾ ਰਹੀ ਹੈ। ਸ਼ਾਂਤਮਈ ਅੰਦੋਲਨਕਾਰੀ ਕਿਸਾਨਾਂ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਵਲੋਂ ਵਹਿਸ਼ੀਆਨਾ ਕਤਲ ਮੋਦੀ ਯੋਗੀ ਸਰਕਾਰ ਦੇ ਕਫ਼ਨ ਵਿਚ ਅੰਤਮ ਕਿੱਲ ਸਾਬਤ ਹੋਣਗੇ।
ਸੰਯੁਕਤ ਕਿਸਾਨ ਸਭਾ ਦੇ ਆਗੂਆਂ ਨੇ ਕਿਹਾ ਕਿ ਬੇਮੌਸਮੀ ਬਾਰਸ਼ਾਂ ਨੇ ਝੋਨੇ ਦੀ ਫਸਲ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਸੰਯੁਕਤ ਕਿਸਾਨ ਸਭਾ ਨੇ ਮੰਗ ਕੀਤੀ ਕਿ ਇਨਪੁੱਟ ਸਬਸਿਡੀ ਦੇ ਨਾਂ ’ਤੇ ਅਦਾ ਕੀਤੀ ਮੁਆਵਜ਼ੇ ਦੀ ਰਕਮ ਨੂੰ ਕਿਸਾਨਾਂ ਦੇ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਵਧਾਇਆ ਜਾਣਾ ਚਾਹੀਦਾ ਹੈ ਅਤੇ ਇਹ ਸਾਰੇ ਪ੍ਰਭਾਵਿਤ ਕਾਸ਼ਤਕਾਰਾਂ ਨੂੰ ਅਦਾ ਕੀਤਾ ਜਾਣਾ ਚਾਹੀਦਾ ਹੈ।
ਇਸ ਮੌਕੇ ਰਾਜ ਕੁਮਾਰ ਜੈਨੀਵਾਲ ਹਲਕਾ ਇੰਚਾਰਜ ਖੰਨਾ, ਸ਼ਿੰਗਾਰਾ ਸਿੰਘ ਹਰਗਣਾ, ਦਵਿੰਦਰ ਕੌਰ ਇਕੋਲਾਹਾ, ਵਰਿੰਦਰ ਕੌਰ ਬੇਦੀ ਸਲਾਹਕਾਰ ਸੂਬਾ ਕਮੇਟੀ, ਕਾਮਰੇਡ ਹਰਨੇਕ ਸਿੰਘ, ਕਾਮਰੇਡ ਹਵਾ ਸਿੰਘ, ਸੁਰਿੰਦਰ ਬਾਵਾ, ਗੁਰਚਰਨ ਸਿੰਘ ਔਜਲਾ, ਕਰਮ ਸਿੰਘ ਭੂਮਸੀ, ਸ਼ਾਂਤੀ ਲਾਲ, ਰਮਨਦੀਪ ਸਿੰਘ, ਦਿਲਪ੍ਰੀਤ ਸਿੰਘ ਢਿੱਲੋਂ, ਸੁਰਿੰਦਰ ਸਿੰਘ ਔਜਲਾ, ਗੁਰਮੀਤ ਸਿੰਘ ਤੇ ਗੁਰਪਾਲ ਸਿੰਘ ਆਦਿ ਨੇ ਵੀ ਮੋਰਚੇ ਤੇ ਹਾਜ਼ਰੀ ਲਵਾਈ।
ਚੋਣਾਂ ਨੇੜੇ ਆਉਣ ਲੱਗੀਆਂ, ਕਾਂਗਰਸ ਹਾਈਕਮਾਨ ਹੁਣ ਦਬਾਅ ਦੀ ਰਣਨੀਤੀ ਸਹਿਣ ਨਹੀਂ ਕਰੇਗਾ
NEXT STORY