ਪਟਿਆਲਾ, (ਜੋਸਨ)- ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬੀ ਯੂਨੀਵਰਸਿਟੀ ਵਿਚ ਸੂਬਾ ਸਰਕਾਰ ਅਤੇ ਡਾਇਰੈਕਟਰ ਸਿੱਖਿਆ ਵਿਭਾਗ (ਕਾਲਜਾਂ) ਪੰਜਾਬ ਦਾ ਪੁਤਲਾ ਫੂਕਿਆ ਗਿਆ। ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੂਬਾ ਆਗੂ ਸਿੰਘ ਗੁਰਸੇਵਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਐੈੱਸ. ਸੀ./ਐੈੱਸ. ਟੀ. ਵਿਦਿਆਰਥੀਆਂ ਤੋਂ ਨਾ-ਮੋਡ਼ਨਯੋਗ ਫੀਸ ਪੀ. ਟੀ. ਏ. ਫੰਡ ਨਾਂ ’ਤੇ ਵਸੂਲ ਕਰ ਰਹੀ ਹੈ। ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਨਿਯਮਾਂ ਅਨੁਸਾਰ ਐੈੱਸ. ਸੀ./ਐੈੱਸ. ਟੀ. ਵਿਦਿਆਰਥੀਆਂ ਤੋਂ ਨਾ-ਮੋਡ਼ਨਯੋਗ ਫੀਸ ਨਹੀਂ ਵਸੂਲੀ ਜਾ ਸਕਦੀ। ਸਰਕਾਰੀ ਰਿਪੁਦਮਨ ਕਾਲਜ ਨਾਭਾ ਐੈੱਸ. ਸੀ./ਐੈੱਸ. ਟੀ. ਵਿਦਿਆਰਥੀਆਂ ਤੋਂ ਨਾ-ਮੋਡ਼ਨਯੋਗ ਫੀਸ ਵਸੂਲ ਰਿਹਾ ਹੈ।
ਪੰਜਾਬ ਸਟੂਡੈਂਟਸ ਯੂਨੀਅਨ ਆਗੂਆਂ ਨੇ ਕਿਹਾ ਕਿ ਜਦੋਂ ਡਾਇਰੈਕਟਰ ਸਿੱਖਿਆ ਵਿਭਾਗ (ਕਾਲਜਾਂ) ਪੰਜਾਬ ਦੇ ਧਿਆਨ ਵਿਚ ਐੈੱਸ. ਸੀ./ਐੈੱਸ. ਟੀ. ਵਿਦਿਆਰਥੀਆਂ ਤੋਂ ਨਾ-ਮੋਡ਼ਨਯੋਗ ਫੀਸ ਪੀ. ਟੀ. ਏ. ਫੰਡ ਲੈਣ ਸਬੰਧੀ ਗੱਲ ਲਿਅਾਂਦੀ ਤਾਂ ਡਾਇਰੈਕਟਰ ਸਿੱਖਿਆ ਵਿਭਾਗ (ਕਾਲਜਾਂ) ਪੰਜਾਬ ਨੇ ਕਾਰਵਾਈ ਤਾਂ ਕੀ ਕਰਨੀ ਸੀ, ਸਗੋਂ ਮਿਤੀ 26/07/2018 ਨੂੰ ਮੀਮੋ ਨੰ. 7/85-2018 ਕਾ. ਐਜ; (4) ਰਾਹੀ ਪੀ. ਟੀ. ਏ. ਫੰਡ ਲੈਣ ਸਬੰਧੀ ਨੋਟਿਸ ਜਾਰੀ ਕਰ ਦਿੱਤਾ, ਜੋ ਕਿ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਨਿਯਮਾਂ ਦੇ ਵਿਰੁੱਧ ਹੈ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਜੇਕਰ ਸਰਕਾਰੀ ਰਿਪੁਦਮਨ ਕਾਲਜ ਨਾਭਾ ਨੇ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਨਿਯਮਾਂ ਅਧੀਨ ਆਉਂਦੇ ਐੈੱਸ. ਸੀ./ਐੈੱਸ. ਟੀ. ਵਿਦਿਆਰਥੀਆਂ ਦੇ ਦਾਖਲੇ ਬਿਨਾਂ ਪੀ. ਟੀ. ਏ. ਫੰਡ ਤੋਂ ਨਹੀਂ ਕਰਵਾਏ ਤਾਂ ਯੂਨੀਅਨ ਦੀ ਅਗਵਾਈ ਹੇਠ 31 ਜੁਲਾਈ ਤੋਂ ਸਰਕਾਰੀ ਕਾਲਜ ਰਿਪੁਦਮਨ ਨਾਭਾ ਦੇ ਵਿਦਿਆਰਥੀ ਵੱਲੋਂ ਕਾਲਜ ਵਿਚ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਤੇ 2 ਅਗਸਤ ਨੂੰ ਐੈੱਸ. ਡੀ. ਐੈੱਮ. ਨਾਭਾ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਅਰਸ਼ਦੀਪ ਸਿੰਘ, ਦਲਜੀਤ ਕੌਰ, ਅਨਮੋਲ, ਰਮਨਦੀਪ ਕੌਰ, ਰਾਜਵੀਰ ਸਿੰਘ, ਹਰਮਾਨ ਸਿੰਘ ਤੇ ਰਣਜੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ।
ਸੂਰਜ ਡੁਬਦੇ ਹੀ ਸੀ. ਐੱਮ. ਸਿਟੀ ’ਚ ਛਾ ਜਾਂਦੈ ਘੁੱਪ ਹਨੇਰਾ
NEXT STORY