ਬੁਢਲਾਡਾ (ਮਨਜੀਤ)— ਕੇਂਦਰੀ ਸਹਿਕਾਰੀ ਬੈਂਕ ਮਾਨਸਾ ਦੇ ਐੱਮ.ਡੀ. ਹਰਵਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਮੈਨੇਜਰ ਸ਼੍ਰੀ ਵਿਸ਼ਾਲ ਗਰਗ ਦੀ ਅਗਵਾਈ ਹੇਠ ਬ੍ਰਾਂਚ ਬੁਢਲਾਡਾ ਵੱਲੋਂ ਵਣ ਮਹਾਂਉਤਸਵ ਮਨਾਇਆ ਗਿਆ। ਜਿਸ 'ਚ ਬ੍ਰਾਂਚ ਬੁਢਲਾਡਾ ਦੇ ਮੈਨਜੇਰ ਬਚਿੱਤਰ ਸਿੰਘ ਚਹਿਲ ਅਤੇ ਸਮੂਹ ਸਟਾਫ ਵੱਲੋਂ ਵੱਖ-ਵੱਖ ਥਾਵਾਂ ਤੇ ਛਾਂਦਾਰ ਪੌਦੇ ਲਗਾਏ ਗਏ। ਉਸੇ ਹੀ ਕੜੀ ਦੇ ਅਧੀਨ ਅੱਜ ਸੀਨੀਅਰੀ ਸੈਕੰਡਰੀ ਸਕੂਲ (ਲੜਕੇ) ਬੁਢਲਾਡਾ ਵਿਖੇ ਪੌਦੇ ਲਾਏ ਗਏ। ਇਸ ਮੌਕੇ ਮੈਨਜੇਰ ਬਚਿੱਤਰ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਵੱਧ ਤੋਂ ਵੱਧ ਪੌਦੇ ਲਾ ਕੇ ਉਸ ਦੀ ਸੇਵਾ ਸੰਭਾਲ ਕਰਨ ਤਾਂ ਕਿ ਦੂਸ਼ਿਤ ਵਾਤਾਵਰਣ ਤੋਂ ਬਚਿਆ ਜਾ ਸਕੇ। ਇਸ ਮੌਕੇ ਸਕੂਲ ਦੇ ਪਿੰ੍ਰਸੀਪਲ ਮਹਿੰਦਰਪਾਲ ਕਾਂਸਲ, ਲੈਕਚਰਾਰ ਪਰਵੀਨ ਕੁਮਾਰ, ਡੀ.ਪੀ.ਈ. ਮੱਖਣ ਸਿੰਘ, ਸੁਖਜਿੰਦਰ ਸਿੰਘ ਸਿੱਧੂ, ਗੋਪਾਲ ਕ੍ਰਿਸ਼ਨ, ਮਨਜੀਤ ਸਿੰਘ, ਮਾਲੀ ਲਾਲ ਚੰਦ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਡੇਰਾ ਮੁਖੀ ਦੀ ਪੇਸ਼ੀ 'ਤੇ ਹਾਈ ਅਲਰਟ, ਤਾਇਨਾਤ ਹੋਣਗੀਆਂ 110 ਨੀਮ ਫੌਜੀ ਬਲ ਕੰਪਨੀਆਂ
NEXT STORY