ਵੈਰੋਵਾਲ, (ਗਿੱਲ)- ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਜਲਾਲਾਬਾਦ ਦੀਆਂ ਵਸਨੀਕ ਦੋ ਸਕੀਆਂ ਭੈਣਾਂ ਕੰਵਲਜੀਤ ਕੌਰ, ਰਾਜਵਿੰਦਰ ਕੌਰ ਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਪੱਤਰਕਾਰਾਂ ਨੂੰ ਲਿਖਤੀ ਰੂਪ ਵਿਚ ਜਾਣਕਾਰੀ ਦਿੰਦੇ ਹੋਏ ਦੋਸ਼ ਲਾਏ ਕਿ ਉਨ੍ਹਾਂ ਦਾ ਬੀਤੀ 12 ਜੁਲਾਈ ਨੂੰ ਆਪਣੇ ਚਾਚੇ ਦੇ ਲਡ਼ਕਿਆਂ ਨਾਲ ਜ਼ਮੀਨ ਨੂੰ ਲੈ ਕੇ ਝਗਡ਼ਾ ਹੋ ਗਿਆ ਸੀ, ਜਿਸ ਵਿਚ ਕੰਵਲਜੀਤ ਕੌਰ ਦੀ ਬਾਂਹ ਉਪਰ ਡੂੰਘੀ ਸੱਟ ਲੱਗੀ ਸੀ ਅਤੇ ਉਸਦੀ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਥਾਣਾ ਵੈਰੋਵਾਲ ਦੀ ਪੁਲਸ ਵੱਲੋਂ 27 ਜੁਲਾਈ ਨੂੰ ਵਿਰੋਧੀ ਪਾਰਟੀ ਉਪਰ ਧਾਰਾ 326 ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਸੀ। ਮਿਤੀ 30 ਜੁਲਾਈ ਨੂੰ ਸਾਡੇ ਉਪਰ ਵੀ ਧਾਰਾ 323,324 ਤਹਿਤ ਕਰਾਸ ਪਰਚਾ ਦਰਜ ਕਰ ਦਿੱਤਾ ਗਿਆ ਪਰ ਥਾਣਾ ਵੈਰੋਵਾਲ ਦੀ ਪੁਲਸ ਨੇ ਸਿਆਸੀ ਦਬਾਅ ਕਾਰਨ ਫਿਰ ਇਕ ਮਹੀਨੇ ਬਾਅਦ ਇਸੇ ਪਰਚੇ ’ਚ ਸਾਡੇ ਖਿਲਾਫ ਜੁਰਮ ’ਚ ਵਾਧਾ ਕਰ ਕੇ ਇਸ ਨੂੰ ਧਾਰਾ 326 ’ਚ ਤਬਦੀਲ ਕਰ ਦਿੱਤਾ ਜੋ ਸਾਡੇ ਨਾਲ ਪੁਲਸ ਵੱਲੋਂ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ।
ਇਸ ਮਾਮਲੇ ਸਬੰਧੀ ਉਨ੍ਹਾਂ ਅੈੱਸ. ਅੈੱਸ. ਪੀ. ਤਰਨਤਾਰਨ ਨੂੰ ਮਿਲ ਕੇ ਜਾਣੂ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਅਾਂ ਨਾਲ ਸਾਡਾ ਝਗਡ਼ਾ ਹੋਇਆ ਸੀ, ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਤੇ ਉਹ ਸ਼ਰੇਆਮ ਘੁੰਮ ਰਹੇ ਹਨ ਅਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਇਸ ਮੌਕੇ ਪੀਡ਼ਤ ਪਰਿਵਾਰ ਨੇ ਪੰਜਾਬ ਸਰਕਾਰ ਅਤੇੇ ਅੈੱਸ. ਅੈੱਸ. ਪੀ. ਤਰਨਤਾਰਨ ਕੋਲੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਸਾਡੇ ਉਪਰ ਹੋਏ ਝੂਠੇ ਪਰਚੇ ਨੂੰ ਰੱਦ ਕੀਤਾ ਜਾਵੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ।
ਇਸ ਸਬੰਧੀ ਥਾਣਾ ਵੈਰੋਵਾਲ ਦੇ ਮੁਖੀ ਗੁਰਮਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਝਗਡ਼ੇ ਸਬੰਧੀ ਦੋਵਾਂ ਧਿਰਾਂ ’ਤੇ ਬਣਦੀ ਕਾਰਵਾਈ ਕਰ ਦਿੱਤੀ ਸੀ, ਜਿਸਦੀ ਉੱਚ ਅਧਿਕਾਰੀਆਂ ਕੋਲ ਜਾਂਚ ਵੀ ਚੱਲ ਰਹੀ ਹੈ। ਉਨ੍ਹਾਂ ਕਿਸੇ ਵੀ ਕਿਸਮ ਦਾ ਸਿਆਸੀ ਦਬਾਅ ਹੋਣ ਤੋਂ ਇਨਕਾਰ ਕੀਤਾ।
ਆਰਥਿਕ ਤੰਗੀ ਕਾਰਨ ਮਜ਼ਦੂਰ ਨੇ ਲਿਆ ਫਾਹ
NEXT STORY