ਪਟਿਆਲਾ, (ਬਲਜਿੰਦਰ)- ਸਰਕਾਰੀ ਆਯੁਰਵੈਦਿਕ ਕਾਲਜ ਵਿਚ ਸਾਲਾਨਾ ਚੈਕਿੰਗ ਦੇ ਲਈ ਸੈਂਟਰ ਕਾਊਂਸਲ ਆਫ ਇੰਡੀਅਨ ਮੈਡੀਸਨ (ਸੀ. ਸੀ. ਆਈ. ਐੱਮ.) ਦੀ ਦੋ ਮੈਂਬਰੀ ਟੀਮ ਚੈਕਿੰਗ ਕਰਨ ਪਹੁੰਚੀ। ਟੀਮ ਵਿਚ ਚੌਧਰੀ ਬ੍ਰਹਮ ਪ੍ਰਕਾਸ਼ ਆਯੁਰਵੈਦਿਕ ਚਰਕ ਸੰਸਥਾਨ ਦਿੱਲੀ ਦੇ ਡਾਕਟਰ ਏ. ਐੱਨ. ਤਿਵਾੜੀ ਅਤੇ ਡਾ. ਭਰਤ ਸ਼ਾਮਲ ਸਨ।
ਟੀਮ ਨੇ ਕਾਲਜ ਅਤੇ ਹਸਪਤਾਲ ਦਾ ਦੌਰਾ ਕੀਤਾ। ਟੀਮ ਵੱਲੋਂ ਕਾਲਜ ਵਿਚ ਸਟਾਫ, ਸਹੂਲਤਾਂ, ਉਪਕਰਨ ਅਤੇ ਮਰੀਜ਼ਾਂ ਆਦਿ ਦੀ ਜਾਂਚ ਕੀਤੀ। ਟੀਮ ਨੇ ਮੈਡੀਸਨ ਸਟਾਫ, ਮਰੀਜ਼ਾਂ ਦਾ ਰਿਕਾਰਡ ਰਜਿਸਟਰ, ਹਸਪਤਾਲ ਦੀ ਓ. ਪੀ. ਡੀ. ਅਤੇ ਇਨਡੋਰ ਮਰੀਜ਼ਾਂ ਦੀ ਗਿਣਤੀ ਅਤੇ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਜਾਂਚ ਕੀਤੀ। ਟੀਮ ਵੱਲੋਂ ਇਹ ਜਾਂਚਿਆ ਗਿਆ ਕਿ ਕਾਲਜ ਵੱਲੋਂ ਸੀ. ਸੀ. ਆਈ. ਐੱਮ. ਦੇ ਨਿਯਮਾਂ ਦੇ ਮੁਤਾਬਕ ਯੋਗ ਟੀਚਰ ਅਤੇ ਹਸਪਤਾਲ ਵਿਚ ਉਚਿਤ ਸਹੂਲਤਾਂ ਹਨ ਜਾਂ ਫੇਰ ਨਹੀਂ। ਟੀਮ ਵੱਲੋਂ ਜਾਂਚ ਤੋਂ ਬਾਅਦ ਕਿਹਾ ਗਿਆ ਕਿ ਉਨ੍ਹਾਂ ਨੇ ਜੋ ਕੁਝ ਦੇਖਿਆ ਉਸ ਦੀ ਸਾਰੀ ਰਿਪੋਰਟ ਸੀ. ਸੀ. ਆਈ. ਐੱਮ. ਨੂੰ ਸੌਂਪ ਦੇਣਗੇ। ਅੱਗੇ ਦੀ ਕਾਰਵਾਈ ਸੀ. ਸੀ. ਆਈ. ਐੱਮ. ਦੀ ਹੈ। ਇਥੇ ਇਹ ਦੱਸਣਯੋਗ ਹੈ ਕਿ ਟੀਮ ਦੀ ਰਿਪੋਰਟ ਦੇ ਅਧਾਰ 'ਤੇ ਹੀ ਸੀ. ਸੀ. ਆਈ. ਐੱਮ. ਵੱਖ-ਵੱਖ ਕੋਰਸਾਂ ਦੀਆਂ ਸੀਟਾਂ ਨਿਰਧਾਰਤ ਕੀਤੀਆਂ ਜਾਣਗੀਆਂ ਅਤੇ ਕਾਲਜ ਨੂੰ ਸਹੂਲਤਾਂ ਦੇ ਮੁਤਾਬਕ ਸੀਟਾਂ 'ਤੇ ਐਡਮਿਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਥੇ ਇਹ ਦੱਸਣਯੋਗ ਹੈ ਕਿ ਕਾਲਜ ਵਿਚ ਉਚਿਤ ਸਹੂਲਤਾਂ ਨਾ ਹੋਣ ਦੇ ਕਾਰਨ ਸਾਲ 2011-12, 2012-13, 2013-14 ਵਿਚ ਸੀ. ਸੀ. ਆਈ. ਐੱਮ. ਵੱਲੋਂ ਐਡਮਿਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਸਾਲ 2014-15 ਵਿਚ ਫੇਰ ਤੋਂ ਐਡਮਿਸ਼ਨ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਇਸ ਸਮੇਂ ਕਾਲਜ ਵਿਚ ਆਯੁਵੈਦਿਕ ਮੈਡੀਸਨ ਅਤੇ ਸਰਜੀਕਲ ਦੀਆਂ ਕੁਲ 40 ਸੀਟਾਂ ਹਨ, ਜਿਨ੍ਹਾਂ ਦੇ 32 ਅਧਿਆਪਕਾਂ ਦਾ ਹੋਣਾ ਜ਼ਰੂਰੀ ਹੈ। ਕਾਲਜ ਵਿਚ ਇਸ ਸਮੇਂ 9 ਰੈਗੂਲਰ ਟੀਚਰ ਹਨ ਅਤੇ 15 ਟੀਚਰ ਕਨਟਰੈਕਟ 'ਤੇ ਕੰਮ ਕਰ ਰਹੇ ਹਨ। ਨਿਯਮਾਂ ਮੁਤਾਬਕ ਅਜੇ ਵੀ 8 ਟੀਚਰਾਂ ਦੀ ਘਾਟ ਹੈ।
ਕੈਬਨਿਟ ਮੰਤਰੀ ਖੰਨਾ ਨੇ ਸੰਤ ਸੀਚੇਵਾਲ ਨੂੰ ਦਿਖਾਏ ਯੂ. ਪੀ. ਦੇ ਛੱਪੜ
NEXT STORY