ਚੰਡੀਗੜ੍ਹ : ਪੰਜਾਬ 'ਚ ਜਲ ਸੰਕਟ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ ਅਤੇ ਹੁਣ ਇਹ ਗੰਭੀਰ ਹਾਲਤ 'ਚ ਪਹੁੰਚ ਚੁੱਕਾ ਹੈ। ਜਿਸ ਤੇਜ਼ੀ ਨਾਲ ਪਾਣੀ ਦਾ ਪੱਧਰ ਹੇਠਾਂ ਡਿਗਦਾ ਜਾ ਰਿਹਾ ਹੈ, ਉਸ ਨੂੰ ਦੇਖਦੇ ਹੋਏ 18 ਸਾਲਾਂ ਬਾਅਦ ਸੂਬੇ ਦੀ ਧਰਤੀ ਹੇਠਾਂ ਸਿਰਫ 5 ਫੀਸਦੀ ਇਲਾਕੇ 'ਚ ਹੀ ਪਾਣੀ ਬਚੇਗਾ, ਲੱਖਾਂ ਟਿਊਬਵੈੱਲ ਸੁੱਕ ਚੁੱਕੇ ਹੋਣਗੇ। ਇਸ ਨਾਲ ਖੇਤੀ ਤਾਂ ਬਰਬਾਦ ਹੋਵੇਗੀ ਹੀ, ਸਗੋਂ ਘਰਾਂ 'ਚ ਪਾਣੀ ਦੀ ਸਪਲਾਈ ਦਾ ਵੱਡਾ ਸੰਕਟ ਖੜ੍ਹਾ ਹੋ ਜਾਵੇਗਾ ਅਤੇ ਲੋਕ ਪਾਣੀ ਦੀ ਬੂੰਦ-ਬੂੰਦ ਲਈ ਵੀ ਤਰਸਣਗੇ।
ਇਸ ਤਰ੍ਹਾਂ ਅੱਜ ਜੰਮੇ ਬੱਚਿਆਂ ਦੀ ਜਵਾਨੀ ਸੰਕਟ 'ਚ ਬੀਤੇਗੀ। ਇਹ ਖੁਲਾਸਾ 'ਪੰਜਾਬ ਸਾਇਲ ਕੰਜ਼ਰਵੇਟਰ ਅਤੇ ਸੈਂਟਰਲ ਅੰਡਰ ਗਰਾਊਂਡ ਵਾਟਰ ਲੈਵਲ ਬੋਰਡ' ਦੇ ਇਕ ਸੈਟੇਲਾਈਟ ਸਰਵੇ 'ਚ ਸਾਹਮਣੇ ਆਇਆ ਹੈ ਕਿ 1985 'ਚ ਪੰਜਾਬ ਵਧੀਆ ਸਥਿਤੀ 'ਚ ਸੀ। ਕਰੀਬ 85 ਫੀਸਦੀ ਇਲਾਕੇ ਭੂ-ਜਲ ਦਾ ਪੱਧਰ ਸਹੀ ਸੀ ਪਰ 2018 ਤੱਕ ਇਹ ਤੇਜ਼ੀ ਨਾਲ ਡਿਗਿਆ। ਕਰੀਬ 45 ਫੀਸਦੀ ਇਲਾਕੇ 'ਚ ਭੂ-ਜਲ ਘੱਟ ਹੋ ਗਿਆ, 6 ਫੀਸਦੀ ਇਲਾਕਿਆਂ 'ਚ ਤਾਂ ਭੂ-ਜਲ ਖਤਮ ਹੀ ਹੋ ਗਿਆ। ਮਾਹਿਰਾਂ ਦੀ ਮੰਨੀਏ ਤਾਂ ਇਹੀ ਹਾਲ ਰਿਹਾ ਤਾਂ ਸਾਲ 2037 ਤੱਕ ਪੰਜਾਬ ਦੇ 5 ਫੀਸਦੀ ਇਲਾਕੇ 'ਚ ਭੂ-ਜਲ ਨਹੀਂ ਬਚੇਗਾ।
ਇਕ ਕਿੱਲੋ ਝੋਨੇ ਲਈ ਲੱਗ ਰਿਹੈ 5000 ਲੀਟਰ ਪਾਣੀ
ਝੋਨੇ ਦੀ ਫਸਲ ਨੂੰ ਪਾਣੀ ਦੀ ਲੋੜ ਹੋਰ ਫਸਲਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਇਕ ਕਿੱਲੋ ਝੋਨੇ ਦੇ ਉਤਪਾਦਨ ਲਈ ਕਰੀਬ 5000 ਲੀਟਰ ਪਾਣੀ ਦੀ ਲੋੜ ਪੈਂਦੀ ਹੈ। ਜੇਕਰ ਇਕ ਕੁਇੰਟਲ ਝੋਨੇ ਦੀ ਗੱਲ ਕਰੀਏ ਤਾਂ 5 ਲੱਖ ਲੀਟਰ ਪਾਣੀ ਇਸਤੇਮਾਲ ਹੁੰਦਾ ਹੈ, ਜੋ ਕਿ ਡਿਗਦੇ ਭੂ-ਜਲ ਪੱਧਰ ਦਾ ਵੱਡਾ ਕਾਰਨ ਹੈ। 1960 'ਚ ਪੰਜਾਬ 'ਚ 2.27 ਲੱਖ ਹੈਕਟੇਅਰ 'ਚ ਹੀ ਝੋਨੇ ਦੀ ਖੇਤੀ ਹੁੰਦੀ ਸੀ ਪਰ ਅੱਜ ਇਹ 30 ਲੱਖ ਹੈਕਟੇਅਰ ਹੋ ਗਈ ਹੈ। ਝੋਨੇ ਦੀ ਖੇਤੀ ਵਧਣ ਨਾਲ ਭੂਮੀ ਹੇਠਲੇ ਪਾਣੀ ਦੀ ਚੁਣੌਤੀ ਵਧ ਰਹੀ ਹੈ। 1960 'ਚ 1.2 ਲੱਖ ਟਿਊਬਵੈੱਲ ਸਨ, ਜੋ ਕਿ ਹੁਣ 14 ਲੱਖ ਤੋਂ ਜ਼ਿਆਦਾ ਹੋ ਗਏ ਹਨ। ਇਹ ਟਿਊਬਵੈੱਲ ਸਿਰਫ ਖੇਤੀ ਲਈ ਹੀ ਇਸਤੇਮਾਲ ਹੋ ਰਹੇ ਹਨ।
ਸਰਕਾਰ ਨੇ ਖੁਦ ਬਣਾਈ ਨੀਤੀ ਤਾਂ ਵਧੀ ਸਮੱਸਿਆ
ਮਾਹਿਰਾਂ ਦਾ ਮੰਨਣਾ ਹੈ ਕਿ ਭੂਮੀ ਜਲ ਡਿਗਣ ਦੀ ਸਮੱਸਿਆ 90 ਦੇ ਦਹਾਕੇ ਤੋਂ ਸ਼ੁਰੂ ਹੋਈ। ਉਸ ਸਮੇਂ ਕੇਂਦਰ ਨੇ ਪੰਜਾਬ ਤੋਂ ਝੋਨੇ ਦੀ ਮੰਗ ਕੀਤੀ ਸੀ ਅਤੇ ਸਰਕਾਰ ਨੇ ਕਿਸਾਨਾਂ ਨੂੰ ਇਸ ਦੇ ਲਈ ਪ੍ਰੇਰਿਤ ਕੀਤਾ। ਉਦੋਂ ਪੰਜਾਬ 'ਚ ਝੋਨੇ ਦੀ ਖਪਤ ਇੰਨੀ ਜ਼ਿਆਦਾ ਨਹੀਂ ਸੀ। ਕੇਂਦਰ ਨੇ ਫਿਰ ਯੂ. ਪੀ., ਬਿਹਾਰ, ਮਹਾਂਰਾਸ਼ਟਰ, ਕੇਰਲ ਆਦਿ ਸੂਬਿਆਂ ਲਈ ਮੰਗ ਵਧਾ ਦਿੱਤੀ। ਇਸ ਨਾਲ ਕਿਸਾਨਾਂ ਨੇ ਝੋਨੇ ਦੀ ਫਸਲ ਜ਼ਿਆਦਾ ਲਾਈ, ਉਦੋਂ ਤੋਂ ਲਗਾਤਾਰ ਡਿਗ ਰਹੇ ਪਾਣੀ ਦੇ ਪੱਧਰ ਨੇ ਸੰਕਟ ਪੈਦਾ ਕਰ ਦਿੱਤਾ।
ਸਰਕਾਰ ਲਿਆਵੇਗੀ ਨਵੇਂ ਪ੍ਰਾਜੈਕਟ
ਸੂਬੇ 'ਚ ਹਰ ਸਾਲ ਕਰੀਬ 45-50 ਸੈਂਟੀਮੀਟਰ ਦੇ ਹਿਸਾਬ ਨਾਲ ਭੂਮੀ ਦੇ ਪਾਣੀ ਦਾ ਪੱਧਰ ਡਿਗਣਾ ਕਾਫੀ ਚਿੰਤਾ ਦਾ ਵਿਸ਼ਾ ਹੈ। ਸਰਕਾਰ ਇਸ ਦੇ ਲਈ ਵੱਖ-ਵੱਖ ਪ੍ਰਾਜੈਕਟ ਲਿਆ ਰਹੀ ਹੈ ਤਾਂ ਜੋ ਅਗਲੇ ਡੇਢ-ਦੋ ਸਾਲਾਂ 'ਚ ਭੂਮੀ ਹੇਠਲੇ ਪਾਣੀ ਦੇ ਪੱਧਰ ਡਿਗਣ ਦੀ ਰਫਤਾਰ ਨੂੰ ਘੱਟ ਕੀਤਾ ਜਾ ਸਕੇ।
ਇੰਡਸਟਰੀ ਵੀ ਕਰ ਰਹੀ ਭੂਮੀ ਜਲ ਨੂੰ ਖਰਾਬ
60 ਫੀਸਦੀ ਇੰਡਸਟਰੀ ਆਪਣੇ ਪ੍ਰਦੂਸ਼ਿਤ ਪਾਣੀ ਨੂੰ ਇੰਜੈਕਸ਼ਨ ਬੋਰਵੈੱਲ ਰਾਹੀਂ ਜ਼ਮੀਨ 'ਚ ਉਤਾਰ ਰਹੀ ਹੈ। ਇਸ ਨਾਲ ਭੂਮੀ ਜਲ ਪ੍ਰਦੂਸ਼ਤ ਹੋ ਰਿਹਾ ਹੈ। ਉੱਥੇ ਹੀ ਕਈ ਫੈਕਟਰੀ ਮਾਲਕ ਕਾਨੂੰਨੀ ਤੌਰ 'ਤੇ ਪਾਣੀ ਦਾ ਕੁਨੈਕਸ਼ਨ ਲੈਣ ਦੀ ਬਜਾਏ ਆਪਣਾ ਹੀ ਬੋਰ ਕਰ ਕੇ ਪਾਣੀ ਦੇ ਪੱਧਰ ਨੂੰ ਵਿਗਾੜ ਰਹੇ ਹਨ।
ਆਉਣ ਵਾਲੇ ਸਮੇਂ 'ਚ ਹੋਵੇਗੀ ਗੰਭੀਰ ਸਮੱਸਿਆ
ਜਿਸ ਹਿਸਾਬ ਨਾਲ ਭੂਮੀ ਵਿਚਲੇ ਪਾਣੀ ਦਾ ਪੱਧਰ ਡਿਗ ਰਿਹਾ ਹੈ, ਉਸ ਨਾਲ 18 ਸਾਲਾਂ 'ਚ ਭੂਮੀ ਜਲ ਨਹੀਂ ਬਚੇਗਾ। ਇਸ ਨੂੰ ਕੰਟਰੋਲ ਕਰਨ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਸਮੱਸਿਆ ਗੰਭੀਰ ਹੋਵੇਗੀ। ਕੇਂਦਰ ਅਤੇ ਸੂਬੇ ਸਰਕਾਰ ਨੇ 3000 ਪ੍ਰਾਜੈਕਟਾਂ ਲਈ ਯੋਜਨਾ ਬਣਾਈ ਗਈ। ਜਿਸ ਨਾਲ ਰੇਨ ਹਾਰਵੈਸਟਿੰਗ ਅਤੇ ਛੱਪੜਾਂ 'ਚ ਵਾਟਰ ਰੀਚਾਰਜਿੰਗ ਦੀ ਕੋਸ਼ਿਸ਼ ਕੀਤੀ ਜਾਵੇਗੀ।
ਪਠਾਨਕੋਟ ਤੇ ਬਰਨਾਲਾ 'ਚ ਵਾਪਰੇ ਇਕੋ-ਜਿਹੇ ਸੜਕ ਹਾਦਸੇ (ਵੀਡੀਓ)
NEXT STORY