ਨਵੀਂ ਦਿੱਲੀ - ਇਟਲੀ ਅਤੇ ਅਮਰੀਕਾ ਤੋਂ ਬਾਅਦ ਭਾਰਤ ਵਿਚ ਵੀ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਗਿਣਤੀ ਵਧ ਕੇ 6,412 ਹੋ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 199 ਹੋ ਗਈ ਹੈ। ਕੋਰੋਨਾ ਵਾਇਰਸ ਵਿਸ਼ਵ ਭਰ ਵਿਚ ਫੈਲਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਕੁਝ ਲੱਛਣ ਦੱਸੇ ਜਿਨ੍ਹਾਂ ਵਿਚ ਮੁੱਖ ਲੱਛਣ ਤੇਜ਼ ਬੁਖਾਰ, ਖੁਸ਼ਕ ਖੰਘ ਅਤੇ ਗਲੇ ਵਿਚ ਖਰਾਸ਼ ਹਨ, ਪਰ ਜਿਵੇਂ-ਜਿਵੇਂ ਕੋਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ, ਇਹ ਲੱਛਣ ਗਲਤ ਸਾਬਤ ਹੁੰਦੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਕੋਈ ਲੱਛਣ ਨਜ਼ਰ ਨਹੀਂ ਆਏ ਹਨ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਵਿਚ ...
1. ਕੋਰੋਨਾ ਵਾਇਰਸ ਹਵਾ ਵਿਚ ਨਹੀਂ ਫੈਲਦਾ?
ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਕੋਰੋਨਾ ਵਾਇਰਸ ਹਵਾ ਵਿਚ ਨਹੀਂ ਫੈਲਦਾ। ਅਜਿਹੀ ਸਥਿਤੀ ਵਿਚ ਤੰਦਰੁਸਤ ਵਿਅਕਤੀ ਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ। ਕਈ ਵੱਡੇ ਡਾਕਟਰਾਂ ਨੇ ਮਾਸਕ ਨਾ ਪਾਉਣ ਦੀ ਅਪੀਲ ਕੀਤੀ। ਭਾਰਤ ਸਰਕਾਰ ਦੁਆਰਾ ਇਹ ਵੀ ਦੱਸਿਆ ਗਿਆ ਸੀ ਕਿ ਹਰ ਕਿਸੇ ਨੂੰ ਮਾਸਕ ਦੀ ਜਰੂਰਤ ਨਹੀਂ । ਪਰ ਹੁਣ ਕਈ ਦੇਸ਼ਾਂ ਵਿਚ ਮਾਸਕ ਪਹਿਨਣੇ ਲਾਜ਼ਮੀ ਹੋ ਗਏ ਹਨ। ਮਹਾਰਾਸ਼ਟਰ ਵਿਚ ਮਾਸਕ ਬਗੈਰ ਗਿਰਫਤਾਰੀ ਕੀਤੀ ਜਾ ਸਕਦੀ ਹੈ। ਇਸ ਲਈ ਹੁਣ ਸਵਾਲ ਇਹ ਹੈ ਕਿ ਜੇ ਕੋਰੋਨਾ ਹਵਾ ਵਿਚ ਨਹੀਂ ਫੈਲਦੀ ਤਾਂ ਫਿਰ ਮਾਸਕ ਪਹਿਨਣ ਦੀ ਕੀ ਜ਼ਰੂਰਤ ਹੈ?
2. ਕੋਰੋਨਾ ਤੋਂ ਬਚਣ ਲਈ ਇਕ ਮੀਟਰ ਦੀ ਦੂਰੀ ਜ਼ਰੂਰੀ
ਇੱਕ ਦਾਅਵਾ ਕੀਤਾ ਗਿਆ ਸੀ ਕਿ ਕੋਰੋਨਾ ਦੀ ਸੰਕਰਮਨ ਤੋਂ ਬਚਣ ਲਈ ਇੱਕ ਮੀਟਰ ਦੀ ਦੂਰੀ ਜ਼ਰੂਰੀ ਹੈ। ਕਈ ਦੁਕਾਨਾਂ ਦੇ ਬਾਹਰ ਹਰ ਇਕ ਮੀਟਰ ਦੀ ਦੂਰੀ 'ਤੇ ਗੋਲਾਕਾਰ ਚੱਕਰ ਵੀ ਲਗਾਏ ਗਏ ਪਰ ਬਾਅਦ ਵਿਚ ਖੋਜ ਜੇ ਤਹਿਤ ਇਹ ਦਾਅਵਾ ਕੀਤਾ ਗਿਆ ਕਿ ਕੋਰੋਨਾ ਵਾਇਰਸ ਅੱਠ ਮੀਟਰ ਤੱਕ ਦੀ ਦੁਰੀ ਤੋਂ ਵੀ ਫੈਲ ਸਕਦਾ ਹੈ। ਭਾਰਤ ਸਰਕਾਰ ਦੀ ਅਰੋਗਿਆ ਸੇਤੂ ਐਪ ਵਿਚ ਲੋਕਾਂ ਤੋਂ ਛੇ ਮੀਟਰ ਦੀ ਦੂਰੀ ਰੱਖਣਾ ਦੱਸਿਆ ਗਿਆ ਹੈ। ਜੇ ਦੇਖਿਆ ਜਾਵੇ ਤਾਂ ਇਕ ਮੀਟਰ ਦੀ ਦੂਰੀ ਵਾਲਾ ਦਾਅਵਾ ਵੀ ਗਲਤ ਸਾਬਤ ਹੋ ਰਿਹਾ ਹੈ।
3. ਕੀ ਵਧ ਰਹੀ ਗਰਮੀ ਨਾਲ ਕੋਰੋਨਾ ਖਤਮ ਹੋ ਜਾਵੇਗਾ?
ਸ਼ੁਰੂਆਤ ਵਿਚ ਬਹੁਤ ਸਾਰੀਆਂ ਰਿਪੋਰਟਾਂ ਇਹ ਦਾਅਵਾ ਕਰ ਰਹੀਆਂ ਸਨ ਕਿ ਗਰਮੀਆਂ ਵਿਚ ਕੋਰੋਨਾ ਘੱਟ ਫੈਲਦਾ ਹੈ। ਮੌਸਮ ਦੇ ਗਰਮ ਹੋਣ ਦੇ ਨਾਲ ਹੀ ਪ੍ਰਕੋਪ ਤੇਜ਼ੀ ਨਾਲ ਖਤਮ ਹੋ ਜਾਵੇਗਾ। ਇਹ ਵੀ ਕਿਹਾ ਗਿਆ ਸੀ ਕਿ ਭਾਰਤ ਵਿਚ ਕੋਰੋਨਾ ਵਾਇਰਸ ਜ਼ਿਆਦਾ ਨਹੀਂ ਫੈਲੇਗਾ ਕਿਉਂਕਿ ਮਾਰਚ-ਅਪ੍ਰੈਲ ਵਿਚ ਭਾਰਤ ਵਿਚ ਗਰਮੀ ਸ਼ੁਰੂ ਹੋ ਜਾਂਦੀ ਹੈ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਲਗਭਗ 30 ਡਿਗਰੀ ਤਾਪਮਾਨ 'ਤੇ ਕੋਰੋਨਾ ਖ਼ਤਮ ਹੁੰਦਾ ਹੈ, ਪਰ ਇਹ ਸਾਰੇ ਦਾਅਵੇ ਹੌਲੀ ਹੌਲੀ ਗਲਤ ਸਾਬਤ ਹੋ ਰਹੇ ਹਨ। ਮਹਾਰਾਸ਼ਟਰ 'ਚ ਗਰਮੀ ਦਿੱਲੀ ਨਾਲੋਂ ਜ਼ਿਆਦਾ ਹੈ ਪਰ ਜ਼ਿਆਦਾਤਰ ਮਾਮਲੇ ਮਹਾਰਾਸ਼ਟਰ ਤੋਂ ਆ ਰਹੇ ਹਨ।
4. ਤੇਜ਼ ਬੁਖਾਰ ਨਾਲ ਖੁਸ਼ਕ ਖਾਂਸੀ, ਸਾਹ ਲੈਣ ਵਿਚ ਮੁਸ਼ਕਲ ਅਤੇ ਗਲੇ ਵਿਚ ਦਰਦ ਕਾਰਨ ਹੁੰਦੈ ਕੋਰੋਨਾ ?
ਸ਼ੁਰੂਆਤ ਵਿਚ ਇਹ ਹੀ ਦੱਸਿਆ ਗਿਆ ਕਿ ਜੇ ਤੁਹਾਨੂੰ ਖੁਸ਼ਕ ਖਾਂਸੀ, ਬੁਖਾਰ, ਸਾਹ ਲੈਣ ਵਿਚ ਮੁਸ਼ਕਲ ਅਤੇ ਗਲੇ ਵਿਚ ਦਰਦ ਹੋ ਰਿਹਾ ਹੈ ਤਾਂ ਇਹ ਕੋਰੋਨਾ ਦੇ ਲੱਛਣ ਹੋ ਸਕਦੇ ਹਨ। ਪਰ ਬਹੁਤ ਸਾਰੇ ਮਾਮਲੇ ਅਜਿਹੇ ਹੋਏ ਹਨ ਜਿਨ੍ਹਾਂ ਵਿਚ ਕੋਈ ਲੱਛਣ ਨਹੀਂ ਦਿਖਾਈ ਦਿੱਤੇ।ਹੁਣੇ ਜਿਹੇ ਹੀ ਚੀਨ ਵਿਚ 47 ਵਿਅਕਤੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਿਲੇ, ਜਿਨ੍ਹਾਂ ਵਿਚ ਅਜਿਹੇ ਕੋਈ ਲੱਛਣ ਨਹੀਂ ਸਨ। ਇਨ੍ਹਾਂ ਵਿਚੋਂ 14 ਲੋਕ ਵਿਦੇਸ਼ ਤੋਂ ਆਏ ਸਨ। ਇਸ ਤੋਂ ਪਹਿਲਾਂ ਚੀਨ ਵਿਚ 1,541 ਅਜਿਹੇ ਕੇਸ ਹੋਏ ਸਨ ਜਿਨ੍ਹਾਂ ਦੇ ਅਜਿਹੇ ਕੋਈ ਲੱਛਣ ਨਹੀਂ ਸਨ। ਅਜਿਹੇ ਮਾਮਲਿਆਂ ਵਿਚ ਇੱਕ ਵੱਡਾ ਜੋਖਮ ਇਹ ਹੈ ਕਿ ਸੰਕਰਮਿਤ ਵਿਅਕਤੀ ਨੂੰ ਲਾਗ ਬਾਰੇ ਪਤਾ ਹੀ ਨਹੀਂ ਹੁੰਦਾ ਅਤੇ ਜਦੋਂ ਇਸ ਬਾਰੇ ਪਤਾ ਲੱਗਦਾ ਹੈ, ਤਾਂ ਇਹ ਬਹੁਤ ਸਾਰੇ ਲੋਕਾਂ ਵਿਚ ਫੈਲ ਚੁੱਕਾ ਹੁੰਦਾ ਹੈ। ਇਸ ਲਈ ਇਹ ਸਾਬਤ ਹੁੰਦਾ ਹੈ ਕਿ ਕੋਰੋਨਾ ਦੀ ਲਾਗ ਬਿਨਾਂ ਕੋਈ ਲੱਛਣ ਦੇ ਵੀ ਹਮਲਾ ਕਰ ਸਕਦੀ ਹੈ।
5. ਮਜ਼ਬੂਤ ਇਮਯੁਨਿਟੀ ਵਾਲੇ ਲੋਕਾਂ ਨੂੰ ਕੋਰੋਨਾ ਦਾ ਖਤਰਾ ਘੱਟ
ਸ਼ੁਰੂਆਤ ਵਿਚ ਲੋਕਾਂ ਨੂੰ ਇਹ ਸਲਾਹ ਦਿੱਤੀ ਗਈ ਸੀ ਕਿ ਵਿਟਾਮਿਨ ਸੀ ਲਓ ਤਾਂ ਜੋ ਬਿਮਾਰੀ ਨਾਲ ਲੜਣ ਦੀ ਸ਼ਕਤੀ ਵਧੇ। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਹ ਲੋਕ ਜਿਨ੍ਹਾਂ ਦੇ ਲੱਛਣ ਨਹੀਂ ਦਿਖਾਈ ਦਿੱਤੇ ਪਰ ਅਜਿਹੇ ਵਿਅਕਤੀ ਵੀ ਕੋਰੋਨਾ ਸੰਕਰਮਿਤ ਦੱਸੇ ਗਏ,ਤਾਂ ਇਸ ਦਾ ਮਤਲਬ ਇਹ ਹੋਇਆ ਕਿ ਉਹਨਾਂ ਦੀ ਪ੍ਰਤੀਰੋਧਤਾ ਸ਼ਕਤੀ ਵਧੀਆ ਰਹੀ ਹੋਵੇਗੀ ਤਾਂ ਹੀ ਲੱਛਣ ਦਿਖਾਈ ਨਹੀਂ ਦਿੱਤੇ। ਇਸਦਾ ਮਤਲਬ ਹੈ ਕਿ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ ਬਗੈਰ ਵੀ ਇਹ ਵਾਇਰਸ ਹੋ ਸਕਦਾ ਹੈ।
ਤੁਹਾਨੂੰ ਕੀ ਕਰਨਾ ਚਾਹੀਦਾ ਹੈ?
ਇੱਥੇ ਵੱਡਾ ਪ੍ਰਸ਼ਨ ਇਹ ਹੈ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਤਾਂ ਤੁਹਾਡੇ ਲਈ ਵਧੀਆ ਇਹ ਹੈ ਕਿ ਤੁਸੀਂ ਆਪਣੇ ਪੱਧਰ 'ਤੇ ਜਿੰਨਾ ਬਚਾਓ ਕਰ ਸਕੋ ਕਰੋ। ਜੇ ਸਪਲਾਈ ਵਾਲੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਨੂੰ ਉਬਾਲ ਕੇ ਠੰਢਾ ਕਰਕੇ ਪੀਓ। ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਨਾ ਕਰੋ। ਦੋਸਤਾਂ, ਮਿੱਤਰਾਂ ਅਤੇ ਅਪਾਰਟਮੈਂਟ ਦੇ ਲੋਕਾਂ ਤੋਂ ਦੂਰ ਰਹੋ। ਕੁਝ ਵੀ ਖਾਣ ਅਤੇ ਪੀਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਵੋ। ਲਿਫਟ ਦੀ ਵਰਤੋਂ ਨਾ ਕਰਨਾ ਬਿਹਤਰ ਹੈ ਪਰ ਜੇ ਤੁਹਾਨੂੰ ਇਸ ਦਾ ਇਸਤੇਮਾਲ ਕਰਨਾ ਹੀ ਪਵੇ ਤਾਂ ਬਟਨ ਨੂੰ ਨਾ ਛੋਹਵੋ। ਘਰ ਆਉਣ ਤੋਂ ਬਾਅਦ ਆਪਣੇ ਆਪ ਨੂੰ ਸੈਮੇਟਾਈਜ਼ ਕਰੋ। ਜੇ ਸੰਭਵ ਹੋਵੇ ਤਾਂ ਪਾਣੀ ਵਿਚ ਡੀਟੌਲ ਪਾ ਕੇ ਨਹਾਓ। ਕੋਰੋਨਾ ਤੋਂ ਬਚਣ ਦਾ ਇਕੋ ਇਕ ਰਸਤਾ ਹੈ ਅਤੇ ਉਹ ਹੈ ਬਚਾਅ ....
ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-2)
NEXT STORY