ਜਲੰਧਰ, (ਮਹੇਸ਼)- ਕੋਟ ਰਾਮਦਾਸ (ਆਬਾਦੀ) 'ਚ 35 ਸਾਲਾ ਇਕ ਵਿਅਕਤੀ ਨੇ ਆਪਣੇ ਘਰ 'ਚ ਹੀ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹਰਮਿੰਦਰ ਸਿੰਘ ਪੁੱਤਰ ਗੁਰਸ਼ਰਨ ਸਿੰਘ ਵਜੋਂ ਹੋਈ ਹੈ ਜੋ ਕਿ ਛੋਟਾ ਹਾਥੀ (ਟੈਂਪੂ) ਚਲਾਉਂਦਾ ਸੀ। ਥਾਣਾ ਰਾਮਾ ਮੰਡੀ ਦੇ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਮ੍ਰਿਤਕ ਹਰਮਿੰਦਰ ਸਿੰਘ ਨੇ ਸ਼ਨੀਵਾਰ ਨੂੰ ਸਵੇਰੇ ਆਪਣੀ ਪਤਨੀ ਮਨਦੀਪ ਕੌਰ ਨੂੰ ਉਸਦੇ ਪੇਕੇ ਜ਼ਿਲਾ ਗੁਰਦਾਸਪੁਰ ਦੇ ਥਾਣਾ ਕਾਹਨੂਵਾਲ ਦੇ ਪਿੰਡ ਨਾਨੂਵਲ 'ਚ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਆਪਣੇ ਤਿੰਨ ਬੱਚਿਆਂ ਸਮੇਤ ਭੇਜਿਆ ਸੀ ਤੇ ਕਿਹਾ ਕਿ ਉਹ ਖੁਦ ਐਤਵਾਰ ਨੂੰ ਸਵੇਰੇ ਉਥੇ ਪਹੁੰਚ ਜਾਵੇਗਾ। ਉਸ ਨੇ ਆਪਣੇ ਕੱਪੜਿਆਂ ਦਾ ਬੈਗ ਵੀ ਪਤਨੀ ਮਨਦੀਪ ਕੌਰ ਨੂੰ ਦੇ ਦਿੱਤਾ ਸੀ। ਐੱਸ. ਐੱਚ. ਓ. ਰਾਜੇਸ਼ ਠਾਕੁਰ ਮੁਤਾਬਕ ਹਰਮਿੰਦਰ ਦੇ ਮਾਤਾ-ਪਿਤਾ ਦਿੱਲੀ 'ਚ ਰਹਿੰਦੇ ਹਨ ਜੋ ਕਿ ਸ਼ਨੀਵਾਰ ਦੇਰ ਰਾਤ ਤੇ ਐਤਵਾਰ ਸਵੇਰੇ ਆਪਣੇ ਬੇਟੇ ਨੂੰ ਮੋਬਾਇਲ 'ਤੇ ਕਾਲ ਕਰਦੇ ਰਹੇ। ਉਸ ਵਲੋਂ ਫੋਨ ਨਾ ਚੁੱਕੇ ਜਾਣ 'ਤੇ ਉਨ੍ਹਾਂ ਨੇ ਨਜ਼ਦੀਕ ਹੀ ਲੱਧੇਵਾਲੀ 'ਚ ਰਹਿੰਦੇ ਕੁਲਵਿੰਦਰ ਸਿੰਘ ਨਾਮਕ ਰਿਸ਼ਤੇਦਾਰ ਨੂੰ ਫੋਨ ਕੀਤਾ, ਜਿਸ ਨੇ ਅੱਜ ਦੁਪਹਿਰ ਹਰਮਿੰਦਰ ਦੇ ਘਰ 'ਚ ਆ ਕੇ ਦੇਖਿਆ ਪਰ ਅੰਦਰੋਂ ਸਾਰੇ ਦਰਵਾਜ਼ੇ ਬੰਦ ਸਨ, ਜਿਸ ਦੇ ਬਾਅਦ ਉਹ ਏ. ਐੱਸ. ਆਈ. ਬਲਵਿੰਦਰ ਸਿੰਘ ਦੀ ਮਦਦ ਨਾਲ ਗੁਆਂਢੀਆਂ ਦੀ ਛੱਤ 'ਤੇ ਜਾ ਕੇ ਪਰਮਿੰਦਰ ਦੇ ਘਰ ਪਹੁੰਚਿਆ ਤੇ ਦੇਖਿਆ ਕਿ ਕਮਰੇ 'ਚ ਉਸਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਐੱਸ. ਐੱਚ. ਓ. ਰਾਜੇਸ਼ ਠਾਕੁਰ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਮੌਕੇ ਮ੍ਰਿਤਕ ਦੀ ਪਤਨੀ ਮਨਦੀਪ ਕੌਰ ਦੇ ਬਿਆਨਾਂ 'ਤੇ ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਸੋਮਵਾਰ ਨੂੰ ਸਵੇਰੇ ਹਰਮਿੰਦਰ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।
ਜਲੰਧਰ : ਬਲੈਕਮੇਲਰ ਨੇ ਵਿਆਹ ਨਾ ਕਰਵਾਉਣ ਬਦਲੇ ਲਵ ਕੋਲੋਂ ਮੰਗੇ ਸਨ 10 ਲੱਖ
NEXT STORY