ਭਵਾਨੀਗੜ੍ਹ(ਵਿਕਾਸ, ਜ.ਬ.)- ਬਿਜਲੀ ਬੋਰਡ ’ਚ ਡਿਊਟੀ ਕਰਦੇ ਵਿਅਕਤੀ ਦੀ ਮੌਤ ਤੋਂ ਬਾਅਦ ਕਥਿਤ ਤੌਰ ’ਤੇ ਜਾਅਲੀ ਵਿਆਹ ਦਾ ਆਨੰਦ ਕਾਰਜ ਸਰਟੀਫ਼ਿਕੇਟ ਬਣਾ ਕੇ ਉਸ ਨੂੰ ਆਪਣਾ ਪਤੀ ਦੱਸਣ ਦੇ ਇਕ ਮਾਮਲੇ ’ਚ ਪੁਲਸ ਨੇ ਮ੍ਰਿਤਕ ਵਿਅਕਤੀ ਦੀ ਪਤਨੀ ਦੀ ਸ਼ਿਕਾਇਤ ’ਤੇ ਦੋ ਔਰਤਾਂ ਸਮੇਤ ਸਥਾਨਕ ਸ਼ਹਿਰ ਦੇ ਇਕ ਸਾਬਕਾ ਕੌਂਸਲਰ ਅਤੇ ਗੁਰੂ ਘਰ ਦੇ ਇਕ ਗ੍ਰੰਥੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਸਿੰਘੂ ਬਾਰਡਰ ਦੇ ਲੰਗਰ ਹਾਲ 'ਚ ਲੱਗੀ ਭਿਆਨਕ ਅੱਗ, ਦੇਖੋ ਖ਼ੌਫ਼ਨਾਕ ਮੰਜ਼ਰ (ਵੀਡੀਓ)
ਇਸ ਸਬੰਧੀ ਪਿੰਡ ਚਪੜੋਦਾ (ਮਾਲੇਰਕੋਟਲੇ) ਦੀ ਰਹਿਣ ਵਾਲੀ ਮਹਿਲਾ ਗੁਰਮੀਤ ਕੌਰ ਪਤਨੀ ਲੇਟ ਦਰਸ਼ਨ ਸਿੰਘ ਨੇ ਐੱਸ.ਐੱਸ.ਪੀ. ਸੰਗਰੂਰ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦਾ ਪਤੀ ਬਿਜਲੀ ਬੋਰਡ ਮਹਿਕਮੇ ’ਚ ਨੌਕਰੀ ਕਰਦਾ ਸੀ ਜਿਸ ਦੀ ਮੌਤ 2017 ’ਚ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਮਹਿਕਮੇ ਵੱਲ ਬਕਾਇਆ ਫੰਡ ਕਢਵਾਉਣ ਲਈ ਬੇਨਤੀ ਪੱਤਰ ਦਿੱਤੇ ਤਾਂ ਉਸਨੂੰ ਪਤਾ ਲੱਗਿਆ ਕਿ ਇਕ ਮਹਿਲਾ ਪ੍ਰਵੀਨ ਕੌਰ ਆਪਣੇ ਆਪ ਨੂੰ ਦਰਸ਼ਨ ਸਿੰਘ ਦੀ ਪਤਨੀ ਦੱਸਦੀ ਹੈ ਤੇ ਇਸ ਨੇ ਹੋਰ ਵਿਅਕਤੀਆਂ ਨਾਲ ਸਾਜ-ਬਾਜ ਕਰ ਕੇ ਇਕ ਜਾਅਲੀ ਆਨੰਦ ਕਾਰਜ ਦਾ ਗੁਰਦੁਆਰਾ ਸਾਹਿਬ ’ਚੋਂ ਸਰਟੀਫ਼ਿਕੇਟ ਹਾਸਲ ਕਰ ਲਿਆ ਹੈ।
ਇਹ ਵੀ ਪੜ੍ਹੋ- ਭਾਦਸੋਂ ’ਚ ਨਸ਼ਾ ਕਾਰੋਬਾਰੀਆਂ ਦੇ ਹੌਸਲੇ ਬੁਲੰਦ, ਸ਼ਰੇਆਮ ਵਿਕ ਰਿਹੈ ਚਿੱਟਾ ਕੈਮਰੇ ’ਚ ਕੈਦ
ਗੁਰਮੀਤ ਕੌਰ ਨੇ ਦੋਸ਼ ਲਾਇਆ ਕਿ ਪ੍ਰਵੀਨ ਕੌਰ ਉਸਦੇ ਪਤੀ ਦਰਸ਼ਨ ਸਿੰਘ ਦੇ ਵਿਭਾਗ ’ਚ ਪਏ ਫੰਡਾਂ ਨੂੰ ਕਢਵਾਉਣ ਲਈ ਜਾਅਲੀ ਦਸਤਾਵੇਜ ਤਿਆਰ ਕੀਤੇ ਹਨ। ਜਿਸ ਸਬੰਧੀ ਉਕਤ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਜਿਸ ਉਪਰੰਤ ਮਾਮਲੇ ਸਬੰਧੀ ਜਾਂਚ-ਪੜਤਾਲ ਕਰ ਕੇ ਪੁਲਸ ਨੇ ਪ੍ਰਵੀਨ ਕੌਰ, ਨਾਹਰ ਸਿੰਘ ਸਾਬਕਾ ਕੌਂਸਲਰ, ਬਬਲੀ ਕੌਰ ਸਾਰੇ ਵਾਸੀ ਭਵਾਨੀਗੜ੍ਹ, ਚਰਨਜੀਤ ਸਿੰਘ ਗ੍ਰੰਥੀ ਵਾਸੀ ਝਨੇੜੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਾਦਸੋਂ ’ਚ ਨਸ਼ਾ ਕਾਰੋਬਾਰੀਆਂ ਦੇ ਹੌਸਲੇ ਬੁਲੰਦ, ਸ਼ਰੇਆਮ ਵਿਕ ਰਿਹੈ ਚਿੱਟਾ ਕੈਮਰੇ ’ਚ ਕੈਦ
NEXT STORY