ਸ਼ਹਿਣਾ (ਸਿੰਗਲਾ)— ਪਿੰਡ ਕੈਰੇ 'ਚ ਸ਼ਰਾਬ ਦਾ ਠੇਕਾ ਪੰਚਾਇਤੀ ਜ਼ਮੀਨ 'ਚ ਮੁੜ ਰੱਖਣ 'ਤੇ ਪਿੰਡ ਵਾਸੀਆਂ ਨੇ ਪੰਚਾਇਤ ਤੇ ਜ਼ਿਲਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਨਾਈਟਿਡ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਕੈਰੇ ਨੇ ਦੱਸਿਆ ਕਿ ਪਿੰਡ ਵਿਖੇ ਪਿਛਲੇ ਮਹੀਨੇ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਗਿਆ, ਜਿਸ ਕਾਰਨ ਪ੍ਰਸ਼ਾਸਨ ਨੇ ਸ਼ਰਾਬ ਦਾ ਠੇਕਾ ਬੰਦ ਕਰਵਾ ਦਿੱਤਾ ਸੀ ਪਰ ਹੁਣ ਮੁੜ ਪਿੰਡ ਦੀ ਸ਼ਾਮਲਾਟ 'ਤੇ ਸ਼ਰਾਬ ਦਾ ਠੇਕਾ ਖੁੱਲ੍ਹਵਾ ਦਿੱਤਾ ਹੈ, ਜੋ ਸ਼ਰੇਆਮ ਨਿਯਮਾਂ ਦੀ ਉਲੰਘਣਾ ਹੈ।
ਓਧਰ, ਪਿੰਡ ਵਾਸੀਆਂ ਨੇ ਸੋਮਵਾਰ ਤੱਕ ਠੇਕਾ ਨਾ ਚੁੱਕਣ 'ਤੇ ਬੀ. ਡੀ. ਪੀ. ਓ. ਦਫਤਰ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਹੈ।
ਕੀ ਕਹਿੰਦੇ ਨੇ ਬੀ. ਡੀ. ਪੀ. ਓ. : ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ਼ਹਿਣਾ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮੇਰੇ ਕੋਲ ਪਿੰਡ ਦੇ ਲੋਕਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਪਰ ਪਿੰਡ ਦੀ ਪੰਚਾਇਤ ਸ਼ਾਮਲਾਟ ਜ਼ਮੀਨ ਸ਼ਰਾਬ ਦੇ ਠੇਕੇ ਲਈ ਨਹੀਂ ਦੇ ਸਕਦੀ । ਉਨ੍ਹਾਂ ਕਿਹਾ ਕਿ ਜੇਕਰ ਸ਼ਾਮਲਾਟ ਜ਼ਮੀਨ ਕਮਰਸ਼ੀਅਲ ਕੰਮ ਲਈ ਦੇਣੀ ਹੈ ਤਾਂ ਪਹਿਲਾ ਪ੍ਰਵਾਨਗੀ ਲੈਣੀ ਹੁੰਦੀ ਹੈ, ਜੋ ਨਹੀਂ ਲਈ ਹੋਈ ।
ਕੀ ਕਹਿੰਦੇ ਨੇ ਡੀ. ਸੀ. : ਡਿਪਟੀ ਕਮਿਸ਼ਨਰ ਬਰਨਾਲਾ ਘਣਸ਼ਿਆਮ ਥੋਰੀ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਦੀ ਪੜਤਾਲ ਲਈ ਏ.ਡੀ.ਸੀ. ਵਿਕਾਸ ਦੀ ਡਿਊਟੀ ਲਾਈ ਹੈ । ਕਿਤੇ ਵੀ ਨਿਯਮਾਂ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ।
'ਖਾਲਸਾ ਏਡ' ਨੇ ਗੋਦ ਲਿਆ ਸਿਕਲੀਗਰ ਸਿੱਖਾਂ ਦਾ ਪਿੰਡ, ਗੁਰਬੱਤ ਤੇ ਗਰੀਬੀ 'ਚ ਰਹਿ ਰਹੇ ਲੋਕਾਂ ਦੀ ਫੜੀ ਬਾਂਹ (ਤਸਵੀਰਾਂ)
NEXT STORY