ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਰੇਲਵੇ ਸਟੇਸ਼ਨ ਦੇ ਉਡੀਕ ਘਰ 'ਚ ਰੇਲ ਗੱਡੀ ਦੀ ਉਡੀਕ ਕਰਦੀ ਇਕ ਔਰਤ ਦੀ ਸ਼ੱਕੀ ਹਾਲਤ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਿਵਲ ਹਸਪਤਾਲ ਬਰਨਾਲਾ ਵਿਖੇ ਜਾਣਕਾਰੀ ਦਿੰਦਿਆਂ 108 ਐਬੂਲੈਂਸ ਦੇ ਈ.ਐਮ.ਟੀ. ਸੰਦੀਪ ਮਾਰਕੰਡਾ ਅਤੇ ਪਾਇਲਟ ਸੁਖਜੀਤ ਸਿੰਘ ਸੁੱਖੂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਬਰਨਾਲਾ ਤੋਂ ਕਿਸੇ ਦਾ 108 ਐਬੂਲੈਂਸ 'ਤੇ ਫੋਨ ਆਇਆ ਕਿ ਇਕ ਔਰਤ ਰੇਲਵੇ ਸਟੇਸ਼ਨ ਦੇ ਉਡੀਕ ਘਰ 'ਚ ਬੇਸੁੱਧ ਪਈ ਹੈ ਜਿਸ ਨੂੰ 108 ਐਬੂਲੈਂਸ ਦੇ ਸੰਦੀਪ ਮਾਰਕੰਡਾ ਅਤੇ ਪਾਇਲਟ ਸੁਖਜੀਤ ਸਿੰਘ ਸੁੱਖੂ ਤੁਰੰਤ ਚੁੱਕ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਲੈ ਕੇ ਆਏ ਜਿੱਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਮ੍ਰਿਤਕਾ ਕੋਲੋਂ ਮਿਲੇ ਸ਼ਨਾਖਤੀ ਕਾਰਡ ਤੋਂ ਔਰਤ ਦੀ ਪਹਿਚਾਣ ਹਰਵਿੰਦਰ ਕੌਰ (48) ਪਤਨੀ ਜਰਨੈਲ ਸਿੰਘ ਵਾਸੀ ਪਿੰਡ ਬਖਤਗੜ੍ਹ ਵਜੋਂ ਹੋਈ ਹੈ। ਮ੍ਰਿਤਕਾ ਦੇ ਮੋਬਾਇਲ ਤੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੁਚਿਤ ਕੀਤਾ ਗਿਆ।
ਕੈਪਟਨ ਦੇ 'ਸਲਾਹਕਾਰਾਂ ਦੀ ਫੌਜ' ਹਟਾਉਣਾ ਚਾਹੁੰਦੇ ਨੇ ਬਾਜਵਾ
NEXT STORY