ਕਪੂਰਥਲਾ (ਭੂਸ਼ਣ, ਮਲਹੋਤਰਾ) - ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਿਆਂ ਤੋਂ ਆਜ਼ਾਦ ਕਰਵਾਉਣ ਲਈ ਪੂਰੀ ਕਮਰ ਕੱਸ ਲਈ ਹੈ। ਜਿਸ ਤਹਿਤ ਜਿੱਥੇ ਡਰੱਗ ਦੀ ਸਪਲਾਈ ਲਾਈਨ ਤੋੜਨ 'ਚ ਸਰਕਾਰ ਨੂੰ ਕਾਫ਼ੀ ਕਾਮਯਾਬੀ ਹਾਸਲ ਹੋਈ ਹੈ, ਉਥੇ ਹੀ ਕਈ ਵੱਡੇ ਡਰੱਗ ਸਮੱਗਲਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਬ੍ਰਹਮਾ ਮਹਿੰਦਰਾ ਨੇ ਸਿਵਲ ਹਸਪਤਾਲ 'ਚ ਡਰੱਗ ਦਾ ਸ਼ਿਕਾਰ ਹੋਈਆਂ ਔਰਤਾਂ ਲਈ ਪੰਜਾਬ 'ਚ ਬਣੇ ਪਹਿਲੇ ਨਸ਼ਾ ਛੁਡਾਊ ਕੇਂਦਰ 'ਨਵਕਿਰਨ' ਦਾ ਉਦਘਾਟਨ ਕਰਦਿਆਂ ਕੀਤਾ।
ਸਿਹਤ ਮੰਤਰੀ ਨੇ ਕਿਹਾ ਕਿ ਇਹ ਨਸ਼ਾ ਛੂਡਾਊ ਕੇਂਦਰ ਸੂਬੇ ਦਾ ਪਹਿਲਾ ਅਜਿਹਾ ਸਰਕਾਰੀ ਕੇਂਦਰ ਹੈ ਜਿੱਥੇ ਔਰਤਾਂ ਅਤੇ 14 ਸਾਲ ਦੇ ਬੱਚਿਆਂ ਦੇ ਇਲਾਜ ਦੀ ਵੀ ਸਹੂਲਤ ਹੋਵੇਗੀ । ਇਸ ਨਸ਼ਾ ਛੂਡਾਊ ਕੇਂਦਰ 'ਚ 25 ਬੈੱਡ ਹਨ, ਜਿਨ੍ਹਾਂ 'ਚ 15 ਔਰਤਾਂ ਲਈ ਅਤੇ 10 ਬੈੱਡ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਇਲਾਜ ਲਈ ਬਣਾਏ ਗਏ ਹਨ। ਕੈਬਨਿਟ ਮੰਤਰੀ ਬ੍ਰਹਮਾ ਮਹਿੰਦਰਾ ਨੇ ਇਹ ਵੀ ਦੱਸਿਆ ਕਿ ਸੂਬੇ ਭਰ ਦੇ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ । ਜਿਸ ਤਹਿਤ 306 ਡਾਕਟਰਾਂ ਦੀ ਭਰਤੀ ਪ੍ਰਕਿਰਿਆ ਆਉਣ ਵਾਲੇ 2 ਮਹੀਨਿਆਂ 'ਚ ਪੂਰੀ ਕਰ ਲਈ ਜਾਵੇਗੀ ।
ਸ਼ੁਕਲਾ ਸਮੇਤ 8 ਆਈ. ਪੀ. ਐੱਸ. ਅਧਿਕਾਰੀ ਬਣੇ ਏ. ਡੀ. ਜੀ. ਪੀ.
NEXT STORY