ਨਵਾਂਸ਼ਹਿਰ, (ਤ੍ਰਿਪਾਠੀ)- 7ਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਦੀ ਮੰਗ 'ਤੇ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਬੈਠੇ ਗ੍ਰਾਮੀਣ ਡਾਕ ਸੇਵਕਾਂ ਨੇ ਚੌਥੇ ਦਿਨ ਮੋਹਲੇਧਾਰ ਮੀਂਹ ਦੇ ਬਾਵਜੂਦ ਮੁੱਖ ਡਾਕਘਰ ਦੇ ਬਾਹਰ ਹੜਤਾਲ ਕਰ ਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਜਸਵਿੰਦਰ ਕੁਮਾਰ, ਦਲਜੀਤ ਕੌਰ, ਜੋਗਾ ਸਿੰਘ ਮਹਾਲੋਂ ਤੇ ਪ੍ਰੇਮਲਾਲ ਬਹਿਲੂਰ ਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਡਾਕ ਸੇਵਕਾਂ ਨੂੰ 7ਵੇਂ ਪੇ ਕਮਿਸ਼ਨ ਦਾ ਲਾਭ ਨਾ ਦੇ ਕੇ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ, ਜਿਸ ਕਾਰਨ ਦੇਸ਼ ਦੇ ਡਾਕ ਸੇਵਕਾਂ ਵਿਚ ਸਰਕਾਰ ਖਿਲਾਫ਼ ਰੋਸ ਹੈ। ਉਨ੍ਹਾਂ ਸਰਕਾਰ ਤੋਂ ਡਾਕ ਸੇਵਕਾਂ ਦੇ ਅਧਿਕਾਰ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ 3-4 ਘੰਟਿਆਂ ਦਾ ਮਿਹਨਤਾਨਾ ਦੇ ਕੇ 8-8 ਘੰਟੇ ਕੰਮ ਲੈ ਕੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ 7ਵੇਂ ਪੇ ਕਮਿਸ਼ਨ ਦਾ ਲਾਭ ਜਲਦ ਨਾ ਦਿੱਤਾ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਸੁਖਵਿੰਦਰ ਸਿੰਘ ਬੁਹਾਰਾ, ਜੰਗ ਬਹਾਦਰ ਸਿੰਘ, ਜਸਵਿੰਦਰ, ਹਰਮੇਸ਼, ਜਸਵਿੰਦਰ ਕੁਮਾਰ ਕਿਸ਼ਨਪੁਰਾ, ਕੁਲਦੀਪ ਜਤਿਨ, ਹੈਪੀ, ਸਰਬਜੀਤ ਸਿੰਘ, ਹਰਦੀਪ ਸਿੰਘ, ਜਸਵਿੰਦਰ ਸਿੰਘ ਤੇ ਜਸਵੀਰ ਵੀ ਹਾਜ਼ਰ ਸਨ।
ਲਗਾਤਾਰ ਪਏ ਮੀਂਹ ਨੇ ਵਧਾਈਆਂ ਮੁਸ਼ਕਿਲਾਂ
NEXT STORY