ਤਰਨਤਾਰਨ (ਰਾਜੂ,ਬਲਵਿੰਦਰ ਕੌਰ) : ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਸੈਦਪੁਰ ਵਿਖੇ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਪੱਟੀ ਪੁਲਸ ਨੇ ਦੋ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਮਨਜੀਤ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਸੈਦਪੁਰ ਨੇ ਦੱਸਿਆ ਕਿ ਉਸ ਦੇ ਛੋਟੇ ਲੜਕੇ ਕੰਵਲਜੀਤ ਸਿੰਘ (25) ਨੂੰ ਗੋਪੀ ਪੁੱਤਰ ਮੁਖਤਿਆਰ ਸਿੰਘ ਵਾਸੀ ਸੈਦਪੁਰ ਅਤੇ ਜੱਗਾ ਵਾਸੀ ਅੰਮ੍ਰਿਤਸਰ ਨੇ ਨਸ਼ੇ ਕਰਨ ਦਾ ਆਦੀ ਬਣਾ ਦਿੱਤਾ ਸੀ।
ਬੀਤੇ ਦਿਨ ਉਕਤ ਦੋਵੇਂ ਨੌਜਵਾਨ ਉਸ ਦੇ ਲੜਕੇ ਨੂੰ ਉਨ੍ਹਾਂ ਵਲੋਂ ਰੋਕਣ ਦੇ ਬਾਵਜੂਦ ਧੱਕੇ ਨਾਲ ਆਪਣੇ ਨਾਲ ਲੈ ਗਏ। ਜਦਕਿ ਸ਼ਾਮ 4.30 ਵਜੇ ਉਕਤ ਨੌਜਵਾਨ ਕੰਵਲਜੀਤ ਨੂੰ ਬੇਹੋਸ਼ੀ ਦੀ ਹਾਲਤ ਵਿਚ ਸਾਡੇ ਘਰ ਦੇ ਵਿਹੜੇ ਵਿਚ ਸੁੱਟ ਕੇ ਫਰਾਰ ਹੋ ਗਏ। ਉਸ ਸਮੇਂ ਮੇਰੇ ਕੰਵਲਜੀਤ ਸਿੰਘ ਦੀ ਹਾਲਤ ਬਹੁਤ ਗੰਭੀਰ ਸੀ ਅਤੇ ਉਸ ਦੀ ਬਾਂਹ ਉੱਪਰ ਦੋ ਟੀਕੇ ਲੱਗਣ ਦੇ ਨਿਸ਼ਾਨ ਸਨ ਅਤੇ ਸੋਜ ਵੀ ਪਈ ਹੋਈ ਸੀ, ਜਿਸ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਮੌਤ ਹੋ ਗਈ। ਇਸ ਸਬੰਧੀ ਸਬ ਇੰਸਪੈਕਟਰ ਗੁਰਤੇਜ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ’ਤੇ ਗੋਪੀ ਪੁੱਤਰ ਮੁਖਤਿਆਰ ਸਿੰਘ ਵਾਸੀ ਸੈਦਪੁਰ ਅਤੇ ਜੱਗਾ ਪੁੱਤਰ ਨਾ ਮਾਲੂਮ ਵਾਸੀ ਅੰਮ੍ਰਿਤਸਰ ਖ਼ਿਲਾਫ਼ ਮੁਕੱਦਮਾ ਨੰਬਰ 106 ਧਾਰਾ 304/34 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ, 4 ਜ਼ਖਮੀ
NEXT STORY