ਲੰਬੀ/ਮਲੋਟ (ਜੁਨੇਜਾ) : ਬੀਤੀ ਸ਼ਾਮ ਲੰਬੀ ਥਾਣੇ ਦੇ ਪਿੰਡ ਫਤਿਹਪੁਰ ਮੰਨੀਆਂ ਵਿਖੇ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਭੱਠੇ 'ਤੇ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਰਾਜੂ ਨਾਂ ਦਾ ਮਜ਼ਦੂਰ ਜਿਹੜਾ ਤਰਮਾਲੇ ਭੱਠੇ 'ਤੇ ਕੰਮ ਕਰਦਾ ਸੀ। ਬੀਤੀ ਸ਼ਾਮ ਜਦੋਂ ਇਕ ਗਾਹਕ ਦੀਆਂ ਇੱਟਾਂ ਸੁੱਟ ਕੇ ਵਾਪਸ ਆ ਰਿਹਾ ਸੀ ਤਾਂ ਸੇਮ ਨਾਲੇ ਕੋਲ ਲਟਕੀਆਂ ਬਿਜਲੀ ਦੀਆਂ ਤਾਰਾਂ ਨਾਲ ਲੱਗ ਕੇ ਉਸ ਦੀ ਮੌਤ ਹੋ ਗਈ।
ਇਸ ਮਾਮਲੇ ਸਬੰਧੀ ਜਦੋਂ ਭੱਠਾ ਮਾਲਕ ਅਮਰਜੀਤ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਬਾਅਦ 'ਚ ਫੋਨ ਕਰਦਾ ਹਾਂ ਕਹਿ ਕੇ ਫੋਨ ਕੱਟ ਦਿੱਤਾ। ਪੁਲਸ ਇਸ ਮਾਮਲੇ ਵਿਚ ਧਾਰਾ 174 ਤਹਿਤ ਕਾਰਵਾਈ ਕਰ ਰਹੀ ਹੈ। ਉੱਧਰ, ਇਸ ਦੁਰਘਟਨਾ ਦਾ ਕਾਰਨ ਬਿਜਲੀ ਮਹਿਕਮੇ ਦੀ ਲਾਪ੍ਰਵਾਹੀ ਹੈ ਜਾਂ ਭੱਠਾ ਮਾਲਕ ਵੱਲੋਂ ਵਰਤੀ ਕੁਤਾਹੀ ਇਸ ਸਬੰਧੀ ਜਾਂਚ ਦੀ ਲੋੜ ਹੈ।
ਨਿਰੰਜਨ ਸਿੰਘ ਦੇ ਅਸਤੀਫੇ ਨੇ ਅਫਸਰਾਂ 'ਤੇ ਦਬਾਅ ਦੀ ਪੋਲ ਖੋਲ੍ਹੀ : ਹਰਪਾਲ ਚੀਮਾ
NEXT STORY