ਮਲੋਟ (ਵਿਕਾਸ) : ਬੀਤੀ ਰਾਤ ਸੜਕ ਹਾਦਸੇ 'ਚ ਜੀ. ਟੀ. ਰੋਡ 'ਤੇ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਥਾਨਕ ਪਟੇਲ ਨਗਰ ਦੀ ਗਲੀ ਨੰ. 2 ਨਿਵਾਸੀ ਨੌਜਵਾਨ ਹਰਮਨਪ੍ਰੀਤ ਸਿੰਘ ਭੱਟੀ ਜੀ. ਟੀ. ਰੋਡ 'ਤੇ ਬੀਤੀ ਰਾਤ ਕਰੀਬ 10 ਵਜੇ ਆਦਰਸ਼ ਸਿਨੇਮਾ ਦੇ ਨਜ਼ਦੀਕ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਉਸ ਦਾ ਮੋਟਰਸਾਈਕਲ ਇਕ ਰਿਕਸ਼ਾ ਨਾਲ ਟਕਰਾ ਗਈ ਜਿਸ ਕਾਰਨ ਉਸ ਦੇ ਸਿਰ 'ਚ ਸੱਟ ਲੱਗੀ ਜੋ ਕਿ ਉਸ ਲਈ ਜਾਨਲੇਵਾ ਸਾਬਿਤ ਹੋਈ। ਪਤਾ ਲੱਗਾ ਹੈ ਕਿ ਹਰਮਨਪ੍ਰੀਤ ਸਿੰਘ ਦਾ ਕਰੀਬ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।
ਸੜਕ 'ਤੇ ਪਹੁੰਚਿਆ ਪਤੀ-ਪਤਨੀ ਦਾ ਝਗੜਾ, ਚੱਲੇ ਇੱਟਾ-ਰੋੜੇ (ਵੀਡੀਓ)
NEXT STORY