ਅਬੋਹਰ, (ਰਹੇਜਾ, ਸੁਨੀਲ)— ਠਾਕਰ ਆਬਾਦੀ ਵਾਸੀ ਇਕ ਨੌਜਵਾਨ ਨੇ ਅੱਜ ਦੁਪਹਿਰੇ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਰੇਲਗੱਡੀ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਘਟਨਾ ਵਿਚ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਸਮਾਜ ਸੇਵੀ ਸੰਸਥਾ ਨੇ ਇਲਾਜ ਲਈ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ।
ਜਾਣਕਾਰੀ ਮੁਤਾਬਕ ਠਾਕਰ ਆਬਾਦੀ ਵਾਸੀ 32 ਸਾਲਾ ਕਾਲੂ ਪੁੱਤਰ ਰਾਜ ਕੁਮਾਰ ਪਿਛਲੇ ਕਾਫੀ ਸਮੇਂ ਤੋਂ ਲਾਵਾਰਿਸ ਹਾਲਤ ਵਿਚ ਹਨੂੰਮਾਨਗੜ੍ਹ ਰੋਡ ਓਵਰਬ੍ਰਿਜ ਦੇ ਹੇਠਾਂ ਰਹਿ ਰਿਹਾ ਸੀ। ਅੱਜ ਸਵੇਰੇ ਹੀ ਰੇਲਵੇ ਲਾਈਨ ਦੇ ਨੇੜੇ ਚਾਦਰ ਵਿਛਾ ਕੇ ਸੁੱਤਾ ਹੋਇਆ ਸੀ ਕਿ ਦੁਪਹਿਰੇ ਕਰੀਬ 3:30 ਵਜੇ ਜਦੋਂ ਅਬੋਹਰ ਤੋਂ ਫਾਜ਼ਿਲਕਾ ਜਾਣ ਵਾਲੀ ਗੱਡੀ ਪੁਲ ਦੇ ਨੇੜਿਓ ਲੰਘੀ ਤਾਂ ਉਸਨੇ ਰੇਲਗੱਡੀ ਦੇ ਅੱਗੇ ਛਾਲ ਮਾਰ ਦਿੱਤੀ, ਜਿਸ ਨਾਲ ਉਸਦੇ ਦੋਵੇਂ ਹਥ ਕੱਟੇ ਗਏ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਆਸਪਾਸ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਮੈਂਬਰਾਂ ਨੂੰ ਦਿੱਤੀ, ਜਿਸ 'ਤੇ ਬਿੱਟੂ ਨਰੂਲਾ, ਰਵੀ ਕੁਮਾਰ ਅਤੇ ਅਨੁ ਸੋਨੀ ਨੇ ਮੌਕੇ 'ਤੇ ਪਹੁੰਚ ਕੇ ਉਸਨੂੰ ਹਸਪਤਾਲ ਦਾਖਲ ਕਰਵਾਇਆ।
ਕਮਾਨੀਦਾਰ ਚਾਕੂ ਸਣੇ ਇਕ ਗ੍ਰਿਫਤਾਰ
NEXT STORY