ਜਲਾਲਾਬਾਦ (ਸੇਤੀਆ, ਜਤਿੰਦਰ) : ਪੰਜਾਬ ਵਿਚ ਲਗਾਤਾਰ ਚਿੱਟੇ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦੀਆਂ ਘਟਨਾਵਾਂ ਤੋਂ ਬਾਅਦ ਪੁਲਸ ਪ੍ਰਸ਼ਾਸਨ ਵਲੋਂ ਚਿੱਟੇ ਖਿਲਾਫ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਜਿਸਦੇ ਤਹਿਤ ਜਿੱਥੇ ਨਸ਼ਾ ਵੇਚਣ ਵਾਲਿਆਂ ਨੂੰ ਦਬੋਚਿਆ ਜਾ ਰਿਹਾ ਹੈ, ਉਥੇ ਨਸ਼ਾ ਕਰਨ ਵਾਲੇ ਨੌਜਵਾਨਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਸਹੀ ਰਸਤਾ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸੇ ਤਹਿਤ ਜ਼ਿਲਾ ਸੀਨੀਅਰ ਪੁਲਸ ਕਪਤਾਨ ਡਾ. ਕੇਤਨ ਬਲੀ ਰਾਮ ਪਾਟਿਲ ਵਲੋਂ ਕਰੀਬ 5 ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐੱਸ. ਪੀ. ਡੀ. ਮੁਖਤਿਆਰ ਸਿੰਘ, ਡੀ. ਐੱਸ. ਪੀ. ਅਮਰਜੀਤ ਸਿੰਘ ਸਿੱਧੂ, ਸਦਰ ਐੱਸ. ਐੱਚ. ਓ. ਭੋਲਾ ਸਿੰਘ, ਐੱਸ. ਐੱਚ. ਓ. ਇਕਬਾਲ ਖਾਨ ਅਤੇ ਹੋਰ ਪੁਲਸ ਪ੍ਰਸ਼ਾਸਨ ਦੇ ਕਰਮਚਾਰੀ ਮੌਜੂਦ ਸਨ। ਇਸ ਮੌਕੇ ਐੱਸ. ਐੱਸ. ਪੀ. ਵਲੋਂ ਪਿੰਡ ਮੋਹਕਮ ਅਰਾਈਆਂ ਵਾਲਾ, ਨੱਥੂ ਚਿਸਤੀ, ਜੈਮਲ ਵਾਲਾ, ਮਹਾਲਮ ਅਤੇ ਕਾਠਗੜ੍ਹ ਆਦਿ ਦਾ ਦੌਰਾ ਕੀਤਾ ਗਿਆ ਅਤੇ ਪੰਚਾਇਤਾਂ ਨਾਲ ਮੀਟਿੰਗ ਕੀਤੀ ਗਈ ਅਤੇ ਨਾਲ ਹੀ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਗਿਆ।
ਸਭ ਤੋਂ ਪਹਿਲਾਂ ਐੱਸ. ਐੱਸ. ਪੀ. ਪਿੰਡ ਮੋਹਕਮ ਅਰਾਈਆ ਸਥਿੱਤ ਢਾਣੀ ਜੱਜ ਸਿੰਘ ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਬੀਤੇ ਦਿਨੀਂ ਪਿੰਡ ਮਹਾਲਮ 'ਚ ਵਾਇਰਲ ਹੋਈ ਵੀਡਿਓ 'ਚ ਨਸ਼ੇ ਦਾ ਸ਼ਿਕਾਰ ਨੌਜਵਾਨ ਅਤੇ ਉਸਦੇ ਪਰਿਵਾਰ ਨੂੰ ਮਿਲੇ। ਇਥੇ ਉਨ੍ਹਾਂ ਨੇ ਪੰਚਾਇਤ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਪੰਚਾਇਤਾਂ ਆਪਣੇ ਪੱਧਰ ਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਅੱਗੇ ਆਉਣ ਅਤੇ ਪੁਲਸ ਪ੍ਰਸ਼ਾਸਨ ਵਲੋਂ ਵੀ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਨਸ਼ਾ ਕਰਨ ਵਾਲੇ ਨੌਜਵਾਨ ਨੇ ਭਰੋਸਾ ਦਿੱਤਾ ਕਿ ਉਹ ਹਰ ਹਾਲ ਵਿਚ ਨਸ਼ਾ ਛੱਡੇਗਾ ਅਤੇ ਪਰਿਵਾਰ ਲਈ ਸੋਚੇਗਾ। ਇਸ ਮੌਕੇ ਉਕਤ ਨੌਜਵਾਨ ਨੂੰ ਕੁੱਝ ਨਸ਼ਾ ਵੇਚਣ ਵਾਲਿਆਂ ਦੇ ਨਾਅ ਵੀ ਗੁਪਤ ਤੌਰ ਤੇ ਦੱਸੇ।
ਇਸ ਤੋਂ ਬਾਅਦ ਐਸਐਸਪੀ ਪਿੰਡ ਨੱਥੂ ਚਿਸਤੀ ਦੇ ਗੁਰਦੁਆਰਾ ਸਾਹਿਬ ਪਹੁੰਚੇ ਜਿੱਥੇ ਮੌਜੂਦ ਪਿੰਡ ਵਾਸੀਆਂ ਨੇ ਨਸ਼ਾ ਕਰਨ ਵਾਲੇ ਨੌਜਵਾਨਾ ਨੂੰ ਸਾਹਮਣੇ ਲਿਆਂਦਾ। ਇਸ ਮੌਕੇ ਇਕ ਪੀੜਤ ਔਰਤ ਵਲੋਂ ਕਰੀਬ 20 ਦਿਨ ਪਹਿਲਾਂ ਆਪਣੇ ਜਵਾਨ ਪੁੱਤ ਦੀ ਹੋਈ ਮੌਤ ਦੀ ਕਹਾਣੀ ਰੋ-ਰੋ ਕੇ ਐਸਐਸਪੀ ਨੂੰ ਦੱਸੀ ਅਤੇ ਨਾਲ ਹੀ ਕਿਹਾ ਕਿ ਉਹ ਆਪਣਾ ਇਕ ਬੇਟਾ ਖੋ ਚੁੱਕੀ ਹੈ ਅਤੇ ਦੂਜਾ ਬੇਟਾ ਜੋ ਨਸ਼ਾ ਕਰਦਾ ਹੈ ਉਸਨੂੰ ਹਸਪਤਾਲ ਭੇਜ ਕੇ ਉਸਦਾ ਨਸ਼ਾ ਛੁਡਾਇਆ ਜਾਵੇ ਤਾਂਕਿ ਉਹ ਨਸ਼ੇ ਦੀ ਦਲ-ਦਲ ਤੋਂ ਬਾਹਰ ਨਿਕਲ ਕੇ ਆਪਣਾ ਜੀਵਨ ਸਹੀ ਢੰਗ ਨਾਲ ਬਿਤਾ ਸਕੇ। ਇਸੇ ਤਰ•ਾਂ ਨਸ਼ਾ ਕਰਨ ਵਾਲੇ ਚਰਨਜੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਉਸਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭੇਜਣ ਦੀ ਗੱਲ ਕਹੀ। ਇਸ ਤੋਂ ਬਾਅਦ ਐਸਐਸਪੀ ਵਲੋਂ ਹੋਰਨਾਂ ਪਿੰਡਾਂ ਦਾ ਵੀ ਦੌਰਾ ਕੀਤਾ ਗਿਆ।
ਇਨਵਰਟਰ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
NEXT STORY