ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਨਸ਼ਿਆਂ ਦੇ ਮਾਮਲੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਾਈ ਗਈ ਨਜ਼ਰਸਾਨੀ ਪਟੀਸ਼ਨ ਦੇ ਰੱਦ ਹੋਣ ਮਗਰੋਂ ਸੂਬੇ ਦੀ ਸਿਆਸਤ 'ਚ ਇਕਦਮ ਭੂਚਾਲ ਆ ਗਿਆ ਹੈ, ਇਸ ਮਾਮਲੇ 'ਤੇ ਅੱਜ ਯੂਥ ਅਕਾਲੀ ਦਲ ਨੇ ਸ਼੍ਰੀ ਖਹਿਰਾ ਨੂੰ ਘੇਰਨ ਦੇ ਮਕਸਦ ਨਾਲ ਇਥੇ ਜ਼ਿਲਾ ਪ੍ਰਧਾਨ ਵੀਰਪਾਲ ਸਿੰਘ ਸਮਾਲਸਰ ਦੀ ਅਗਵਾਈ ਹੇਠ ਪੁਤਲਾ ਫੂਕ ਕੇ ਖਹਿਰਾ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਨਸ਼ਿਆਂ ਜਿਹੇ ਸੰਗੀਨ ਮਾਮਲੇ 'ਚ ਘਿਰਨ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਨੂੰ ਨੈਤਿਕਤਾ ਦੇ ਆਧਾਰ 'ਤੇ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਫੁਹਾਰਾ ਚੌਕ ਨੇੜੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਵੀਰਪਾਲ ਸਿੰਘ ਸਮਾਲਸਰ ਅਤੇ ਨਗਰ ਨਿਗਮ ਮੋਗਾ ਦੇ ਕੌਂਸਲਰ ਅਤੇ ਨੌਜਵਾਨ ਆਗੂ ਮਨਜੀਤ ਸਿੰਘ ਧੰਮੂ ਨੇ ਦੋਸ਼ ਲਾਇਆ ਕਿ ਨਸ਼ਿਆਂ ਵਿਰੁੱਧ ਪੰਜਾਬ 'ਚ ਵੱਡੇ ਪੱਧਰ 'ਤੇ ਰੌਲਾ ਪਾਉਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਅੱਜ ਆਪਣੇ ਲੀਡਰ ਦਾ ਨਾਂ ਨਸ਼ਿਆਂ 'ਚ ਆਉਣ ਮਗਰੋਂ 'ਚੁੱਪ' ਕਿਉਂ ਹਨ। ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਸ਼ਿਆਂ ਦੇ ਸਮੱਗਲਰਾਂ ਨੂੰ ਬਚਾਉਣ ਲਈ ਜ਼ੋਰ ਲਾਉਣ ਵਾਲੇ ਸ਼੍ਰੀ ਖਹਿਰਾ ਦੀਆਂ ਸਮੱਗਲਰਾਂ ਨਾਲ ਫੋਨ 'ਤੇ ਹੋਈਆਂ ਗੱਲਾਂ-ਬਾਤਾਂ ਵੀ ਜਗ ਜ਼ਾਹਿਰ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਤੇ ਇਸ ਮਾਮਲੇ 'ਚ ਘਿਰਨ ਨਾਲ ਪੰਜਾਬ 'ਚੋਂ ਇਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦਾ ਭੋਗ ਹੀ ਪੈ ਗਿਆ ਹੈ। ਯੂਥ ਆਗੂਆਂ ਨੇ ਐਲਾਨ ਕੀਤਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆਂ ਦੇ ਆਦੇਸ਼ਾਂ 'ਤੇ ਇਸ ਮਾਮਲੇ 'ਚ ਜਿੰਨਾ ਚਿਰ ਸ਼੍ਰੀ ਖਹਿਰਾ ਅਸਤੀਫਾ ਨਹੀਂ ਦਿੰਦੇ ਓਨਾ ਸਮਾਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਰਾਊਕੇ, ਜਸਪ੍ਰੀਤ ਸਿੰਘ ਮਾਹਲਾ, ਜਸਵੰਤ ਸਿੰਘ ਰਣੀਆ, ਸਾਬਕਾ ਸਰਪੰਚ ਗੁਰਮੀਤ ਸਿੰਘ ਸਾਫੂਵਾਲਾ, ਨੱਥਾ ਸਿੰਘ ਤਲਵੰਡੀ ਭੰਗੇਰੀਆਂ, ਗੁਰਜੰਟ ਸਿੰਘ ਰਾਮੂੰਵਾਲਾ, ਰਾਜਿੰਦਰ ਸਿੰਘ, ਬਲਵਿੰਦਰ ਸਿੰਘ ਜ਼ੈਲਦਾਰ, ਅਰਵਿੰਦਰ ਸਿੰਘ ਸੰਗਤਪੁਰਾ, ਕੌਂਸਲਰ ਚਰਨਜੀਤ ਸਿੰਘ ਝੰਡੇਆਣਾ, ਸੁਖਦੀਪ ਸਿੰਘ ਕੈਨੇਡੀਅਨ, ਅਮਨਦੀਪ ਬੰਬੀਹਾ, ਜਸਵੀਰ ਸਿੰਘ ਸਮਾਲਸਰ, ਜਹਾਵਰ ਸਿੰਘ ਰਾਜੇਆਣਾ, ਹੈਪੀ ਭੁੱਲਰ, ਰੇਸ਼ਮ ਸਿੰਘ ਸੰਧੂ ਤੋਂ ਇਲਾਵਾ ਯੂਥ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।
ਹਵਾਲਾਤੀ ਨੂੰ ਭਜਾਉਣ ਦੇ ਮਾਮਲੇ 'ਚ 2 ਕਾਂਸਟੇਬਲ ਸਸਪੈਂਡ
NEXT STORY