ਮੋਹਾਲੀ (ਰਾਣਾ) : ਸੋਹਾਣਾ ਥਾਣੇ 'ਚ ਤਾਇਨਾਤ ਮਹਿਲਾ ਕਾਂਸਟੇਬਲ ਨੇ ਇਕ ਤਰਫਾ ਪਿਆਰ ਕਰਨ ਵਾਲੇ ਨੌਜਵਾਨ ਦੇ ਵਿਆਹ ਦਾ ਆਫਰ ਠੁਕਰਾ ਦਿੱਤਾ ਤਾਂ ਉਸ ਨੇ ਥਾਣੇ ਦੇ ਬਾਹਰ ਹੀ ਜ਼ਹਿਰ ਖਾ ਲਿਆ ਅਤੇ ਉੱਚੀ-ਉੱਚੀ ਚੀਕਾਂ ਮਾਰਨ ਲੱਗ ਗਿਆ। ਬਾਅਦ 'ਚ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਪਰਦੀਪ ਕੁਮਾਰ ਵਾਸੀ ਗੁਰਦਾਸਪੁਰ ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਪਰਦੀਪ ਭਾਰਤੀ ਫੌਜ 'ਚ ਨਾਇਕ ਦੇ ਅਹੁਦੇ 'ਤੇ ਤਾਇਨਾਤ ਸੀ। ਉਹ ਮੰਗਲਵਾਰ ਸ਼ਾਰ ਨੂੰ ਮੋਹਾਲੀ ਆਇਆ ਸੀ। ਇੱਥੇ ਉਹ ਸੋਹਾਣਾ ਥਾਣੇ 'ਚ ਤਾਇਨਾਤ ਇਕ ਮਹਿਲਾ ਕਾਂਸਟੇਬਲ ਨੂੰ ਮਿਲਿਆ ਅਤੇ ਵਿਆਹ ਲਈ ਉਸ ਨੂੰ ਪ੍ਰਪੋਜ਼ ਕੀਤਾ। ਮਹਿਲਾ ਕਾਂਸਟੇਬਲ ਨੇ ਉਸ ਦੇ ਵਿਆਹ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ, ਜਿਸ ਤੋਂ ਬਾਅਦ ਪਰਦੀਪ ਨੇ ਥਾਣੇ ਦੀ ਬਾਹਰ ਹੀ ਜ਼ਹਿਰੀਲੀ ਵਸਤੂ ਨਿਗਲ ਲਈ ਅਤੇ ਉੱਥੇ ਹੀ ਡਿਗ ਗਿਆ। ਉਹ ਜ਼ੋਰ-ਜ਼ੋਰ ਨਾਲ ਚੀਕਾਂ ਮਾਰਨ ਲੱਗਾ। ਇਸ ਤੋਂ ਬਾਅਦ ਥਾਣਾ ਫੇਜ਼-11 ਦੀ ਪੁਲਸ ਨੇ ਤੁਰੰਤ ਉਸ ਨੂੰ ਸੈਕਟਰ-32 ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਦੀਪ, ਮਹਿਲਾ ਕਾਂਸਟੇਬਲ 'ਤੇ ਵਿਆਹ ਲਈ ਦਬਾਅ ਪਾ ਰਿਹਾ ਸੀ, ਜਦੋਂ ਕਿ ਮਹਿਲਾ ਕਾਂਸਟੇਬਲ ਦਾ ਕਹਿਣਾ ਸੀ ਕਿ ਮ੍ਰਿਤਕ ਨੇ ਕਿਤਿਓਂ ਉਸ ਦਾ ਨੰਬਰ ਲੈ ਲਿਆ ਸੀ ਅਤੇ ਉਸ ਨੂੰ ਵਿਆਹ ਕਰਾਉਣ ਲਈ ਮਜ਼ਬੂਰ ਕਰ ਰਿਹਾ ਸੀ, ਜਦੋਂ ਕਿ ਉਸ ਵਲੋਂ ਕੋਈ ਅਜਿਹੀ ਗੱਲ ਨਹੀਂ ਸੀ। ਦੂਜੇ ਪਾਸੇ ਇਹ ਵੀ ਪਤਾ ਲੱਗਿਆ ਹੈ ਕਿ ਪਰਦੀਪ ਨੇ 2 ਵਿਆਹ ਕੀਤੇ ਹੋਏ ਸਨ। ਥਾਣਾ ਫੇਜ਼-11 ਦੇ ਐੱਸ. ਐੱਚ. ਨੇ ਸੁਖਦੇਵ ਸਿੰਘ ਨੇ ਮਾਮਲੇ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਮਾਮਲੇ 'ਚ 309 ਦੇ ਤਹਿਤ ਕੇਸ ਦਰਜ ਕੀਤਾ, ਜਦੋਂ ਕਿ ਉਸ ਦੀ ਮੌਤ ਤੋਂ ਬਾਅਦ 174 ਦੀ ਕਾਰਵਾਈ ਕੀਤੀ ਗਈ।
ਮਾਲਵਾ 'ਚ ਭਰਵੀਂ ਬਾਰਿਸ਼, ਕਿਤੇ ਆਫਤ-ਕਿਤੇ ਰਾਹਤ
NEXT STORY