ਮੱਲ੍ਹੀਆਂ ਕਲਾਂ, (ਟੁੱਟ)- ਪਿੰਡ ਕੰਗ ਸਾਹਿਬ ਰਾਏ ਵਿਖੇ ਇਕ ਨੌਜਵਾਨ ਵਲੋਂ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਣ ਦਾ ਸਮਾਚਾਰ ਮਿਲਿਆ ਹੈ। ਪਰਿਵਾਰ ਦੀ ਸੂਚਨਾ ਮੁਤਾਬਕ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਉਮਰ 26 ਸਾਲ ਪੁੱਤਰ ਲਹਿੰਬਰ ਸਿੰਘ ਆਪਣੇ ਘਰ ਰਾਤ ਸੁੱਤਾ ਪਿਆ ਸੀ। ਸਵੇਰੇ ਤੜਕਸਾਰ ਉਠ ਕੇ ਖੂਹ 'ਤੇ ਚਲਾ ਗਿਆ। ਉਸ ਨੇ ਪਸ਼ੂਆਂ ਵਾਲੇ ਕਮਰੇ ਵਿਚ ਜਾ ਕੇ ਗਾਂ ਦਾ ਰੱਸਾ ਵੱਢ ਕੇ ਰੱਸੇ ਨਾਲ ਆਪਣੀ ਜੀਵਨ ਲੀਲਾ ਖਤਮ ਕਰ ਲਈ। ਜਲਦੀ ਹੀ ਉਸ ਨੂੰ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਗੋਪੀ ਦੀ ਮੌਤ ਹੋ ਚੁੱਕੀ ਸੀ। ਨਕੋਦਰ ਪੁਲਸ ਵਲੋਂ ਕਾਨੂੰਨੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਗੋਪੀ ਦੋ ਭੈਣਾਂ ਦਾ ਇਕਲੌਤਾ ਭਰਾ ਸੀ।