ਮਹਿਲ ਕਲਾਂ (ਲਕਸ਼ਦੀਪ ਗਿੱਲ): ਪਿੰਡ ਮਾਂਗੇਵਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਨਗਰ ਪੰਚਾਇਤ ਵੱਲੋਂ ਸਾਂਝੀ ਮੀਟਿੰਗ ਕੀਤੀ ਗਈ। ਇਸ ਦੌਰਾਨ ਬਲਵੀਰ ਸਿੰਘ ਮਾਂਗੇਵਾਲ, ਬਲਵੀਰ ਸਿੰਘ ਮਨਾਲ, ਜੱਗੀ ਸਿੰਘ ਕੁਰੜ, ਇਕਬਾਲ ਸਿੰਘ ਛੰਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਬਿਜਲੀ ਬਿਲ 2025 ਲਾਗੂ ਕਰਨਾ ਚਾਹੁੰਦੀ ਹੈ। ਚਿੱਪ ਵਾਲੇ ਜਬਰੀ ਮੀਟਰ ਲਾਏ ਜਾ ਰਹੇ ਹਨ ਜਿਹੜੇ ਕਿ ਬਿਨਾ ਲੋਡ ਤੋਂ ਵੀ ਚੱਲ ਰਹੇ ਹਨ, ਇਸ ਰਾਹੀਂ ਪੀਣ ਪੇਡ ਸਕੀਮ ਲਾਗੂ ਕਰਕੇ ਨਿੱਜੀਕਰਨ ਦਾ ਰਾਹ ਪੱਧਰਾ ਕਰਨਾ ਚਾਹੁੰਦੀ ਹੈ। ਸਰਕਾਰ ਇਕ ਤੀਰ ਨਾਲ ਕਈ ਨਿਸ਼ਾਨੇ ਲਾਉਣਾ ਚਾਹੁੰਦੀ ਹੈ। ਇਸ ਦੇ ਲਾਗੂ ਹੋਣ ਨਾਲ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਵੇਗੀ। ਬਿਜਲੀ ਬਿਲ 2025 ਨੂੰ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 8 ਦਸੰਬਰ ਨੂੰ ਪਾਵਰਕਾਮ ਦੇ ਜਿਲੇ ਬਰਨਾਲਾ ਦੇ ਸਾਰੀਆਂ ਸਬ ਡਵੀਜ਼ਨਾਂ ਅੱਗੇ ਭਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।
ਅਜਮੇਰ ਸਿੰਘ ਮਾਂਗੇਵਾਲ, ਸੁਰਜੀਤ ਸਿੰਘ ਵਾਜਵਾ, ਜਗਤਾਰ ਸਿੰਘ ਠੁੱਲੀਵਾਲ ਨੇ ਕਿਹਾ ਪੰਜਾਬ ਸਰਕਾਰ ਸਰਕਾਰੀ ਜਮੀਨਾਂ ਨੂੰ ਵੇਚਣ ਲਈ ਸੇਲ ਤੇ ਲਾਈਆਂ ਗਈਆਂ ਹਨ ਇਸੇ ਨੀਤੀ ਦੇ ਚਲਦਿਆਂ ਪੀ ਆਰ ਟੀ ਸੀ ਦਾ ਭੋਗ ਪਾ ਕੇ ਨਿੱਜੀ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ । ਸੰਘਰਸ਼ ਕਰਦੇ ਕਾਮਿਆਂ ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ ਜਿਸ ਦਾ ਜੱਥੇਬੰਦੀ ਸਖਤ ਵਿਰੋਧ ਕਰਦੀ ਹੈ ਸਰਕਾਰ ਉਨ੍ਹਾਂ ਤੇ ਜਬਰ ਕਰਨਾ ਤੁਰੰਤ ਬੰਦ ਕਰੇ ਗਿ੍ਫ਼ਤਾਰ ਕੀਤੇ ਵਰਕਰ ਤੇ ਆਗੂਆਂ ਨੂੰ ਬਿਨਾ ਸ਼ਰਤ ਰਿਹਾਅ ਕਰੇ ਨਹੀਂ ਜੱਥੇਬੰਦੀ ਸੰਘਰਸ਼ ਨੂੰ ਤੇਜ਼ ਕਰਨ ਲਈ ਮਜ਼ਬੂਰ ਹੋਵੇਗੀ। ਉਪਰੋਕਤ ਤੋਂ ਇਲਾਵਾ ਸਰਪੰਚ ਭੋਲਾ ਸਿੰਘ, ਗੁਰਦੇਵ ਸਿੰਘ ਸੇਰਪੁਰ, ਨਾਇਬ ਸਿੰਘ ਬਾਜਵਾ, ਸਤਨਾਮ ਸਿੰਘ ਮਾਂਗੇਵਾਲ, ਚਰਨਜੀਤ ਸਿੰਘ ਮਾਂਗੇਵਾਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਬਿਜਲੀ ਬਿਲ 2025 ਨੂੰ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 8 ਦਸੰਬਰ ਨੂੰ ਪਾਵਰਕਾਮ ਦੇ ਜਿਲੇ ਬਰਨਾਲਾ ਦੇ ਸਾਰੀਆਂ ਸਬ ਡਵੀਜ਼ਨਾਂ ਅੱਗੇ ਭਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਅਜਮੇਰ ਸਿੰਘ ਮਾਂਗੇਵਾਲ, ਸੁਰਜੀਤ ਸਿੰਘ ਵਾਜਵਾ, ਜਗਤਾਰ ਸਿੰਘ ਠੁੱਲੀਵਾਲ ਨੇ ਕਿਹਾ ਪੰਜਾਬ ਸਰਕਾਰ ਸਰਕਾਰੀ ਜਮੀਨਾਂ ਨੂੰ ਵੇਚਣ ਲਈ ਸੇਲ ਤੇ ਲਾਈਆਂ ਗਈਆਂ ਹਨ ਇਸੇ ਨੀਤੀ ਦੇ ਚਲਦਿਆਂ ਪੀ ਆਰ ਟੀ ਸੀ ਦਾ ਭੋਗ ਪਾ ਕੇ ਨਿੱਜੀ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ ਸੰਘਰਸ਼ ਕਰਦੇ ਕਾਮਿਆਂ ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ ਜਿਸ ਦਾ ਜੱਥੇਬੰਦੀ ਸਖਤ ਵਿਰੋਧ ਕਰਦੀ ਅਤੇ ਮੰਗ ਕਰਦੀ ਹੈ ਗਿ੍ਫ਼ਤਾਰ ਕੀਤੇ ਆਗੂਆਂ ਨੂੰ ਬਿਨਾਂ ਸਰਤ ਰਿਹਾ ਕੀਤਾ ਜਾਵੇ ਨਹੀਂ ਜੱਥੇਬੰਦੀ ਵੱਲੋਂ ਸੰਘਰਸ਼ ਨੂੰ ਤੇਜ਼ ਕਰਨ ਲਈ ਮਜ਼ਬੂਰ ਹੋਵੇਗੀ।
ਪੰਜਾਬ ਕੈਬਨਿਟ 'ਚ ਇਨ੍ਹਾਂ ਮੁਲਾਜ਼ਮਾਂ ਬਾਰੇ ਹੋਵੇਗਾ ਅਹਿਮ ਫ਼ੈਸਲਾ, ਜਾਣੋ ਵੱਡੀ ਅਪਡੇਟ
NEXT STORY